‘ਵਿਦੇਸ਼ੀ ਨਾਗਰਿਕ ਸਾਡੇ ਮਹਿਮਾਨ, ਹਾਲਾਤ ਸੁਧਰਨ ’ਤੇ ਛੱਡਾਂਗੇ’
ਤੇਲ ਅਵੀਵ, (ਹਮਦਰਦ ਨਿਊਜ਼ ਸਰਵਿਸ) : ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੇ 11ਵੇਂ ਦਿਨ ਅੱਜ ਹਮਾਸ ਨੇ ਅਹਿਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੰਧਕ ਬਣਾਏ ਗਏ 250 ਵਿਦੇਸ਼ੀ ਨਾਗਰਿਕ ਉਨ੍ਹਾਂ ਦੇ ਮਹਿਮਾਨ ਨੇ, ਜਿਨ੍ਹਾਂ ਨੂੰ ਹਾਲਾਤ ਸੁਧਰਨ ’ਤੇ ਉਹ ਰਿਹਾਅ ਕਰ ਦੇਣਗੇ। ਹਾਲਾਂਕਿ ਨਾਲ ਹੀ ਕਿਹਾ ਕਿ ਉਹ ਗਾਜਾ ਵਿੱਚ ਇਜ਼ਰਾਈਲ ਦੇ ਵੱਡੇ ਜ਼ਮੀਨੀ ਅਪ੍ਰੇਸ਼ਨ […]
By : Hamdard Tv Admin
ਤੇਲ ਅਵੀਵ, (ਹਮਦਰਦ ਨਿਊਜ਼ ਸਰਵਿਸ) : ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੇ 11ਵੇਂ ਦਿਨ ਅੱਜ ਹਮਾਸ ਨੇ ਅਹਿਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੰਧਕ ਬਣਾਏ ਗਏ 250 ਵਿਦੇਸ਼ੀ ਨਾਗਰਿਕ ਉਨ੍ਹਾਂ ਦੇ ਮਹਿਮਾਨ ਨੇ, ਜਿਨ੍ਹਾਂ ਨੂੰ ਹਾਲਾਤ ਸੁਧਰਨ ’ਤੇ ਉਹ ਰਿਹਾਅ ਕਰ ਦੇਣਗੇ। ਹਾਲਾਂਕਿ ਨਾਲ ਹੀ ਕਿਹਾ ਕਿ ਉਹ ਗਾਜਾ ਵਿੱਚ ਇਜ਼ਰਾਈਲ ਦੇ ਵੱਡੇ ਜ਼ਮੀਨੀ ਅਪ੍ਰੇਸ਼ਨ ਤੋਂ ਨਹੀਂ ਡਰਦਾ।
ਜੰਗ ਦੇ 11ਵੇਂ ਦਿਨ ਹਮਾਸ ਨੇ ਜਾਰੀ ਕੀਤਾ ਬਿਆਨ
ਹਮਾਸ ਮਿਲਟਰੀ ਦੇ ਬੁਲਾਰੇ ਅਬੁ ਓਬੇਦਾ ਨੇ ਕਿਹਾ ਕਿ ਉਨ੍ਹਾਂ ਦੀ ਕੈਦ ਵਿੱਚ 250 ਤੋਂ ਵੱਧ ਵਿਦੇਸ਼ੀ ਨਾਗਰਿਕ ਹਨ, ਜੋ ਕਿ ਉਨ੍ਹਾਂ ਦੇ ਮਹਿਮਾਨ ਨੇ। ਹਾਲਾਤ ਸੁਧਰਨ ’ਤੇ ਉਹ ਇਨ੍ਹਾਂ ਸਾਰਿਆਂ ਨੂੰ ਸਹੀ ਸਲਾਮਤ ਰਿਹਾਅ ਕਰ ਦੇਣਗੇ। ਓਬੇਦਾ ਨੇ ਇਹ ਵੀ ਕਿਹਾ ਕਿ ਉਹ ਗਾਜਾ ਵਿੱਚ ਇਜ਼ਰਾਈਲ ਦੇ ਵੱਡੇ ਜ਼ਮੀਨੀ ਅਪ੍ਰੇਸ਼ਨ ਤੋਂ ਡਰਦਾ ਨਹੀਂ ਹੈ।
