Begin typing your search above and press return to search.

ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਵੱਡਾ ਬਿਆਨ, "ਭਾਰਤ ’ਤੇ ਗੰਭੀਰ ਦੋਸ਼ ਲਗਾਉਣਾ ਕੈਨੇਡਾ ਦੀ ਮਜਬੂਰੀ"

ਭੁਵਨੇਸ਼ਵਰ, 5 ਮਈ, ਪਰਦੀਪ ਸਿੰਘ: ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੱਲੋਂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿਚ ਬਿਆਨ ਦਿੰਦਿਆਂ ਕੈਨੇਡਾ ਦੀ ਟਰੂਡੋ ਸਰਕਾਰ ’ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਭਾਰਤ ’ਤੇ ਵੱਖ ਵੱਖ ਤਰ੍ਹਾਂ ਦੇ ਇਲਜ਼ਾਮ ਲਗਾਉਣਾ ਕੈਨੇਡਾ ਦੀ ਰਾਜਨੀਤਕ ਮਜਬੂਰੀ ਹੈ, ਅਗਲੇ ਚੋਣਾਂ ਹੋਣ ਕਰਕੇ ਕੈਨੇਡਾ […]

ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਵੱਡਾ ਬਿਆਨ, ਭਾਰਤ ’ਤੇ ਗੰਭੀਰ ਦੋਸ਼ ਲਗਾਉਣਾ ਕੈਨੇਡਾ ਦੀ ਮਜਬੂਰੀ
X

Editor EditorBy : Editor Editor

  |  5 May 2024 6:59 AM IST

  • whatsapp
  • Telegram

ਭੁਵਨੇਸ਼ਵਰ, 5 ਮਈ, ਪਰਦੀਪ ਸਿੰਘ: ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੱਲੋਂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿਚ ਬਿਆਨ ਦਿੰਦਿਆਂ ਕੈਨੇਡਾ ਦੀ ਟਰੂਡੋ ਸਰਕਾਰ ’ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਭਾਰਤ ’ਤੇ ਵੱਖ ਵੱਖ ਤਰ੍ਹਾਂ ਦੇ ਇਲਜ਼ਾਮ ਲਗਾਉਣਾ ਕੈਨੇਡਾ ਦੀ ਰਾਜਨੀਤਕ ਮਜਬੂਰੀ ਹੈ, ਅਗਲੇ ਚੋਣਾਂ ਹੋਣ ਕਰਕੇ ਕੈਨੇਡਾ ਵਿਚ ਵੋਟ ਬੈਂਕ ਦੀ ਰਾਜਨੀਤੀ ਚੱਲ ਰਹੀ ਐ ਜਦਕਿ ਇਸ ਨਾਲ ਭਾਰਤ ਦਾ ਕੋਈ ਲੈਣਾ ਦੇਣਾ ਨਹੀਂ ਐ।

ਭੁਵਨੇਸ਼ਵਰ ਵਿਖੇ ਇਕ ਪ੍ਰੋਗਰਾਮ ਦੌਰਾਨ ਗੱਲਬਾਤ ਕਰਦਿਆਂ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਆਖਿਆ ਕਿ ਕੈਨੇਡਾ ਵਿਚ ਅਗਲੇ ਸਾਲ ਚੋਣਾਂ ਹੋਣੀਆਂ ਨੇ, ਜਿਸ ਕਰਕੇ ਉਥੇ ਵੋਟ ਬੈਂਕ ਦੀ ਰਾਜਨੀਤੀ ਕੀਤੀ ਜਾ ਰਹੀ ਐ ਅਤੇ ਭਾਰਤ ’ਤੇ ਵੱਖ ਵੱਖ ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਨੇ ਜਦਕਿ ਨਿੱਝਰ ਦੀ ਹੱਤਿਆ ਨਾਲ ਭਾਰਤ ਦਾ ਕੋਈ ਲੈਣਾ ਦੇਣਾ ਨਹੀਂ ਅੇ। ਦਰਅਸਲ ਕੈਨੇਡਾ ਵਿਚ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ ਵਿਚ ਬੀਤੇ ਦਿਨੀਂ ਤਿੰਨ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਕੈਨੇਡਾ ਪੁਲਿਸ ਨੇ ਸ਼ੱਕ ਜਤਾਇਆ ਸੀ ਕਿ ਭਾਰਤ ਨੇ ਇਨ੍ਹਾਂ ਲੋਕਾਂ ਨੂੰ ਨਿੱਝਰ ਨੂੰ ਮਾਰਨ ਦਾ ਕੰਮ ਸੌਂਪਿਆ ਸੀ।

