ਕੀਨੀਆ 'ਚ ਹੜ੍ਹ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ ਹੋਈ 169
ਕੀਨੀਆ, 1 ਮਈ, ਪਰਦੀਪ ਸਿੰਘ: ਕੀਨੀਆ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਭਿਆਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 169 ਹੋ ਗਈ ਹੈ। ਸਰਕਾਰੀ ਬੁਲਾਰੇ ਨੇ ਸੋਮਵਾਰ ਸ਼ਾਮ ਨੂੰ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਪੱਛਮੀ ਕੀਨੀਆ ਦੇ ਮਾਈ ਮਾਹੀਉ ਸ਼ਹਿਰ ਵਿੱਚ ਸੋਮਵਾਰ ਸਵੇਰੇ ਇੱਕ ਬੰਨ੍ਹ ਟੁੱਟਣ […]
By : Editor Editor
ਕੀਨੀਆ, 1 ਮਈ, ਪਰਦੀਪ ਸਿੰਘ: ਕੀਨੀਆ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਭਿਆਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 169 ਹੋ ਗਈ ਹੈ। ਸਰਕਾਰੀ ਬੁਲਾਰੇ ਨੇ ਸੋਮਵਾਰ ਸ਼ਾਮ ਨੂੰ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਪੱਛਮੀ ਕੀਨੀਆ ਦੇ ਮਾਈ ਮਾਹੀਉ ਸ਼ਹਿਰ ਵਿੱਚ ਸੋਮਵਾਰ ਸਵੇਰੇ ਇੱਕ ਬੰਨ੍ਹ ਟੁੱਟਣ ਨਾਲ 48 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ।
ਇਸਹਾਕ ਮਵੋਰਾ ਨੇ ਦਾ ਕਹਿਣਾ ਹੈ ਕਿ ਮੀਂਹ ਸ਼ੁਰੂ ਹੋਣ ਤੋਂ ਬਾਅਦ ਅਸੀਂ 169 ਲੋਕ ਗੁਆ ਚੁੱਕੇ ਹਾਂ। ਸਰਕਾਰ ਨੇ ਲਾਪਤਾ ਲੋਕਾਂ ਨੂੰ ਲੱਭਣ ਲਈ ਖੋਜ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਹਨ। ਪੂਰਬੀ ਅਫ਼ਰੀਕੀ ਦੇਸ਼ ਇਸ ਸਮੇਂ ਐਲ ਨੀਨੋ ਕਾਰਨ ਔਸਤ ਤੋਂ ਵੱਧ ਮੀਂਹ ਪੈ ਰਿਹਾ। ਕੀਨੀਆ ਦੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਹਫਤੇ ਭਾਰੀ ਬਾਰਿਸ਼ ਜਾਰੀ ਰਹੇਗੀ, ਜਿਸ ਨਾਲ ਕੁਝ ਇਲਾਕਿਆਂ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਸੰਭਾਵਨਾ ਹੈ।
