Begin typing your search above and press return to search.

ਕੈਨੇਡਾ 'ਚ ਜਲਦ ਪੱਕੇ ਹੋਣਗੇ ਵਿਦੇਸ਼ੀ, ਜਾਣੋ ਪੰਜਾਬੀਆਂ ਨੂੰ ਕੀ ਮਿਲਣਗੀਆਂ ਸਹੂਲਤਾਂ

ਟੋਰਾਂਟੋ, 20 ਮਈ, ਪਰਦੀਪ ਸਿੰਘ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਦੇਸ਼ੀਆਂ ਨੂੰ ਖੁਸ਼ਖ਼ਬਰੀ ਦਿੱਤੀ ਹੈ। ਦਰਅਸਲ ਉਹਨਾਂ ਨੇ ਕਿਹਾ ਕਿ ਦੇਸ਼ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਮੌਕਾ ਮਿਲਣਾ ਚਾਹੀਦਾ ਹੈ। ਟਰੂਡੋ ਨੇ ਕਿਹਾ ਕਿ ਆਖਿਆ ਕਿ ਜਿਨ੍ਹਾਂ ਲੋਕਾਂ ਨੂੰ ਦੇਸ਼ ਵਿਚੋਂ ਕੱਢ ਉਨ੍ਹਾਂ ਦੇ ਆਪੋ-ਆਪਣੇ ਦੇਸ਼ਾਂ 'ਚ […]

ਕੈਨੇਡਾ ਚ ਜਲਦ ਪੱਕੇ ਹੋਣਗੇ ਵਿਦੇਸ਼ੀ, ਜਾਣੋ ਪੰਜਾਬੀਆਂ ਨੂੰ ਕੀ ਮਿਲਣਗੀਆਂ ਸਹੂਲਤਾਂ
X

Editor EditorBy : Editor Editor

  |  20 May 2024 6:39 AM IST

  • whatsapp
  • Telegram

ਟੋਰਾਂਟੋ, 20 ਮਈ, ਪਰਦੀਪ ਸਿੰਘ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਦੇਸ਼ੀਆਂ ਨੂੰ ਖੁਸ਼ਖ਼ਬਰੀ ਦਿੱਤੀ ਹੈ। ਦਰਅਸਲ ਉਹਨਾਂ ਨੇ ਕਿਹਾ ਕਿ ਦੇਸ਼ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਮੌਕਾ ਮਿਲਣਾ ਚਾਹੀਦਾ ਹੈ। ਟਰੂਡੋ ਨੇ ਕਿਹਾ ਕਿ ਆਖਿਆ ਕਿ ਜਿਨ੍ਹਾਂ ਲੋਕਾਂ ਨੂੰ ਦੇਸ਼ ਵਿਚੋਂ ਕੱਢ ਉਨ੍ਹਾਂ ਦੇ ਆਪੋ-ਆਪਣੇ ਦੇਸ਼ਾਂ 'ਚ ਭੇਜਣਾ ਜ਼ਰੂਰੀ ਹੈ, ਉਨ੍ਹਾਂ ਲਈ ਪ੍ਰਕਿਰਿਆ ਹੋਰ ਵੀ ਤੇਜ਼ ਹੋਣੀ ਚਾਹੀਦੀ ਹੈ।

ਇਮੀਗ੍ਰੇਸ਼ਨ ਮੰਤਰੀ ਮਾਰਕ ਨੇ ਕਿਹਾ ਕਿ ਇਮੀਗ੍ਰੇਸ਼ਨ ਨੀਤੀ ਉੱਪਰ ਵਿਚਾਰ ਕਰ ਰਹੇ ਹਨ ਜਿਸ ਨੂੰ ਸੰਸਦ ਦੇ ਮੌਜੂਦ ਸੈਸ਼ਨ ਦੌਰਾਨ ਕੈਬਨਿਟ ਵਿਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਕੈਨੇਡਾ ਦੀ ਸਰਕਾਰ ਵੱਲੋਂ ਵਿਦੇਸ਼ੀਆਂ ਨੂੰ ਇਮੀਗ੍ਰੇਸ਼ਨ ਰਾਹਤ ਦੇਣ ਲਈ 2021 ਤੋਂ ਵੱਖ-ਵੱਖ ਐਲਾਨ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਹੁਣ ਪੂਰੇ ਹੋਣ ਦੀ ਸੰਭਾਵਨਾ ਹੈ।

