Begin typing your search above and press return to search.

ਮੋਗਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ‘ਆਪ’ ਪਾਰਟੀ ਵਿਚ ਸ਼ਾਮਲ

ਮੋਗਾ, 16 ਅਕਤੂਬਰ, ਨਿਰਮਲ : ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਉਸ ਤਰ੍ਹਾਂ ਹੀ ਸਿਆਸੀ ਨੇਤਾਵਾਂ ਵਲੋਂ ਪਾਰਟੀ ਬਦਲਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਇਸੇ ਤਰ੍ਹਾਂ ਹੁਣ ਮੋਗਾ ਦੇ ਸਿੰਘਾਵਾਲੇ ਪਿੰਡ ਤੋਂ ਕਾਂਗਰਸ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਰਾਜਿੰਦਰ ਪਾਲ ਸਿੰਘ ਗਿੱਲ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਇਸ […]

ਮੋਗਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ‘ਆਪ’ ਪਾਰਟੀ ਵਿਚ ਸ਼ਾਮਲ
X

Hamdard Tv AdminBy : Hamdard Tv Admin

  |  16 Oct 2023 7:15 AM IST

  • whatsapp
  • Telegram


ਮੋਗਾ, 16 ਅਕਤੂਬਰ, ਨਿਰਮਲ : ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਉਸ ਤਰ੍ਹਾਂ ਹੀ ਸਿਆਸੀ ਨੇਤਾਵਾਂ ਵਲੋਂ ਪਾਰਟੀ ਬਦਲਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਇਸੇ ਤਰ੍ਹਾਂ ਹੁਣ ਮੋਗਾ ਦੇ ਸਿੰਘਾਵਾਲੇ ਪਿੰਡ ਤੋਂ ਕਾਂਗਰਸ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਰਾਜਿੰਦਰ ਪਾਲ ਸਿੰਘ ਗਿੱਲ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਅਕਾਲੀ ਦਲ ਦੇ ਮੌਜੂਦਾ ਪੰਚਾਇਤ ਮੈਂਬਰ ਸੀਤ ਕੌਰ, ਗੁਰਪ੍ਰੀਤ ਸਿੰਘ ਅਤੇ ਭਾਰਤੀ ਵਾਲਮੀਕਿ ਸਭਾ ਦੇ ਸੋਨੂੰ ਅਰੋੜਾ, ਹਰਦੀਪ ਸਿੰਘ, ਬੇਅੰਤ ਸਿੰਘ, ਮੇਜਰ ਸਿੰਘ, ਸ਼ੰਕਰ ਸਿੰਘ, ਭਜਨ ਸਿੰਘ, ਚਰਣ ਸਿੰਘ, ਗੁਰਬਾਵਾ ਭੱਟੀ ਸ਼ਾਮਲ ਹੋਏ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਵਿਚ ਉਨ੍ਹਾਂ ਦਾ ਸੁਆਗਤ ਕਰਦੇ ਹਨ। ਇਸ ਮੌਕੇ ’ਤੇ ਚੇਅਰਮੈਨ ਹਰਜਿੰਦਰ ਸਿੰਘ ਰੋਡੇ, ਬਲਾਕ ਪ੍ਰਧਾਨ ਨਛੱਤਰ ਮੱਲੀ, ਗੁਰਵੰਤ ਸਖੋਕ ਅਤੇ ਸਾਡੇ ਸਿੰਘਾਵਾਲਾ ਪਿੰਡ ਦੀ ਪੂਰੀ ਟੀਮ ਮੌਜੂਦ ਰਹੀ।

Next Story
ਤਾਜ਼ਾ ਖਬਰਾਂ
Share it