Congress News: ਸਾਬਕਾ ADGP ਗੁਰਿੰਦਰ ਸਿੰਘ ਢਿੱਲੋਂ ਕਾਂਗਰਸ 'ਚ ਹੋਏ ਸ਼ਾਮਿਲ
ਨਵੀਂ ਦਿੱਲੀ, 30 ਅਪ੍ਰੈਲ, ਪਰਦੀਪ ਸਿੰਘ : ਪੰਜਾਬ ਪੁਲਿਸ ਦੇ ਸਾਬਕਾ ADGP ਗੁਰਿੰਦਰ ਸਿੰਘ ਢਿੱਲੋਂ ਅੱਜ ਕਾਂਗਰਸ 'ਚ ਸ਼ਾਮਲ ਹੋ ਗਏ। ਢਿੱਲੋਂ ਨੇ 6 ਦਿਨ ਪਹਿਲਾਂ ਹੀ VRS ਲਈ ਸੀ। ਉਨ੍ਹਾਂ ਪੰਜਾਬ ਪੁਲਿਸ 'ਚ 30 ਸਾਲ ਤਕ ਸੇਵਾਵਾਂ ਦਿੱਤੀਆਂ। ਗੁਰਿੰਦਰ ਸਿੰਘ ਢਿੱਲੋਂ ਨੇ 24 ਅਪ੍ਰੈਲ ਨੂੰ 30 ਸਾਲ ਦੀ ਸੇਵਾ ਤੋਂ ਬਾਅਦ ਵੀਆਰਐਸ ਲਈ ਸੀ […]
By : Editor Editor
ਨਵੀਂ ਦਿੱਲੀ, 30 ਅਪ੍ਰੈਲ, ਪਰਦੀਪ ਸਿੰਘ : ਪੰਜਾਬ ਪੁਲਿਸ ਦੇ ਸਾਬਕਾ ADGP ਗੁਰਿੰਦਰ ਸਿੰਘ ਢਿੱਲੋਂ ਅੱਜ ਕਾਂਗਰਸ 'ਚ ਸ਼ਾਮਲ ਹੋ ਗਏ। ਢਿੱਲੋਂ ਨੇ 6 ਦਿਨ ਪਹਿਲਾਂ ਹੀ VRS ਲਈ ਸੀ। ਉਨ੍ਹਾਂ ਪੰਜਾਬ ਪੁਲਿਸ 'ਚ 30 ਸਾਲ ਤਕ ਸੇਵਾਵਾਂ ਦਿੱਤੀਆਂ।
ਗੁਰਿੰਦਰ ਸਿੰਘ ਢਿੱਲੋਂ ਨੇ 24 ਅਪ੍ਰੈਲ ਨੂੰ 30 ਸਾਲ ਦੀ ਸੇਵਾ ਤੋਂ ਬਾਅਦ ਵੀਆਰਐਸ ਲਈ ਸੀ ਤੇ ਸਰਕਾਰ ਨੇ ਉਨ੍ਹਾਂ ਦੀ ਵੀਆਰਐਸ ਨੂੰ ਮਨਜ਼ੂਰ ਕਰ ਲਿਆ ਸੀ। ਇਸ ਮੌਕੇ 'ਤੇ ਉਨ੍ਹਾਂ ਦੀ ਪਤਨੀ ਅਤੇ ਬੇਟਾ ਵੀ ਮੌਜੂਦ ਸਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਸੌਂਪੀ ਗਈ ਡਿਊਟੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਚਰਚਾ ਹੈ ਕਿ ਪਾਰਟੀ ਉਨ੍ਹਾਂ ਨੂੰ ਫਿਰੋਜ਼ਪੁਰ ਤੋਂ ਲੋਕ ਸਭਾ ਉਮੀਦਵਾਰ ਬਣਾ ਸਕਦੀ ਹੈ।
ਪੰਜਾਬ ਵਿਚ ਅਤਿਵਾਦ ਅਤੇ ਕਈ ਚੁਣੌਤੀਪੂਰਨ ਸਥਿਤੀਆਂ ਵਿਚ ਸੇਵਾ ਨਿਭਾਉਣ ਵਾਲੇ ਸਾਬਕਾ ਏਡੀਜੀਪੀ ਢਿੱਲੋਂ ਨੇ ਖੁਦ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਹ ਜਾਣਕਾਰੀ ਦਿਤੀ ਸੀ। ਗੁਰਿੰਦਰ ਸਿੰਘ ਢਿੱਲੋਂ 1997 ਬੈਚ ਦੇ ਆਈਪੀਐਸ ਅਧਿਕਾਰੀ ਹਨ।
ਇਹ ਵੀ ਪੜ੍ਹੋ:-
ਪੰਜਾਬ ਬੋਰਡ ਸੀਨੀਅਰ ਸੈਕੰਡਰੀ ਦੇ ਵਿਦਿਆਰਥੀਆਂ ਦੀ ਬੋਰਡ ਪ੍ਰੀਖਿਆ ਦੇ ਨਤੀਜਿਆਂ ਦੀ ਉਡੀਕ ਅੱਜ ਖਤਮ ਹੋਣ ਜਾ ਰਹੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਸਾਲ 2023-24 ਦੌਰਾਨ 12ਵੀਂ ਜਮਾਤ ਦੀਆਂ ਵੱਖ-ਵੱਖ ਧਾਰਾਵਾਂ ਵਿੱਚ ਰਜਿਸਟਰਡ ਹੋਏ ਵਿਦਿਆਰਥੀਆਂ ਲਈ 13 