Begin typing your search above and press return to search.

330 ਕੈਨੇਡੀਅਨਜ਼ ਨਾਲ 5 ਲੱਖ ਡਾਲਰ ਦੀ ਠੱਗੀ

ਬਰੈਂਪਟਨ, 21 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : 330 ਕੈਨੇਡੀਅਨਜ਼ ਤੋਂ 5 ਲੱਖ ਡਾਲਰ ਠੱਗਣ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਵੱਲੋਂ ਬਰੈਂਪਟਨ ਦੇ ਜੈਯੰਤ ਭਾਟੀਆ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਕੈਨੇਡਾ, ਅਮਰੀਕਾ ਅਤੇ ਭਾਰਤ ਤੱਕ ਫੈਲੇ ਠੱਗਾਂ ਦੇ ਨੈਟਵਰਕ ਦਾ ਪਰਦਾ ਫ਼ਾਸ਼ ਕਰਨ ਲਈ ਇਕ ਸਾਲ ਤੱਕ ਪੜਤਾਲ ਕੀਤੀ ਗਈ ਜਿਸ ਦੌਰਾਨ ਸਾਹਮਣੇ ਆਇਆ ਕਿ […]

330 ਕੈਨੇਡੀਅਨਜ਼ ਨਾਲ 5 ਲੱਖ ਡਾਲਰ ਦੀ ਠੱਗੀ
X

Editor EditorBy : Editor Editor

  |  21 Dec 2023 10:46 AM IST

  • whatsapp
  • Telegram
ਬਰੈਂਪਟਨ, 21 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : 330 ਕੈਨੇਡੀਅਨਜ਼ ਤੋਂ 5 ਲੱਖ ਡਾਲਰ ਠੱਗਣ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਵੱਲੋਂ ਬਰੈਂਪਟਨ ਦੇ ਜੈਯੰਤ ਭਾਟੀਆ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਕੈਨੇਡਾ, ਅਮਰੀਕਾ ਅਤੇ ਭਾਰਤ ਤੱਕ ਫੈਲੇ ਠੱਗਾਂ ਦੇ ਨੈਟਵਰਕ ਦਾ ਪਰਦਾ ਫ਼ਾਸ਼ ਕਰਨ ਲਈ ਇਕ ਸਾਲ ਤੱਕ ਪੜਤਾਲ ਕੀਤੀ ਗਈ ਜਿਸ ਦੌਰਾਨ ਸਾਹਮਣੇ ਆਇਆ ਕਿ ਜ਼ਿਆਦਾਤਰ ਮਾਮਲਿਆਂ ਵਿਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਗਿਆ। ਠੱਗੀ ਦਾ ਸਿਲਸਿਲਾ ਜਨਵਰੀ 2020 ਤੋਂ ਫਰਵਰੀ 2022 ਤੱਕ ਜਾਰੀ ਰਿਹਾ ਅਤੇ ਠੱਗਾਂ ਵੱਲੋਂ ਆਪਣਾ ਜਾਲ ਵਿਛਾਉਂਦਿਆਂ ਕੰਪਿਊਟਰ ਵਿਚ ਵਾਇਰਸ ਹੋਣ ਵਰਗੇ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ।

ਬਰੈਂਪਟਨ ਦੇ ਜੈਯੰਤ ਪਟੇਲ ਵਿਰੁੱਧ ਦੋਸ਼ ਆਇਦ

ਇਸ ਤੋਂ ਇਲਾਵਾ ਫਰਜ਼ੀ ਫੋਨ ਕਾਲਜ਼ ਵੀ ਕੀਤੀਆਂ ਜਾਂਦੀਆਂ। 34 ਸਾਲ ਦੇ ਜੈਯੰਤ ਭਾਟੀਆ ਵਿਰੁੱਧ ਕੰਪਿਊਟਰ ਦੀ ਅਣਅਧਿਕਾਰਤ ਵਰਤੋਂ ਕਰਨ, 5 ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਠੱਗੀ ਅਤੇ ਅਪਰਾਧ ਰਾਹੀਂ ਹਾਸਲ ਪ੍ਰਾਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਫਰੌਡ ਬਿਊਰੋ ਨਾਲ 905 453 2121 ਐਕਸਟੈਨਸ਼ਨ 3335 ’ਤੇ ਸੰਪਰਕ ਕਰ ਸਕਦਾ ਹੈ।
Next Story
ਤਾਜ਼ਾ ਖਬਰਾਂ
Share it