ਪਿੰਡ ਬੱਲੜਵਾਲ ’ਚ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ
ਅਜਨਾਲਾ, 9 ਦਸੰਬਰ (ਹਿਮਾਂਸ਼ੂ ਸ਼ਰਮਾ) : ਹਲਕਾ ਅਜਨਾਲ਼ਾ ਦੇ ਸਰਹੱਦੀ ਪਿੰਡ ਬੱਲੜਵਾਲ ਵਿਖੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈਕਅੱਪ ਕੈੰਪ ਲਗਾਇਆ ਗਿਆ, ਜਿਸ ਦਾ ਖਾਸ ਤੌਰ ’ਤੇ ਕੈਬਿਨਟ ਮੰਤਰੀ ਕੂਲਦੀਪ ਸਿੰਘ ਧਾਲੀਵਾਲ ਨੇ ਉਦਘਾਟਨ ਕੀਤਾ ਗਿਆ। ਇਸ ਮੌਕੇ ਡਾਕਟਰਾਂ ਦੀਆਂ ਮਾਹਿਰ ਟੀਮਾਂ ਵਲੋਂ ਲੋਕਾਂ ਦੇ ਮੁਫ਼ਤ ਅੱਖਾਂ ਦਾ ਚੈਕਅੱਪ ਕੀਤਾ। ਇਸ ਮੌਕੇ […]
By : Hamdard Tv Admin
ਅਜਨਾਲਾ, 9 ਦਸੰਬਰ (ਹਿਮਾਂਸ਼ੂ ਸ਼ਰਮਾ) : ਹਲਕਾ ਅਜਨਾਲ਼ਾ ਦੇ ਸਰਹੱਦੀ ਪਿੰਡ ਬੱਲੜਵਾਲ ਵਿਖੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈਕਅੱਪ ਕੈੰਪ ਲਗਾਇਆ ਗਿਆ, ਜਿਸ ਦਾ ਖਾਸ ਤੌਰ ’ਤੇ ਕੈਬਿਨਟ ਮੰਤਰੀ ਕੂਲਦੀਪ ਸਿੰਘ ਧਾਲੀਵਾਲ ਨੇ ਉਦਘਾਟਨ ਕੀਤਾ ਗਿਆ। ਇਸ ਮੌਕੇ ਡਾਕਟਰਾਂ ਦੀਆਂ ਮਾਹਿਰ ਟੀਮਾਂ ਵਲੋਂ ਲੋਕਾਂ ਦੇ ਮੁਫ਼ਤ ਅੱਖਾਂ ਦਾ ਚੈਕਅੱਪ ਕੀਤਾ। ਇਸ ਮੌਕੇ ਲੋਕਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।
ਇਸ ਮੌਕੇ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਐਨ ਆਰ ਆਈ ਵੀਰਾਂ ਦਾ ਇਹ ਬਹੁਤ ਵਧੀਆ ਉਪਰਾਲਾ ਹੈ, ਜਿਸ ਨਾਲ ਲੋਕ ਆਪਣੀਆਂ ਅੱਖਾਂ ਦਾ ਮੁਫ਼ਤ ਚੈਕਅੱਪ ਕਰਵਾ ਸਕਣਗੇ। ਕੈਬਨਿਟ ਮੰਤਰੀ ਪੰਜਾਬ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਐਨਆਰਆਈ ਭਰਾਵਾਂ ਦੇ ਸਹਿਯੋਗ ਸਦਕਾ ਇਕ ਮੁਫ਼ਤ ਅੱਖਾਂ ਦਾ ਚੈਕਅਪ ਕੈਂਪ ਲਗਾਇਆ ਗਿਆ ਹੈ, ਜਿਸ ਵਿਚ ਅੱਖਾਂ ਦੀਆਂ ਬਿਮਾਰੀਆਂ ਦੀ ਸਮੱਸਿਆ ਤੋਂ ਪੀੜੀਤ ਲੋਕਾ ਨੂੰ ਫਰੀ ਚੈਕਅਪ ਦਾ ਲਾਭ ਉਠਾ ਰਹੇ ਹਨ ਅਤੇ ਇਸ ਕੈਪ ਵਿਚ ਵੈਨਕੂਵਰ ਤੋਂ ਆਏ ਆਦਮਪੁਰ ਨਿਵਾਸੀ ਐਨ ਆਰ ਆਈ ਭਾਈਚਾਰੇ ਵਲੋਂ ਇਸ ਕੈਂਪ ਵਿਚ ਸਹਿਯੋਗ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਅਸੀਂ ਅਜਨਾਲੇ ਦੇ ਹੋਰ ਪਿੰਡਾਂ ਵਿਚ ਵੀ ਅਜਿਹੇ ਮੈਡੀਕਲ ਕੈਪ ਲਗਾਵਾਂਗੇ।
