ਨੰਗਲ ਡੈਮ ’ਤੇ ਬਣਾਇਆ ਫਲਾਈਓਵਰ, ਹਰਜੋਤ ਬੈਂਸ ਵਲੋਂ ਉਦਘਾਟਨ
ਨੰਗਲ, 22 ਸਤੰਬਰ, ਹ.ਬ. : ਪੰਜਾਬ ਅਤੇ ਹਿਮਾਚਲ ਨੂੰ ਜੋੜਨ ਵਾਲੇ ਫਲਾਈਓਵਰ ਦਾ ਕੰਮ ਵੀਰਵਾਰ ਨੂੰ ਪੂਰਾ ਹੋ ਗਿਆ। ਨੰਗਲ ਡੈਮ ਅਤੇ ਰੇਲਵੇ ਲਾਈਨ ਉਪਰ ਬਣੇ ਫਲਾਈਓਵਰ ਦੇ ਇੱਕ ਹਿੱਸੇ ਦਾ ਉਦਘਾਟਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ। ਇਸ ਫਲਾਈਓਵਰ ਨੂੰ ਪਾਰ ਕਰਨ ਦਾ ਸੁਪਨਾ ਦੇਖ ਰਹੇ ਇਲਾਕਾ ਵਾਸੀਆਂ ਲਈ ਵੀਰਵਾਰ ਦਾ ਦਿਨ ਇਤਿਹਾਸਕ […]
By : Hamdard Tv Admin
ਨੰਗਲ, 22 ਸਤੰਬਰ, ਹ.ਬ. : ਪੰਜਾਬ ਅਤੇ ਹਿਮਾਚਲ ਨੂੰ ਜੋੜਨ ਵਾਲੇ ਫਲਾਈਓਵਰ ਦਾ ਕੰਮ ਵੀਰਵਾਰ ਨੂੰ ਪੂਰਾ ਹੋ ਗਿਆ। ਨੰਗਲ ਡੈਮ ਅਤੇ ਰੇਲਵੇ ਲਾਈਨ ਉਪਰ ਬਣੇ ਫਲਾਈਓਵਰ ਦੇ ਇੱਕ ਹਿੱਸੇ ਦਾ ਉਦਘਾਟਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ। ਇਸ ਫਲਾਈਓਵਰ ਨੂੰ ਪਾਰ ਕਰਨ ਦਾ ਸੁਪਨਾ ਦੇਖ ਰਹੇ ਇਲਾਕਾ ਵਾਸੀਆਂ ਲਈ ਵੀਰਵਾਰ ਦਾ ਦਿਨ ਇਤਿਹਾਸਕ ਬਣ ਗਿਆ ਹੈ।
ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਲੋਕਾਂ ਨੂੰ ਇਸ ਸਮੱਸਿਆ ਤੋਂ ਪੂਰੀ ਤਰ੍ਹਾਂ ਰਾਹਤ ਮਿਲੀ ਹੈ। ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਖੁਦ ਦੋਪਹੀਆ ਵਾਹਨ ’ਤੇ ਪੁਲ ਨੂੰ ਪਾਰ ਕੀਤਾ ਅਤੇ ਵੱਡੀ ਗਿਣਤੀ ’ਚ ਇਲਾਕਾ ਨਿਵਾਸੀਆਂ ਨੇ ਖੁਸ਼ੀ ਦੇ ਇਸ ਪਲ ਨੂੰ ਦੇਖਿਆ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਨੰਗਲ ਫਲਾਈਓਵਰ ਦਾ ਸੁਪਨਾ ਪੂਰਾ ਹੋ ਗਿਆ ਹੈ।
ਨੰਗਲ ਸ਼ਹਿਰ ਦੇ ਵਸਨੀਕ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਪ੍ਰੇਸ਼ਾਨ ਸਨ। ਚੰਡੀਗੜ੍ਹ ਤੋਂ ਨੰਗਲ ਸਾਈਡ ਸ਼ੁਰੂ ਹੋ ਗਈ ਹੈ। ਟਰੈਫਿਕ ਮਾਹਿਰਾਂ ਦੀ ਰਾਏ ਤੋਂ ਬਾਅਦ ਦੂਸਰਾ ਪਾਸਾ ਵੀ ਜਲਦੀ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਫਲਾਈਓਵਰ ਨੂੰ ਬਣਾਉਣ ਲਈ ਸਰਕਾਰ ਨੇ ਦਰਜਨਾਂ ਮੀਟਿੰਗਾਂ ਕੀਤੀਆਂ। ਜਿਸ ਤੋਂ ਬਾਅਦ ‘ਆਪ’ ਸਰਕਾਰ ਨੇ ਇਸ ਨੂੰ ਮਨਜ਼ੂਰੀ ਦਿੱਤੀ।