ਜਾਅਲੀ ਐਸ.ਐਚ.ਓ ਬਣ ਕੇ ਢਾਬੇ ’ਤੇ ਮਾਰੀ ਠੱਗੀ
ਗੜ੍ਹਸ਼ੰਕਰ 22 ਸਤੰਬਰ, ਅਮਰੀਕ/ਮਨਜੀਤ : ਪੁਲਿਸ ਵੱਲੋਂ ਜਾਅਲੀ ਐੱਸ.ਐੱਚ.ਓ ਬਣਕੇ ਢਾਬਾ ਮਾਲਕ ਨਾਲ 35 ਹਜ਼ਾਰ ਦੀ ਠੱਗੀ ਮਾਰਨ ਵਾਲੇ ਗਿਰੋਹ ਦੇ 2 ਵਿਅਕਤੀਆਂ ਨੂੰ ਨਗਦੀ ਸਮੇਤ ਕਾਬੂ ਕਰਨ ‘ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।ਫਿਲਹਾਲ ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਫੜੇ ਗਏ ਮੁਲਜ਼ਮਾਂ ਤੋਂ ਹੋਰ ਵੀ […]
By : Hamdard Tv Admin
ਗੜ੍ਹਸ਼ੰਕਰ 22 ਸਤੰਬਰ, ਅਮਰੀਕ/ਮਨਜੀਤ : ਪੁਲਿਸ ਵੱਲੋਂ ਜਾਅਲੀ ਐੱਸ.ਐੱਚ.ਓ ਬਣਕੇ ਢਾਬਾ ਮਾਲਕ ਨਾਲ 35 ਹਜ਼ਾਰ ਦੀ ਠੱਗੀ ਮਾਰਨ ਵਾਲੇ ਗਿਰੋਹ ਦੇ 2 ਵਿਅਕਤੀਆਂ ਨੂੰ ਨਗਦੀ ਸਮੇਤ ਕਾਬੂ ਕਰਨ ‘ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।ਫਿਲਹਾਲ ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਫੜੇ ਗਏ ਮੁਲਜ਼ਮਾਂ ਤੋਂ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਜਾਅਲੀ ਐੱਸ.ਐੱਚ.ਓ ਬਣਕੇ ਢਾਬਾ ਮਾਲਕ ਨਾਲ 35 ਹਜ਼ਾਰ ਦੀ ਠੱਗੀ ਮਾਰਨ ਵਾਲੇ ਗਿਰੋਹ ਦੇ 2 ਵਿਅਕਤੀਆਂ ਨੂੰ ਥਾਣਾ ਗੜ੍ਹਸ਼ੰਕਰ ਪੁਲਿਸ ਨੇ ਨਗਦੀ ਸਮੇਤ ਕਾਬੂ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਇਸ ਵਾਰੇ ਜਾਣਕਾਰੀ ਦਿੰਦੇ ਹੋਏ ਦਲਜੀਤ ਸਿੰਘ ਖੱਖ ਡੀਐਸਪੀ ਗੜ੍ਹਸ਼ੰਕਰ ਨੇ ਦੱਸਿਆ ਕਿ ਉਨ੍ਹਾਂ ਤਫਦੀਸ਼ ਵਿੱਚ ਪਾਇਆ ਕਿ ਦੋਸ਼ੀ ਪੁਲਿਸ ਹੈਡ ਕਵਾਟਰ ਤੋਂ ਕਿਸੇ ਵੀ ਥਾਣੇ ਦੇ ਐਸ ਐੱਚ ਓ ਜਾ ਮੁਨਸ਼ੀ ਦਾ ਨੰਬਰ ਲੈਕੇ ਆਪਣੇ ਆਪ ਨੂੰ ਡੀ ਐਸ ਪੀ ਜਾ ਐਸ ਐੱਚ ਓ ਦੱਸਕੇ ਦਹਿਸ਼ਤ ਬਣਾਉਂਦੇ ਸਨ, ਕਿ ਉਹ ਚੰਡੀਗੜ੍ਹ ਤੋਂ ਗੱਲ ਕਰ ਰਿਹਾ ਹੈ ਅਤੇ ਥਾਣੇ ਵਿੱਚ ਦਰਜ਼ ਮੁਕ ਦੀ ਜਾਣਕਾਰੀ ਲੈਕੇ ਅਫਸਰਾਂ ਅਤੇ ਮੁਜਰਮਾਂ ਦੇ ਪਰਿਵਾਰਾਂ ਤੋਂ ਪੈਸੇ ਵਸੂਲਦੇ ਸਨ। ਫਿਲਹਾਲ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱੱਤੀ ਹੈ।