ਫਰਵਰੀ ਤੋਂ 30 ਮਾਰਚ 2024 ਤੱਕ ਲਈਆਂ ਗਈਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਅੱਜ ਮੰਗਲਵਾਰ, 30 ਅਪ੍ਰੈਲ ਨੂੰ ਸ਼ਾਮ 4 ਵਜੇ ਐਲਾਨਿਆ ਜਾਵੇਗਾ। ਬੋਰਡ ਨੇ ਸੋਮਵਾਰ, 29 ਅਪ੍ਰੈਲ ਨੂੰ ਇੱਕ ਅਧਿਕਾਰਤ ਰੀਲੀਜ਼ ਜਾਰੀ ਕਰਕੇ ਨਤੀਜਾ (ਪੰਜਾਬ ਬੋਰਡ 12ਵਾਂ ਨਤੀਜਾ 2024) ਜਾਰੀ ਕਰਨ ਦੀ ਮਿਤੀ ਦਾ ਐਲਾਨ ਕੀਤਾ। ਰਿਲੀਜ਼ ਦੇ ਅਨੁਸਾਰ, PSEB ਪੰਜਾਬ ਬੋਰਡ ਸੀਨੀਅਰ ਸੈਕੰਡਰੀ ਨਤੀਜੇ ਦੇ ਐਲਾਨ ਤੋਂ ਬਾਅਦ, ਵਿਦਿਆਰਥੀ ਅਗਲੇ ਦਿਨ ਭਾਵ ਬੁੱਧਵਾਰ, 1 ਮਈ, 2024 ਨੂੰ ਆਪਣੇ ਨਤੀਜੇ ਚੈੱਕ ਕਰਨ ਦੇ ਯੋਗ ਹੋਣਗੇ। ਦੱਸ ਦੇਈਏ ਕਿ ਅੱਜ ਹੀ 8ਵੀਂ ਕਲਾਸ ਦਾ ਨਤੀਜਾ ਵੀ ਐਲਾਨਿਆ ਜਾ ਰਿਹਾ ਹੈ।
ਵੈਬਸਾਈਟ ਉੱਤੇ ਜਾ ਕੇ ਚੈੱਕ ਕਰੋ ਰਿਜ਼ਲਟ
ਵਿਦਿਆਰਥੀ ਆਪਣੇ ਨਤੀਜੇ ਦੇਖਣ ਲਈ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾ ਸਕਦੇ ਹਨ। ਪੰਜਾਬ ਬੋਰਡ ਵੱਲੋਂ ਮੰਗਲਵਾਰ ਸ਼ਾਮ 4 ਵਜੇ ਐਲਾਨ ਕਰਨ ਤੋਂ ਬਾਅਦ, ਨਤੀਜਾ ਅਤੇ ਵਿਸ਼ੇ ਅਨੁਸਾਰ ਅੰਕਾਂ (ਮਾਰਕ ਸ਼ੀਟ) ਦੀ ਜਾਂਚ ਕਰਨ ਲਈ ਲਿੰਕ ਵੈਬਸਾਈਟ ਦੇ ਨਤੀਜਾ ਭਾਗ ਵਿੱਚ ਕਿਰਿਆਸ਼ੀਲ ਹੋ ਜਾਵੇਗਾ। ਵਿਦਿਆਰਥੀਆਂ ਨੂੰ ਇਸ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ ਅਤੇ ਫਿਰ ਨਵੇਂ ਪੇਜ 'ਤੇ ਆਪਣਾ ਰੋਲ ਨੰਬਰ ਭਰ ਕੇ ਸਬਮਿਟ ਕਰਨਾ ਹੋਵੇਗਾ। ਇਸ ਤੋਂ ਬਾਅਦ ਉਮੀਦਵਾਰ ਸਕਰੀਨ 'ਤੇ ਆਪਣਾ ਨਤੀਜਾ ਅਤੇ ਅੰਕ ਦੇਖ ਸਕਣਗੇ। ਇਸ ਦਾ ਪ੍ਰਿੰਟ ਲੈਣ ਤੋਂ ਬਾਅਦ ਵਿਦਿਆਰਥੀਆਂ ਨੂੰ ਸਾਫਟ ਕਾਪੀ ਵੀ ਸੰਭਾਲਣੀ ਚਾਹੀਦੀ ਹੈ।
ਜ਼ਿਕਯੋਗ ਹੈ ਕਿ ਪਿਛਲੇ ਸਾਲ ਪੰਜਾਬ ਬੋਰਡ ਨੇ ਸੀਨੀਅਰ ਸੈਕੰਡਰੀ ਪ੍ਰੀਖਿਆ ਦਾ ਨਤੀਜਾ 24 ਮਈ ਨੂੰ ਐਲਾਨਿਆ ਸੀ ਅਤੇ ਅਗਲੇ ਦਿਨ ਯਾਨੀ 25 ਮਈ ਨੂੰ ਨਤੀਜਾ ਦੇਖਣ ਲਈ ਲਿੰਕ ਐਕਟੀਵੇਟ ਹੋ ਗਿਆ ਸੀ। ਪਿਛਲੀ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ 92.47 ਫੀਸਦੀ ਵਿਦਿਆਰਥੀ ਪਾਸ ਹੋਏ ਸਨ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 95.14 ਪ੍ਰਤੀਸ਼ਤ ਅਤੇ ਲੜਕਿਆਂ ਦੀ 90.25 ਪ੍ਰਤੀਸ਼ਤ ਰਹੀ।