Begin typing your search above and press return to search.

ਵਿਦੇਸ਼ੀ ਬੰਧਕ ਸਾਡੇ ਮਹਿਮਾਨ, ਜਲਦ ਛੱਡਾਂਗੇ : ਹਮਾਸ

ਤੇਲ ਅਵੀਵ, 17 ਅਕਤੂਬਰ, ਨਿਰਮਲ : ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦਾ ਅੱਜ 11ਵਾਂ ਦਿਨ ਹੈ। ਹਮਾਸ ਦੇ ਫੌਜੀ ਬੁਲਾਰੇ ਅਬੂ ਓਬੇਦਾ ਨੇ ਕਿਹਾ ਕਿ ਉਨ੍ਹਾਂ ਕੋਲ 200 ਤੋਂ 250 ਨਾਗਰਿਕ ਬੰਦੀ ਹਨ। ਇਨ੍ਹਾਂ ਵਿਚ ਵਿਦੇਸ਼ੀ ਨਾਗਰਿਕ ਸਾਡੇ ਮਹਿਮਾਨ ਹਨ। ਹਾਲਾਤ ਠੀਕ ਹੋਣ ’ਤੇ ਅਸੀਂ ਉਨ੍ਹਾਂ ਨੂੰ ਰਿਹਾਅ ਕਰ ਦੇਵਾਂਗੇ। ਓਬੇਦਾਹ ਨੇ ਇਹ ਵੀ ਕਿਹਾ […]

ਵਿਦੇਸ਼ੀ ਬੰਧਕ ਸਾਡੇ ਮਹਿਮਾਨ, ਜਲਦ ਛੱਡਾਂਗੇ : ਹਮਾਸ
X

Hamdard Tv AdminBy : Hamdard Tv Admin

  |  17 Oct 2023 4:52 AM IST

  • whatsapp
  • Telegram


ਤੇਲ ਅਵੀਵ, 17 ਅਕਤੂਬਰ, ਨਿਰਮਲ : ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦਾ ਅੱਜ 11ਵਾਂ ਦਿਨ ਹੈ। ਹਮਾਸ ਦੇ ਫੌਜੀ ਬੁਲਾਰੇ ਅਬੂ ਓਬੇਦਾ ਨੇ ਕਿਹਾ ਕਿ ਉਨ੍ਹਾਂ ਕੋਲ 200 ਤੋਂ 250 ਨਾਗਰਿਕ ਬੰਦੀ ਹਨ। ਇਨ੍ਹਾਂ ਵਿਚ ਵਿਦੇਸ਼ੀ ਨਾਗਰਿਕ ਸਾਡੇ ਮਹਿਮਾਨ ਹਨ। ਹਾਲਾਤ ਠੀਕ ਹੋਣ ’ਤੇ ਅਸੀਂ ਉਨ੍ਹਾਂ ਨੂੰ ਰਿਹਾਅ ਕਰ ਦੇਵਾਂਗੇ। ਓਬੇਦਾਹ ਨੇ ਇਹ ਵੀ ਕਿਹਾ ਕਿ ਉਹ ਗਾਜ਼ਾ ਵਿੱਚ ਇਜ਼ਰਾਈਲ ਦੀ ਵੱਡੀ ਜ਼ਮੀਨੀ ਕਾਰਵਾਈ ਤੋਂ ਡਰਨ ਵਾਲੇ ਨਹੀਂ ਹਨ।

ਇਸ ਦੇ ਨਾਲ ਹੀ ਇਜ਼ਰਾਈਲ ਦੇ ਰੱਖਿਆ ਬਲਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਲੈਬਨਾਨ ’ਚ ਹਿਜ਼ਬੁੱਲਾ ਦੇ ਟਿਕਾਣਿਆਂ ’ਤੇ ਰਾਤ ਭਰ ਹਮਲੇ ਕੀਤੇ ਹਨ। ਇਜ਼ਰਾਈਲ ਦੀ ਸੰਸਦ ਦਾ ਵਿਸ਼ੇਸ਼ ਸੈਸ਼ਨ ਵੀ ਸੋਮਵਾਰ ਰਾਤ ਨੂੰ ਹੋਇਆ। ਇਸ ਵਿੱਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਤੋਂ ਇਲਾਵਾ ਹਿਜ਼ਬੁੱਲਾ ਅਤੇ ਈਰਾਨ ਨੂੰ ਵੀ ਚੇਤਾਵਨੀ ਦਿੱਤੀ ਹੈ।