ਵਿਦੇਸ਼ ਮੰਤਰੀ ਜੈਸ਼ੰਕਰ ਨੇ ਆਖਿਆ ਕਿ ਅਸੀਂ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਆਂ ਕਿ ਕੈਨੇਡਾ ਗ੍ਰਿਫ਼ਤਾਰ ਕੀਤੇ ਗਏ ਭਾਰਤੀਆਂ ਸਬੰਧੀ ਜਾਣਕਾਰੀ ਸਾਂਝੀ ਕਰੇ। ਸਾਨੂੰ ਸਿਰਫ਼ ਇਹ ਦੱਸਿਆ ਗਿਆ ਏ ਕਿ ਇਹ ਤਿੰਨੇ ਕਿਸੇ ਗੈਂਗ ਨਾਲ ਸਬੰਧਤ ਨੇ। ਉਨ੍ਹਾਂ ਇਹ ਵੀ ਆਖਿਆ ਕਿ ਇਹ ਕੈਨੇਡਾ ਦਾ ਅੰਦਰੂਨੀ ਮਾਮਲਾ ਏ ਅਤੇ ਉਹ ਇਸ ਸਬੰਧੀ ਜ਼ਿਆਦਾ ਕੁੱਝ ਨਹੀਂ ਕਹਿ ਸਕਦੇ। ਵਿਦੇਸ਼ ਮੰਤਰੀ ਨੇ ਅੱਗੇ ਬੋਲਦਿਆਂ ਆਖਿਆ ਕਿ ਕੈਨੇਡਾ ਵਿਚ ਭਾਰਤ ਦੇ ਖ਼ਿਲਾਫ਼ ਕੰਮ ਕਰਨ ਵਾਲੇ ਲੋਕਾਂ ਨੂੰ ਪਨਾਹ ਦਿੱਤੀ ਜਾਂਦੀ ਐ। ਖ਼ਾਸ ਕਰਕੇ ਜੋ ਲੋਕ ਪੰਜਾਬ ਤੋਂ ਨੇ, ਉਹ ਕੈਨੇਡਾ ਤੋਂ ਅਪਰੇਟ ਕਰਦੇ ਨੇ। ਵੱਖਵਾਦੀ ਲੋਕ ਕੈਨੇਡਾ ਦੇ ਲੋਕਤੰਤਰ ਦੀ ਗ਼ਲਤ ਵਰਤੋਂ ਕਰ ਰਹੇ ਨੇ ਜੋ ਅੱਜ ਕੈਨੇਡਾ ਦਾ ਵੋਟ ਬੈਂਕ ਬਣ ਚੁੱਕੇ ਨੇ। ਕੈਨੇਡਾ ਵਿਚ ਸੱਤਾਧਾਰੀ ਪਾਰਟੀ ਦੇ ਕੋਲ ਸੰਸਦ ਵਿਚ ਬਹੁਮਤ ਨਹੀਂ ਐ, ਅਜਿਹੇ ਵਿਚ ਕਈ ਪਾਰਟੀਆਂ ਸੱਤਾ ਹਾਸਲ ਕਰਨ ਲਈ ਵੱਖਵਾਦੀ ਸਮਰਥਕਾਂ ’ਤੇ ਨਿਰਭਰ ਨੇ। ਉਨ੍ਹਾਂ ਆਖਿਆ ਕਿ ਅਸੀਂ ਕਈ ਵਾਰ ਕੈਨੇਡਾ ਸਰਕਾਰ ਨੂੰ ਆਖਿਆ ਏ ਕਿ ਉਹ ਅਜਿਹੇ ਲੋਕਾਂ ਨੂੰ ਵੀਜ਼ਾ ਨਾ ਦੇਵੇ, ਉਨ੍ਹਾਂ ਨੂੰ ਰਾਜਨੀਤੀ ਵਿਚ ਸ਼ਾਮਲ ਨਾ ਕਰੇ ਕਿਉਂਕਿ ਉਹ ਲੋਕ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿਚ ਪਰੇਸ਼ਾਨੀ ਪੈਦਾ ਕਰ ਰਹੇ ਨੇ ਪਰ ਕੈਨੇਡਾ ਸਰਕਾਰ ਇਸ ਦੇ ਲਈ ਕੁੱਝ ਨਹੀਂ ਕਰ ਰਹੀ। ਭਾਰਤ ਨੇ ਅਜਿਹੇ 25 ਲੋਕਾਂ ਦੀ ਸੂਚੀ ਕੈਨੇਡਾ ਨੂੰ ਸੌਂਪੀ ਸੀ ਪਰ ਕੈਨੇਡਾ ਸਰਕਾਰ ਨੇ ਇਸ ਨੂੰ ਖਾਰਜ ਕਰ ਦਿੱਤਾ।