ਹਾਲੀਆ ਭਾਰੀ ਮੀਂਹ ਨੇ ਨੈਰੋਬੀ, ਮਾਕੁਏਨੀ, ਵੈਸਟ ਪੋਕੋਟ ਅਤੇ ਮਚਾਕੋਸ ਕਾਉਂਟੀਆਂ ਵਿੱਚ ਵੱਡੇ ਹੜ੍ਹਾਂ ਦਾ ਕਾਰਨ ਬਣੀਆਂ ਹਨ। ਹੜ੍ਹਾਂ ਕਾਰਨ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਭਾਰੀ ਮੀਂਹ ਕਾਰਨ ਮੁੱਖ ਸੜਕਾਂ ਵੀ ਕੱਟੀਆਂ ਗਈਆਂ। ਕਾਰੋਬਾਰ ਵਿਘਨ ਪਿਆ ਅਤੇ ਦੇਸ਼ ਭਰ ਵਿੱਚ ਸਕੂਲ ਬੰਦ ਹੋ ਗਏ।
ਉਨ੍ਹਾਂ ਦਾ ਕਹਿਣਾ ਹੈ ਕਿ ਨਵੀਂ ਬਣੀ ਰਾਸ਼ਟਰੀ ਮਲਟੀ-ਏਜੰਸੀ ਫਲੱਡ ਐਮਰਜੈਂਸੀ ਟੀਮ ਹੜ੍ਹਾਂ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਕੀਨੀਆ ਦੇ ਲੋਕਾਂ ਦੀ ਸਹਾਇਤਾ ਲਈ ਕਈ ਉਪਾਅ ਲਾਗੂ ਕਰ ਰਹੀ ਹੈ, ਜਿਸ ਵਿੱਚ ਭੋਜਨ, ਪੀਣ ਵਾਲਾ ਸੁਰੱਖਿਅਤ ਪਾਣੀ, ਸਿਹਤ ਸਪਲਾਈ ਅਤੇ ਬਚਾਅ ਕਾਰਜ ਸ਼ਾਮਲ ਹਨ।
ਇਹ ਵੀ ਪੜ੍ਹੋ:-
ਇਨਸਾਨ ਵੱਲੋਂ ਅਮੀਰ ਬਣਨ ਲਈ ਸਖ਼ਤ ਮਿਹਨਤ ਕੀਤੀ ਜਾਂਦੀ ਹੈ ਪਰ ਇਸ ਦੌਰਾਨ ਇਨਸਾਨ ਆਪਣੀ ਕਿਸਮਤ ’ਤੇ ਭਰੋਸਾ ਨਹੀਂ ਛੱਡਦਾ। ਕਿਸੇ ਨਾ ਕਿਸੇ ਤਰ੍ਹਾਂ ਆਪਣੀ ਕਿਸਮਤ ਅਜਮਾਉਂਦਾ ਰਹਿੰਦਾ ਪਰ ਜਦੋਂ ਜ਼ਿੰਦਗੀ ਦੀ ਉਮੀਦ ਛੱਡ ਚੁੱਕੇ ਕਿਸੇ ਵਿਅਕਤੀ ਦੀ ਲਾਟਰੀ ਲੱਗ ਜਾਵੇ ਤਾਂ ਸੋਚੋ ਕੀ ਹੋਵੇਗਾ? ਅਜਿਹਾ ਹੀ ਕੁੱਝ ਕੈਂਸਰ ਤੋਂ ਪੀੜਤ ਇਕ ਵਿਅਕਤੀ ਦੇ ਨਾਲ ਹੋਇਆ, ਜਿਸ ਦੀ ਅਜਿਹੀ ਕਿਸਮਤ ਚਮਕੀ ਕਿ ਉਹ ਦੁਨੀਆ ਦੇ ਅਮੀਰ ਵਿਅਕਤੀਆਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ।
ਅਮਰੀਕਾ ਦੇ ਓਰੇਗਾਨ ਸਟੇਟ ਦੇ ਸ਼ਹਿਰ ਪੋਰਟਲੈਂਟ ਦੇ ਰਹਿਣ ਵਾਲੇ 46 ਸਾਲਾਂ ਦੇ ਚੇਂਗ ਚਾਰਲੀ ਸੈਫ਼ਾਨ 10 ਹਜ਼ਾਰ ਕਰੋੜ ਦੀ ਲਾਟਰੀ ਲੱਗ ਗਈ। ਦੱਸ ਦੇਈਏ ਕਿ ਚਾਰਲੀ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਉਹ ਜ਼ਿਆਦਾ ਕੰਮਕਾਰ ਵੀ ਨਹੀਂ ਕਰ ਸਕਦਾ। ਚਾਰਲੀ ਦੀ ਕਿਸਮਤ ਅਜਿਹੀ ਚਮਕੀ ਕਿ ਮਿੰਟਾਂ ਵਿਚ ਹੀ ਇੰਨਾ ਜ਼ਿਆਦਾ ਅਮੀਰ ਹੋ ਗਿਆ ਕਿ ਉਸ ਦੀ ਖ਼ਬਰ ਪੂਰੀ ਦੁਨੀਆ ਵਿਚ ਫੈਲ ਗਈ।