ਉਨ੍ਹਾਂ ਕਿਹਾ, ਹਮਾਸ ਦੇ ਨਾਲ ਜੰਗ ਹਨੇ੍ਹਰੇ ਅਤੇ ਰੋਸ਼ਨੀ ਵਿਚਕਾਰ ਜੰਗ ਵਾਂਗ ਹੈ। ਅਸੀਂ ਸਿਰਫ਼ ਆਪਣੇ ਦੁਸ਼ਮਣਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਹ ਇਜ਼ਰਾਈਲ ਨੂੰ ਅਜ਼ਮਾਉਣ ਦੀ ਗ਼ਲਤੀ ਨਾ ਕਰਨ। ਇਸ ਦੇ ਨਤੀਜੇ ਬਹੁਤ ਗੰਭੀਰ ਹੋਣਗੇ।

ਇਜ਼ਰਾਇਲੀ ਫੌਜ ਨੇ ਜ਼ਮੀਨੀ ਕਾਰਵਾਈ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਅਤੇ ਸਰਕਾਰ ਤੋਂ ਹਰੀ ਝੰਡੀ ਦੀ ਉਡੀਕ ਕਰ ਰਹੀ ਹੈ। ਇੱਥੇ ਦੱਸ ਦੇਈਏ ਕਿ ਮੰਗਲਵਾਰ ਸਵੇਰੇ ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਐਲਾਨ ਕੀਤਾ ਕਿ ਰਾਸ਼ਟਰਪਤੀ ਜੋਅ ਬਾਈਡਨ 18 ਅਕਤੂਬਰ ਨੂੰ ਇਜ਼ਰਾਈਲ ਦਾ ਦੌਰਾ ਕਰਨਗੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਅਧਿਕਾਰੀਆਂ ਨਾਲ 7 ਘੰਟੇ ਤੋਂ ਵੱਧ ਦੀ ਗੱਲਬਾਤ ਤੋਂ ਬਾਅਦ ਇਹ ਐਲਾਨ ਕੀਤਾ।

ਨਿਊਯਾਰਕ ਟਾਈਮਜ਼ ਮੁਤਾਬਕ ਬਾਈਡਨ ਦੇ ਦੌਰੇ ਕਾਰਨ ਗਾਜ਼ਾ ’ਚ ਇਜ਼ਰਾਈਲ ਦੀ ਜ਼ਮੀਨੀ ਕਾਰਵਾਈ ’ਚ ਦੇਰੀ ਹੋ ਸਕਦੀ ਹੈ। ਦਰਅਸਲ, 7 ਅਕਤੂਬਰ ਤੋਂ ਇਜ਼ਰਾਈਲ ਗਾਜ਼ਾ ’ਤੇ ਲਗਾਤਾਰ ਬੰਬਾਰੀ ਕਰਕੇ ਜਵਾਬੀ ਕਾਰਵਾਈ ਕਰ ਰਿਹਾ ਹੈ।

ਇਸ ਨੂੰ ਹੋਰ ਅੱਗੇ ਵਧਾਉਂਦੇ ਹੋਏ ਇਜ਼ਰਾਈਲ ਨੇ ਵੀ ਗਾਜ਼ਾ ਵਿਚ ਦਾਖਲ ਹੋਣ ਦਾ ਫੈਸਲਾ ਕੀਤਾ ਹੈ ਤਾਂ ਜੋ ਹਮਾਸ ਦੇ ਕਮਾਂਡਰਾਂ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ।

ਇਸ ਦੇ ਨਾਲ ਹੀ ‘ਨਿਊਯਾਰਕ ਟਾਈਮਜ਼’ ਨੇ ਗਾਜ਼ਾ ਸਰਕਾਰੀ ਪ੍ਰੈੱਸ ਦਫ਼ਤਰ ਦੇ ਹਵਾਲੇ ਨਾਲ ਕਿਹਾ ਕਿ ਗਾਜ਼ਾ ’ਚ ਐਤਵਾਰ ਅਤੇ ਸੋਮਵਾਰ ਦਰਮਿਆਨ 254 ਲੋਕ ਮਾਰੇ ਗਏ। ਹੁਣ ਤੱਕ ਕੁੱਲ 2808 ਲੋਕਾਂ ਦੀ ਮੌਤ ਹੋ ਚੁੱਕੀ ਹੈ। 10 ਹਜ਼ਾਰ 850 ਲੋਕ ਜ਼ਖਮੀ ਹੋਏ ਹਨ। ਮਰਨ ਵਾਲਿਆਂ ਵਿੱਚ 60% ਔਰਤਾਂ ਅਤੇ ਬੱਚੇ ਸਨ।

Next Story
ਤਾਜ਼ਾ ਖਬਰਾਂ
Share it