ਉੱਧਰ ਇਜ਼ਰਾਈਲ ਦੀ ਡਿਫੈਂਸ ਫੋਰਸੇਸ ਨੇ ਦੱਸਿਆ ਕਿ ਉਨ੍ਹਾਂ ਨੇ ਰਾਤ ਭਰ ਲੈਬਨਾਨ ਵਿੱਚ ਹਿਜਬੁਲਾਹ ਦੇ ਟਿਕਾਣਿਆਂ ’ਤੇ ਹਮਲਾ ਕੀਤਾ। ਬੀਤੀ ਰਾਤ ਇਜ਼ਰਾਈਲ ਦੀ ਸੰਸਦ ਦਾ ਸਪੈਸ਼ਲ ਸੈਸ਼ਨ ਵੀ ਹੋਇਆ। ਇਸ ਵਿੱਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਤੋਂ ਇਲਾਵਾ ਹਿਜਬੁੱਲਾ ਅਤੇ ਈਰਾਨ ਨੂੰ ਵੀ ਚੇਤਾਵਨੀ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਹਮਾਸ ਨਾਲ ਜੰਗ ਹਨੇਰੇ ਅਤੇ ਚਾਨਣ ਵਿਚਾਲੇ ਯੁੱਧ ਦੀ ਤਰ੍ਹਾਂ ਹੈ। ਅਸੀਂ ਆਪਣੇ ਦੁਸ਼ਮਣਾਂ ਨੂੰ ਸਿਰਫ਼ ਇੰਨਾ ਕਹਿਣਾ ਚਾਹੁੰਦੇ ਹਾਂਕਿ ਉਹ ਇਜ਼ਰਾਈਲ ਨੂੰ ਅਜ਼ਮਾਉਣ ਦੀ ਗ਼ਲਤੀ ਨਾ ਕਰਨ। ਨਤੀਜੇ ਬਹੁਤ ਗੰਭੀਰ ਹੋਣਗੇ। ਇੱਧਰ ਇਜ਼ਰਾਈਲ-ਹਮਾਸ ਜੰਗ ਵਿਚਾਲੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਨੇਤਨਯਾਹੂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਰੂਸ ਜੰਗ ਨੂੰ ਅੱਗੇ ਵਧਣਤੋਂ ਰੋਕਣ ਲਈ ਢੁਕਵੇਂ ਕਦਮ ਚੁੱਕ ਰਿਹਾ ਹੈ।
ਉੱਧਰ ਇਜ਼ਰਾਈਲ ਫੌਜ ਜ਼ਮੀਨੀ ਕਾਰਵਾਈ ਦੀ ਤਿਆਰੀ ਪੂਰੀ ਕਰ ਚੁੱਕੀ ਹੈ ਅਤੇ ਉਹ ਸਰਕਾਰ ਵੱਲੋਂ ਹਰੀ ਝੰਡੀ ਮਿਲਣ ਦੀ ਉਡੀਕ ਕਰ ਰਹੀ ਹੈ। ਦੱਸ ਦੇਈਏ ਕਿ 7 ਅਕਤੂਬਰ ਤੋਂ ਇਜ਼ਰਾਈਲ ਲਗਾਤਾਰ ਗਾਜਾ ’ਤੇ ਬੰਬ ਬਰਸਾ ਕੇ ਜਵਾਬੀ ਕਾਰਵਾਈ ਕਰ ਰਿਹਾ ਹੈ। ਇਸ ਨੂੰ ਅੱਗੇ ਵਧਾਉਂਦੇ ਹੋਏ ਇਜ਼ਰਾਈਲ ਨੇ ਗਾਜਾ ਵਿੱਚ ਦਾਖਲ ਹੋਣ ਦਾ ਫ਼ੈਸਲਾ ਵੀ ਕੀਤਾ ਹੈ ਤਾਂਜੋ ਹਮਾਸ ਦੇ ਕਮਾਂਡਰਾਂ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ।