ਸਦਾ ਜਵਾਨ ਰਹਿਣ ਲਈ ਅਪਣਾਓ ਇਹ ਟਿੱਪਸ
ਚੰਡੀਗੜ੍ਹ, ਪਰਦੀਪ ਸਿੰਘ: ਜੇਕਰ ਤੁਸੀਂ ਵੀ ਸਦਾ ਜਵਾਨ ਰਹਿਣਾ ਚਾਹੁੰਦੇ ਹੋ ਭਾਵ ਤੁਹਾਡਾ ਸਰੀਰ ਊਰਜਾਵਾਨ ਰਹੇ ਇਸ ਲਈ ਤਣਾਅ ਤੋਂ ਦੂਰ ਰਹਿਣਾ ਚਾਹੀਦਾ ਹੈ। ਵਿਆਹੁਤਾ ਜੀਵਨ ਵਿੱਚ ਕਈ ਵਿਅਕਤੀ ਜਲਦੀ ਹੀ ਅੱਕ ਜਾਂਦੇ ਹਨ ਉਨ੍ਹਾਂ ਦੇ ਪਿਛੇ ਕਈ ਕਾਰਨ ਹੁੰਦੇ ਹਨ। ਕਈ ਵਿਅਕਤੀ ਜਾਬ ਦੇ ਤਣਾਅ, ਡਾਈਟ ਨਾ ਲੈਣਾ ਅਤੇ ਕਸਰਤ ਨਾ ਕਰਨਾ । ਉਨ੍ਹਾਂ […]
By : Editor Editor
ਚੰਡੀਗੜ੍ਹ, ਪਰਦੀਪ ਸਿੰਘ: ਜੇਕਰ ਤੁਸੀਂ ਵੀ ਸਦਾ ਜਵਾਨ ਰਹਿਣਾ ਚਾਹੁੰਦੇ ਹੋ ਭਾਵ ਤੁਹਾਡਾ ਸਰੀਰ ਊਰਜਾਵਾਨ ਰਹੇ ਇਸ ਲਈ ਤਣਾਅ ਤੋਂ ਦੂਰ ਰਹਿਣਾ ਚਾਹੀਦਾ ਹੈ। ਵਿਆਹੁਤਾ ਜੀਵਨ ਵਿੱਚ ਕਈ ਵਿਅਕਤੀ ਜਲਦੀ ਹੀ ਅੱਕ ਜਾਂਦੇ ਹਨ ਉਨ੍ਹਾਂ ਦੇ ਪਿਛੇ ਕਈ ਕਾਰਨ ਹੁੰਦੇ ਹਨ। ਕਈ ਵਿਅਕਤੀ ਜਾਬ ਦੇ ਤਣਾਅ, ਡਾਈਟ ਨਾ ਲੈਣਾ ਅਤੇ ਕਸਰਤ ਨਾ ਕਰਨਾ । ਉਨ੍ਹਾਂ ਵਿਚੋਂ ਐਕਟਿਵ ਰੱਖਣ ਵਾਲੇ ਹਰਮੋਨ ਢਿੱਲੇ ਪੈ ਜਾਂਦੇ ਹਨ ਇਸ ਲਈ ਹੇਠ ਲਿਖੇ ਉਪਾਅ ਕਰਨੇ ਚਾਹੀਦੇ ਹਨ।
ਕਸਰਤ ਕਰੋ-
ਜੇਕਰ ਤੁਸੀਂ ਹਮੇਸ਼ਾ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਹਰ ਰੋਜ ਕਸਰਤ ਕਰਨੀ ਚਾਹੀਦੀ। ਕਸਰਤ ਇਕੋਂ ਅਜਿਹਾ ਸਾਧਨ ਹੈ ਜੋ ਤੁਹਾਨੂੰ ਬਿਮਾਰੀਆਂ ਤੋਂ ਦੂਰ ਰੱਖੇਗਾ। ਕਸਰਤ ਕਰਨ ਨਾਲ ਸਰੀਰ ਦਾ ਖੂਨ ਦਾ ਸਰਕਲ ਤੇਜ ਚੱਲਦਾ ਹੈ ਅਤੇ ਇਸ ਲਈ ਕਸਰਤ ਕਰਨੀ ਚਾਹੀਦੀ ਹੈ।
ਸੁੱਕੇ ਮੇਵੇ ਖਾਓ-
ਜਵਾਨ ਰਹਿਣ ਲਈ ਸੁੱਕੇ ਮੇਵੇ ਖਾਣੇ ਚਾਹੀਦੇ ਹਨ ਇਹ ਸਾਡੇ ਦਿਮਾਗ ਨੂੰ ਊਰਜਾ ਦਿੰਦੇ ਹਨ। ਜਿਵੇ ਬਦਾਮ, ਕਾਜੂ ਅਤੇ ਅਖਰੋਟ ਸਾਡੇ ਦਿਮਾਗ ਲਈ ਲਾਹੇਵੰਦ ਹੁੰਦੇ ਹਨ। ਇਸ ਲਈ ਸੁੱਕੇ ਮੇਵੇ ਡਾਈਟ ਵਿੱਚ ਸ਼ਾਮਿਲ ਕਰਨੇ ਚਾਹੀਦੇ ਹਨ।
ਆਂਡੇ ਅਤੇ ਚਿਕਨ-
ਜੇਕਰ ਤੁਸੀਂ ਨਾਨ ਵੈੱਜ ਖਾ ਲੈਂਦੇ ਹੋ ਤਾਂ ਤੁਹਾਨੂੰ ਡਾਈਟ ਵਿੱਚ ਉਬਲੇ ਆਂਡੇ ਅਤੇ ਚਿਕਨ ਸ਼ਾਮਿਲ ਕਰਨਾ ਚਾਹੀਦਾ ਹੈ।ਦੱਸ ਦੇਈਏ ਕਿ ਚਿਕਨ ਦੀ ਵਰਤੋਂ ਸੀਮਤ ਮਾਤਰਾ ਵਿੱਚ ਕਰਨੀ ਚਾਹੀਦੀ ਹੈ।
ਦੁੱਧ ਪੀਓ-
ਜਵਾਨ ਰਹਿਣ ਲਈ ਦੁੱਧ ਪੀਣਾ ਚਾਹੀਦਾ ਹੈ। ਦੁੱਧ ਤੁਹਾਡੇ ਅੰਦਰ ਇਕ ਨਵੀਂ ਊਰਜਾ ਪੈਦਾ ਕਰਦਾ ਹੈ। ਦੁੱਧ ਪੀਣ ਨਾਲ ਸਰੀਰ ਵਿੱਚ ਨਵੇਂ ਸੈੱਲ ਬਣਦੇ ਹਨ। ਜੇਕਰ ਤੁਸੀਂ ਕਸਰਤ ਤੋਂ ਬਾਅਦ ਕੋਸਾ ਜਿਹਾ ਦੁੱਧ ਪੀਂਦੇ ਹੋ ਇਸ ਨਾਲ ਊਰਜਾ ਵਿੱਚ ਵਾਧਾ ਹੁੰਦਾ ਹੈ।
ਮਸਾਲੇਦਾਰ ਭੋਜਨ ਤੋਂ ਦੂਰ ਰਹੋ-
ਸਿਹਤਮੰਦ ਰਹਿਣ ਲਈ ਮਸਾਲੇਦਾਰ ਭੋਜਨ ਤੋਂ ਦੂਰ ਰਹਿਣਾ ਚਾਹੀਦਾ ਹੈ। ਮਸਾਲੇਦਾਰ ਭੋਜਨ ਤੁਹਾਡੇ ਤੰਤਰ ਨੂੰ ਖਰਾਬ ਕਰਦਾ ਹੈ ਜਿਸ ਨਾਲ ਕਈ ਬਿਮਾਰੀਆਂ ਲੱਗ ਜਾਂਦੀਆਂ ਹਨ।
ਇਹ ਵੀ ਪੜ੍ਹੋ: ਬਾਪ ਬਣਨ ਲਈ ਅਪਣਾਓ ਇਹ ਪੰਜ ਨੁਕਤੇ