ਉਥੇ ਹੀ ਆਦਮਪੁਰ ਅਲਾਇੰਸ ਹਸਪਤਾਲ ਦੇ ਆਗੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਅਲਾਇੰਸ ਹਸਪਤਾਲ ਆਦਮਪੁਰ ਤੋਂ ਆਏ ਹਾਂ ਤੇ ਅਸੀਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਕਹਿਣ ’ਤੇ ਇੱਥੇ ਪੁੱਜੇ ਹਾਂ। ਉਨ੍ਹਾਂ ਆਖਿਆ ਕਿ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜਾ ਸਾਨੂੰ ਉਹਨਾਂ ਨੇ ਆਪਣੇ ਪਿੰਡ ਵਿੱਚ ਮੈਡੀਕਲ ਕੈਂਪ ਲਗਾਉਣ ਦਾ ਮੌਕਾ ਦਿੱਤਾ। ਉਹਨਾਂ ਕਿਹਾ ਕਿ ਅਸੀਂ ਆਪਣੇ ਆਪ ਨੂੰ ਖੁਸ਼ਮਤ ਸਮਝਦੇ ਹਾਂ ਕਿ ਆਪਣੇ ਹਲਕੇ ਤੋਂ ਬਾਹਰ ਆ ਕੇ ਅਸੀਂ ਲੋਕਾਂ ਦੀ ਸਹੂਲਤਾਂ ਦੇ ਲਈ ਇਹ ਕੈਂਪ ਲਗਾਇਆ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ ਸਕੂਲੀ ਬੱਸ ਨਾਲ ਵਾਪਰੇ ਭਿਆਨਕ ਹਾਦਸੇ ਨੂੰ ਲੈ ਕੇ ਸਾਹਮਣੇ ਆ ਰਹੀ ਐ, ਜਿੱਥੇ ਰੋਡ ’ਤੇ ਜਾਂਦੀ ਸਕੂਲੀ ਬੱਸ ਨੂੰ ਅਚਾਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਬੱਸ ਵਿਚ ਮੌਜੂਦ ਬੱਚਿਆਂ ਨੇ ਚੀਕ ਚਿਹਾੜਾ ਪਾ ਦਿੱਤਾ। ਅੱਗ ਇੰਨੀ ਭਿਆਨਕ ਸੀ ਕਿ ਕੁੱਝ ਹੀ ਮਿੰਟਾਂ ਵਿਚ ਬੱਸ ਨੂੰ ਸਾੜ ਕੇ ਸੁਆਹ ਕਰ ਦਿੱਤਾ।
ਉਤਰਾਖੰਡ ਦੇ ਨੈਨੀਤਾਲ ਵਿਚ ਪੈਂਦੇ ਮੋਟਾਹਲਦੂ ਵਿਖੇ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਰੋਡ ’ਤੇ ਜਾ ਰਹੀ ਸ਼ੈਂਫੋਰਡ ਸੀਨੀਅਰ ਸੈਕੰਡਰੀ ਸਕੂਲ ਦੀ ਇਕ ਬੱਸ ਨੂੰ ਭਿਆਨਕ ਅੱਗ ਲੱਗ ਗਈ। ਘਟਨਾ ਸਮੇਂ ਬੱਸ ਵਿਚ ਕਈ ਬੱਚੇ ਵੀ ਮੌਜੂਦ ਸਨ, ਜਿਨ੍ਹਾਂ ਨੇ ਚੀਕ ਚਿਹਾੜਾ ਪਾ ਦਿੱਤਾ। ਅੱਗ ਲੱਗਣ ਮਗਰੋਂ ਡਰਾਇਵਰ ਨੇ ਤੁਰੰਤ ਚੌਕਸੀ ਦਿਖਾਉਂਦਿਆਂ ਬੱਸ ਰੋਕ ਲਈ ਅਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਭਾਵੇਂ ਕਿ ਮੌਕੇ ’ਤੇ ਮੌਜੂਦ ਕੁੱਝ ਲੋਕਾਂ ਨੇ ਪਾਣੀ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਮਗਰੋਂ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਫ਼ੋਨ ਕੀਤਾ ਪਰ ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ, ਉਦੋਂ ਤੱਕ ਬੱਸ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਚੁੱਕੀ ਸੀ।