ਇਕ ਮੀਡੀਆ ਰਿਪੋਰਟ ਮੁਤਾਬਕ ਚਾਰਲੀ ਸ਼ੈਫ਼ਾਨ ਨੇ ਪਾਵਰਬਾਲ ਲਾਟਰੀ ਖੇਡੀ ਸੀ, ਇਸੇ ਤੋਂ ਉਸ ਦੀ ਕਿਸਮਤ ਅਜਿਹੀ ਚਮਕੀ ਕਿ ਉਹ ਜਿੱਤ ਗਿਆ। ਇਨਾਮ ਦੀ ਰਾਸ਼ੀ 1.3 ਬਿਲੀਅਨ ਡਾਲਰ ਹੈ ਜੋ ਭਾਰਤੀ ਰੁਪਏ ਵਿਚ 10845 ਕਰੋੜ ਰੁਪਏ ਬਣਦੀ ਹੈ। ਇਹ ਪਾਕਿਸਤਾਨ ਵੱਲੋਂ ਹਾਲ ਹੀ ਵਿਚ ਲਏ ਗਏ 9 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਤੋਂ ਵੀ ਜ਼ਿਆਦਾ ਹੈ। ਟੈਕਸ ਕੱਟਣ ਤੋਂ ਬਾਅਦ ਚਾਰਲੀ ਨੂੰ ਕੁੱਲ 3522 ਕਰੋੜ ਰੁਪਏ ਮਿਲਣਗੇ। 8 ਸਾਲਾਂ ਤੋਂ ਕੈਂਸਰ ਨਾਲ ਜੂਝ ਰਹੇ ਚਾਰਲੀ ਨੇ ਇਹ ਸਾਰੀ ਜਾਣਕਾਰੀ ਓਰੇਗਾਨ ਲਾਟਰੀ ਵੱਲੋਂ ਕੀਤੀ ਗਈ ਇਕ ਪ੍ਰੈੱਸ ਕਾਨਫਰੰਸ ਵਿਚ ਦਿੱਤੀ ਗਈ।
ਚਾਰਲੀ ਨੇ ਦੱਸਿਆ ਕਿ ਉਹ ਅਤੇ ਉਸ ਦੀ 37 ਸਾਲਾਂ ਦੀ ਪਤਨੀ ਡੁਆਨ ਪੇਨ ਸ਼ੈਫ਼ਾਨ ਅੱਧੇ ਪੈਸੇ ਹੀ ਲੈ ਰਹੇ ਹਨ ਕਿਉਂਕਿ ਬਾਕੀ ਦੇ ਪੈਸੇ ਉਹ ਆਪਣੀ ਇਕ 55 ਸਾਲਾ ਦੋਸਤ ਲਾਈਜ਼ਾ ਚਾਓ ਨੂੰ ਦੇਣਗੇ ਕਿਉਂਕਿ ਲਾਈਜ਼ਾ ਨੇ ਹੀ ਲਾਟਰੀ ਦੀ ਟਿਕਟ ਖ਼ਰੀਦਣ ਵਿਚ 100 ਡਾਲਰ ਦੀ ਮਦਦ ਕੀਤੀ ਸੀ। ਚਾਰਲੀ ਨੂੰ ਜਿਵੇਂ ਹੀ ਲਾਟਰੀ ਦਫ਼ਤਰ ਤੋਂ ਉਸ ਦੇ ਜੇਤੂ ਹੋਣ ਬਾਰੇ ਖ਼ਬਰ ਮਿਲੀ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਪਰ ਉਸ ਨੂੰ ਕਾਫ਼ੀ ਸਮੇਂ ਤੱਕ ਇਹ ਮਜ਼ਾਕ ਹੀ ਲੱਗ ਰਿਹਾ ਸੀ ਕਿਉਂਕਿ ਹਾਲੇ ਇਕ ਦਿਨ ਪਹਿਲਾਂ ਹੀ ਉਸਦੀ ਦੋਸਤ ਲਾਈਜ਼ਾ ਨੇ ਉਸ ਨੂੰ ਫ਼ੋਨ ’ਤੇ ਟਿਕਟ ਦੀ ਤਸਵੀਰ ਭੇਜ ਕੇ ਮਜ਼ਾਕ ਕੀਤਾ ਸੀ ਕਿ ਹੁਣ ਉਹ ਅਰਬਪਤੀ ਬਣ ਗਏ ਹਨ। ਇਸ ਕਰਕੇ ਚਾਰਲੀ ਨੂੰ ਲਾਟਰੀ ਦਫ਼ਤਰ ਵੱਲੋਂ ਆਈ ਖ਼ਬਰ ਵੀ ਮਜ਼ਾਕ ਹੀ ਲੱਗ ਰਹੀ ਸੀ ਪਰ ਜਦੋਂ ਉਸ ਨੂੰ ਪੂਰਾ ਯਕੀਨ ਹੋ ਗਿਆ ਤਾਂ ਉਸ ਨੇ ਤੁਰੰਤ ਆਪਣੀ ਦੋਸਤ ਲਾਈਜ਼ਾ ਨੂੰ ਫ਼ੋਨ ਕਕਰੇ ਆਖਿਆ ਕਿ ਹੁਣ ਉਨ੍ਹਾਂ ਨੂੰ ਕੰਮ ਕਰਨ ਦੀ ਲੋੜ ਨਹੀਂ ਉਹ ਸੱਚਮੁੱਚ ਹੀ ਅਮੀਰ ਹੋ ਚੁੱਕੇ ।