ਇਸ ਦੇ ਨਾਲ ਹੀ ਵਿਦੇਸ਼ ਮੰਤਰੀ ਨੇ ਚੀਨ ਦੇ ਨਾਲ ਰਿਸ਼ਤਿਆਂ ’ਤੇ ਵੀ ਗੱਲਬਾਤ ਕੀਤੀ ਅਤੇ ਆਖਿਆ ਕਿ ਪਿਛਲੇ ਚਾਰ ਸਾਲ ਵਿਚ ਚੀਨ ਨੇ ਐਲਏਸੀ ’ਤੇ ਫ਼ੌਜੀਆਂ ਦੀ ਤਾਇਨਾਤੀ ਵਧਾਈ ਹੈ।

ਇਹ ਵੀ ਪੜ੍ਹੋ:

ਅਫ਼ਗਾਨਿਸਤਾਨ ਦੀ ਕੌਂਸਲ ਜਨਰਲ ਜਾਕੀਆ ਵਰਦਾਕ ਮੁੰਬਈ ਦੇ ਹਵਾਈ ਅੱਡੇ ’ਤੇ 25 ਕਿਲੋ ਸੋਨੇ ਦੀ ਤਸਕਰੀ ਕਰਦੀ ਫੜੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਦਰਅਸਲ ਉਹ ਇਸ ਸੋਨੇ ਨੂੰ ਦੁਬਈ ਤੋਂ ਭਾਰਤ ਲੈ ਕੇ ਆਈ ਸੀ ਪਰ ਜਿਵੇਂ ਹੀ ਉਹ ਮੁੰਬਈ ਹਵਾਈ ਅੱਡੇ ’ਤੇ ਪੁੱਜੀ ਤਾਂ ਉਹ ਇਸ ਸੋਨੇ ਸਬੰਧੀ ਦਸਤਾਵੇਜ਼ ਪੇਸ਼ ਨਹੀਂ ਕਰ ਸਕੀ। ਦੇਖੋ ਪੂਰੀ

ਦਰਅਸਲ 25 ਅਪ੍ਰੈਲ ਨੂੰ ਡਾਇਰੈਕੋਟਰੇਟ ਆਫ਼ ਰੈਵਨਿਉ ਇੰਟੈਲੀਜੈਂਯ ਵਿਭਾਗ ਨੇ ਭਾਰਤ ਵਿਚ ਮੌਜੂਦ ਅਫ਼ਗਾਨਿਸਤਾਨ ਦੀ ਕੌਂਸਲ ਜਨਰਲ ਜਾਕੀਆ ਵਰਦਾਕ ਨੂੰ ਇਕ ਇਕ ਕਿਲੋ ਸੋਨੇ ਦੀਆਂ ਇੱਟਾਂ ਸਮੇਤ ਫੜਿਆ ਸੀ। ਉਹ ਇਨ੍ਹਾਂ ਨੂੰ ਦੁਬਈ ਤੋਂ ਭਾਰਤ ਲੈ ਕੇ ਆਈ ਸੀ। ਇਸ ਮਾਮਲੇ ਦੀ ਜਾਣਕਾਰੀ ਹੁਣ ਸਾਹਮਣੇ ਆਈ ਹੈ। ਵਰਦਾਕ ਦੇ ਕੋਲ ਸੋਨੇ ਦੀ ਜਾਣਕਾਰੀ ਸਬੰਧੀ ਕੋਈ ਦਸਤਾਵੇਜ਼ ਮੌਜੂਦ ਨਹੀਂ ਸਨ। ਹਾਲਾਂਕਿ ਡਿਪਲੋਮੈਟਿਕ ਇਮਿਊਨਿਟੀ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਸੀ।