ਕੈਨੇਡਾ ਵਿਚ ਇਸ ਸਮੇਂ ਵੀਜ਼ੇ ਤੋਂ ਬਿਨਾਂ ਰਹਿ ਰਹੇ ਵਿਦੇਸ਼ੀਆਂ ਦੀ ਗਿਣਤੀ 500000 ਕਰੀਬ ਦੱਸੀ ਜਾ ਰਹੀ ਹੈ, ਜਿਨ੍ਹਾਂ ਦੇ ਲੁਕ-ਲੁਕ ਕੇ ਕੰਮ ਕਰਦਿਆਂ ਸ਼ੋਸ਼ਣ ਦਾ ਸ਼ਿਕਾਰ ਹੋਣ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਹਨ। ਇਹ ਵੀ ਕਿ ਉਹ ਲੋਕ ਸਿਹਤ ਸੇਵਾਵਾਂ ਅਤੇ ਸਰਕਾਰੀ ਸਹੂਲਤਾਂ ਤੋਂ ਵੀ ਵਾਂਝੇ ਰਹਿੰਦੇ ਹਨ ਅਤੇ ਉਨ੍ਹਾਂ ਤੋਂ ਪੱਕੇ ਹੋ ਚੁੱਕੇ ਲੋਕਾਂ ਨਾਲੋਂ ਵੱਧ ਕੰਮ ਕਰਵਾਇਆ ਜਾਂਦਾ ਅਤੇ ਤਨਖਾਹ ਘੱਟ ਦਿੱਤੀ ਜਾਂਦੀ ਹੈ।

ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਮੰਤਰੀ ਮਿੱਲਰ ਵਿਦੇਸ਼ੀਆਂ ਨੂੰ ਪੱਕੇ ਹੋਣ ਅਤੇ ਨਾਗਰਿਕਤਾ ਲੈਣ ਦਾ ਮੌਕਾ ਦੇਣ ਦੀ ਯੋਜਨਾ ਉੱਪਰ ਕੰਮ ਕਰ ਰਹੇ ਹਨ ਪਰ ਉਨ੍ਹਾਂ ਨੇ ਇਸ ਬਾਰੇ ਕੋਈ ਸਮਾਂ ਸਾਰਣੀ ਨਹੀਂ ਦੱਸੀ। ਕੈਨੇਡਾ ਵਿਚ ਵੀਜ਼ਾ/ਸਟੇਅ ਦੀ ਮਿਆਦ ਖ਼ਤਮ ਹੋਣ ਮਗਰੋਂ ਰਹਿ ਰਹੇ, ਜਾਂ ਸ਼ਰਨਾਰਥੀ ਕੇਸ ਕਰ ਕੇ ਦੇਸ਼ ਵਿਚ ਦਾਖ਼ਲ ਹੋਣ ਵਾਲੇ ਲੋਕਾਂ ਨੂੰ ਗ਼ੈਰ-ਦਸਤਾਵੇਜ਼ੀ ਜਾਂ ‘ਕੱਚੇ’ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ:

ਤਹਿਰਾਨ, 20 ਮਈ, ਨਿਰਮਲ : ਈਰਾਨ ਦੇ ਰਾਸ਼ਟਰਪਤੀ ਰਾਏਸੀ ਦੀ ਮੌਤ ਹੋ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਘਟਨਾ ’ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਲਿਖਿਆ ਈਰਾਨ ਦੇ ਇਸਲਾਮਿਕ ਗਣਤੰਤਰ ਦੇ ਰਾਸ਼ਟਰਪਤੀ ਡਾਕਟਰ ਸਈਦ ਇਬਰਾਇਮ ਰਾਏਸੀ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਸਦਮਾ ਲੱਗਾ ਹੈ। ਭਾਰਤ ਅਤੇ ਈਰਾਨ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗ। ਉਨ੍ਹਾਂ ਦੇ ਪਰਵਾਰ ਅਤੇ ਈਰਾਨ ਦੀ ਜਨਤਾ ਦੇ ਪ੍ਰਤੀ ਮੇਰੀ ਸੰਵੇਦਨਾਵਾਂ ਹਨ। ਇਸ ਦੁੱਖ ਘੜੀ ਵਿਚ ਭਾਰਤ, ਈਰਾਨ ਦੇ ਨਾਲ ਖੜ੍ਹਾ ਹੈ।