ਇਸ ਘਟਨਾ ਮਗਰੋਂ ਹੁਣ ਆਪਣੇ ਅਸਤੀਫ਼ੇ ਦਾ ਐਲਾਨ ਕਰਦਿਆਂ ਵਰਦਾਕ ਨੇ ਆਖਿਆ ਕਿ ਪਿਛਲੇ ਇਕ ਸਾਲ ਤੋਂ ਮੈਂ ਆਪਣੇ ਵਿਰੁੱਧ ਕਈ ਨਿੱਜੀ ਹਮਲਿਆਂ ਨੂੰ ਝੱਲਿਆ ਏ। ਮੇਰੀ ਅਤੇ ਮੇਰੇ ਪਰਿਵਾਰ ਦੀ ਬੇਇੱਜ਼ਤੀ ਕੀਤੀ ਗਈ, ਜਿਸ ਦੀ ਵਜ੍ਹਾ ਕਰਕੇ ਮੇਰੇ ਕੰਮ ’ਤੇ ਅਸਰ ਪੈਂਦਾ ਏ। ਇਹ ਅਫ਼ਗਾਨਿਸਤਾਨ ਵਿਚ ਔਰਤਾਂ ਦੀ ਖ਼ਰਾਬ ਹਾਲਤ ਦਾ ਸਬੂਤ ਐ। ਉਸ ਨੇ ਇਹ ਵੀ ਆਖਿਆ ਕਿ ਉਹ ਇਨ੍ਹਾਂ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਉਨ੍ਹਾਂ ਆਖਿਆ ਕਿ ਇਹ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਐ। ਉਨ੍ਹਾਂ ਕਿਹਾ ਕਿ ਮੈਨੂੰ ਅਫਸੋਸ ਐ ਕਿ ਅਫਗਾਨਿਸਤਾਨ ਦੀ ਇਕਲੌਤੀ ਮਹਿਲਾ ਡਿਪਲੋਮੈਂਟ ਨੂੰ ਟਾਰਗੈੱਟ ਕੀਤਾ ਜਾ ਰਿਹਾ ਏ।

ਦੱਸ ਦਈਏ ਕਿ 25 ਅਪ੍ਰੈਲ ਨੂੰ ਵਰਦਾਕ ਸ਼ਾਮ ਦੇ ਸਮੇਂ ਇਕ ਫਲਾਈਟ ਰਾਹੀਂ ਦੁਬਈ ਤੋਂ ਮੁੰਬਈ ਆਈ ਸੀ, ਉਨ੍ਹਾਂ ਦੇ ਨਾਲ ਉਨ੍ਹਾਂ ਦਾ ਬੇਟਾ ਵੀ ਮੌਜੂਦ ਸੀ। ਦੋਵਾਂ ਨੇ ਹਵਾਈ ਅੱਡੇ ਤੋਂ ਬਾਹਰ ਨਿਕਲਣ ਲਈ ਗ੍ਰੀਨ ਚੈਨਲ ਦੀ ਵਰਤੋਂ ਕੀਤੀ ਸੀ, ਜਿਸ ਦਾ ਮਤਲਬ ਇਹ ਹੁੰਦਾ ਏ ਕਿ ਉਨ੍ਹਾਂ ਕੋਲ ਕੋਈ ਅਜਿਹਾ ਸਮਾਨ ਨਹੀਂ ਐ, ਜੋ ਕਸਟਮ ਡਿਪਾਰਟਮੈਂਟ ਲਈ ਚੈੱਕ ਕਰਨਾ ਜ਼ਰੂਰੀ ਹੋਵੇ ਪਰ ਐਗਜ਼ਿਟ ਗੇਟ ’ਤੇ ਡੀਆਰਆਈ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਜਾਕੀਆ ਅਤੇ ਉਨ੍ਹਾਂ ਦੇ ਬੇਟੇ ਕੋਲ 5 ਟਰਾਲੀ ਬੈਗ, ਇਕ ਹੈਂਡ ਬੈਗ, ਇਕ ਸਿਲੰਗ ਬੈਗ ਅਤੇ ਇਕ ਨੈਕ ਪਿੱਲੋ ਸੀ। ਡਿਪਲੋਮੈਟ ਹੋਣ ਕਰਕੇ ਉਨ੍ਹਾਂ ਦੇ ਬੈਗੇਜ਼ ’ਤੇ ਕੋਈ ਟੈਗ ਜਾਂ ਮਾਰਕ ਨਹੀਂ ਲੱਗਿਆ ਹੋਇਆ। ਕਿਸੇ ਬੈਗ ਵਿਚ ਸੋਨਾ ਨਹੀਂ ਸੀ ਪਰ ਜਦੋਂ ਕਮਰੇ ਵਿਚ ਲਿਜਾ ਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਡਿਪਲੋਮੈਟ ਦੀ ਜੈਕੇਟ, ਲੈਗਿੰਗ, ਗੋਡਿਆਂ ਦੀ ਕੈਪ ਅਤੇ ਬੈਲਟ ਵਿਚੋਂ ਇਹ ਸਾਰਾ ਸੋਨਾ ਬਰਾਮਦ ਹੋਇਆ।

Next Story
ਤਾਜ਼ਾ ਖਬਰਾਂ
Share it