ਦੱਸਦੇ ਚਲੀਏ ਕਿ ਈਰਾਨ ਦੇ ਰਾਸ਼ਟਰਪਤੀ ਦੇ ਨਾਲ ਹੋਰ 9 ਲੋਕ ਵੀ ਸਵਾਰ ਸੀ। ਈਰਾਨ ਦੀ ਸਟੇਟ ਨਿਊਜ਼ ਏਜੰਸੀ ਨੇ ਇਸ ਦਾ ਐਲਾਨ ਕਰ ਦਿੱਤਾ ਹੈ। ਰਾਸ਼ਟਰਪਤੀ ਦੇ ਨਾਲ ਮੌਜੂਦ ਵਿਦੇਸ਼ੀ ਮੰਤਰੀ ਦੀ ਵੀ ਮੌਤ ਹੋਣ ਦੀ ਜਾਣਕਾਰੀ ਦਿੱਤੀ ਗਈ।

ਦੱਸਦੇ ਚਲੀਏ ਕਿ ਇਸ ਤੋਂ ਪਹਿਲਾਂ ਈਰਾਨ ਦੇ ਰਾਸ਼ਟਰਪਤੀ ਰਾਏਸੀ ਦੇ ਹੈਲੀਕਾਪਟਰ ਦਾ ਮਲਬਾ ਨਹੀਂ ਮਿਲ ਰਿਹਾ ਸੀ। ਕਾਫੀ ਜੱਦੋ ਜਹਿਦ ਤੋਂ ਬਾਅਦ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਏਸੀ ਦੇ ਹੈਲੀਕਾਪਟਰ ਦਾ ਮਲਬਾ ਮਿਲਿਆ। ਇਹ ਪ੍ਰਗਟਾਵਾ ਈਰਾਨ ਦੀ ਖਬਰ ਏਜੰਸੀ ਨਿਊਜ਼ ਨੈਟਵਰਕ ਪ੍ਰੈਸ ਟੀ ਵੀ ਨੇ ਕੀਤਾ ਹੈ।
ਰਾਏਸੀ ਦਾ ਹੈਲੀਕਾਪਟਰ ਦਾ ਮਲਬਾ ਅਜ਼ਰਬੈਜਾਨ ਦੀ ਪਹਾੜੀਆਂ ’ਤੇ ਮਿਲਿਆ ਹੈ। ਇਸ ਵਿਚ ਸਵਾਰ ਰਾਸ਼ਟਰਪਤੀ ਰਾਏਸੀ ਅਤੇ ਈਰਾਨ ਦੇ ਵਿਦੇਸ਼ ਮੰਤਰੀ ਹੋਸੈਨ ਅਮੀਰਾਬਦੁੱਲਾ ਸਮੇਤ 9 ਲੋਕ ਨਹੀਂ ਮਿਲੇ ਹਨ। ਹੈਲੀਕਾਪਟਰ ਐਤਵਾਰ ਸ਼ਾਮ 7.30 ਵਜੇ ਅਜ਼ਰਬੈਜਾਨ ਦੇ ਕੋਲ ਲਾਪਤਾ ਹੋ ਗਿਆ ਸੀ। ਰਾਤ ਭਰ ਇਸ ਦੀ ਭਾਲ ਕੀਤੀ ਜਾ ਰਹੀ ਸੀ। ਇਲਾਕੇ ਵਿਚ ਭਾਰੀ ਵਰਖਾ, ਕੋਹਰਾ ਅਤੇ ਠੰਡ ਦੇ ਕਾਰਨ ਲੱਭਣ ਵਿਚ ਕਾਫੀ ਦਿੱਕਤਾਂ ਆਈਆਂ।

Next Story
ਤਾਜ਼ਾ ਖਬਰਾਂ
Share it