Begin typing your search above and press return to search.

ਏਐਸਆਈ ਸਰੂਪ ਸਿੰਘ ਕਤਲ ਮਾਮਲੇ ’ਚ ਹੁਣ ਤੱਕ ਪੰਜ ਗ੍ਰਿਫ਼ਤਾਰ

ਅੰਮ੍ਰਿਤਸਰ, 19 ਨਵੰਬਰ (ਹਿਮਾਂਸ਼ੂ ਸ਼ਰਮਾ) : ਪਿਛਲੇ ਦਿਨੀਂ ਜੰਡਿਆਲਾ ਗੁਰੂ ਦੀ ਪੁਲਿਸ ਨੂੰ ਲਵਪ੍ਰੀਤ ਸਿੰਘ ਪੁੱਤਰ ਸਰੂਪ ਸਿੰਘ ਨੇ ਮਾਮਲਾ ਦਰਜ ਕਰਵਾਇਆ ਸੀ, ਕਿ ਉਸ ਦੇ ਪਿਤਾ ਏ.ਐਸ.ਆਈ ਸਰੂਪ ਸਿੰਘ ਜੋ ਕਿ ਚੌਕੀ ਨਵਾਂਪਿੰਡ ਥਾਣਾ ਜੰਡਿਆਲਾ ਗੁਰੂ ਤਾਇਨਾਤ ਸਨ, ਦਾ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੁਕੱਦਮਾ […]

ਏਐਸਆਈ ਸਰੂਪ ਸਿੰਘ ਕਤਲ ਮਾਮਲੇ ’ਚ ਹੁਣ ਤੱਕ ਪੰਜ ਗ੍ਰਿਫ਼ਤਾਰ
X

Hamdard Tv AdminBy : Hamdard Tv Admin

  |  19 Nov 2023 1:35 PM IST

  • whatsapp
  • Telegram

ਅੰਮ੍ਰਿਤਸਰ, 19 ਨਵੰਬਰ (ਹਿਮਾਂਸ਼ੂ ਸ਼ਰਮਾ) : ਪਿਛਲੇ ਦਿਨੀਂ ਜੰਡਿਆਲਾ ਗੁਰੂ ਦੀ ਪੁਲਿਸ ਨੂੰ ਲਵਪ੍ਰੀਤ ਸਿੰਘ ਪੁੱਤਰ ਸਰੂਪ ਸਿੰਘ ਨੇ ਮਾਮਲਾ ਦਰਜ ਕਰਵਾਇਆ ਸੀ, ਕਿ ਉਸ ਦੇ ਪਿਤਾ ਏ.ਐਸ.ਆਈ ਸਰੂਪ ਸਿੰਘ ਜੋ ਕਿ ਚੌਕੀ ਨਵਾਂਪਿੰਡ ਥਾਣਾ ਜੰਡਿਆਲਾ ਗੁਰੂ ਤਾਇਨਾਤ ਸਨ, ਦਾ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਮੁਕੱਦਮਾ ਦੀ ਤਫਤੀਸ਼ ਲਈ ਐਸਐਸਪੀ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵੱਲੋਂ ਅਲੱਗ ਅਲੱਗ ਟੀਮਾਂ ਬਣਾ ਕੇ ਮਾਮਲੇ ਦੀ ਤਫਤੀਸ਼ ਕਰਨ ਅਤੇ ਦੋਸ਼ੀਆਂ ਦੀ ਪਛਾਣ ਕਰਨ ਤੋਂ ਮਿਲੇ ਮਹੱਤਵਪੂਰਨ ਸਬੂਤਾਂ ਦੇ ਅਧਾਰ ’ਤੇ, ਟੈਕਨੀਕਲ ਸਹਾਇਤਾ ਅਤੇ ਮਨੁੱਖੀ ਇੰਨਟੈਲੀਜੈਂਸ ਦੇ ਅਧਾਰ ਤੋਂ ਕੇਵਲ 2 ਘੰਟਿਆਂ ਵਿੱਚ ਹੀ ਸਾਰੇ ਦੋਸ਼ੀਆਂ ਨੂੰ ਸਨਾਖਤ ਕਰ ਲਿਆ ਗਿਆ ਸੀ। ਜਿਹਨਾਂ ਦੀ ਪਛਾਣ ਬਰਨਜੀਤ ਸਿੰਘ ਪੁੱਤਰ ਗੁਰਦੇਵ ਚੰਦ ਵਾਸੀ ਦਸਮੇਸ਼ ਨਗਰ ਥਾਣਾ ਜਰਸਿੱਕਾ, ਸੁੱਚਾ ਸਿੰਘ ਪੁੱਤਰ ਬਚਨ ਸਿੰਘ, ਕਰਨ ਸਿੰਘ ਪੁੱਤਰ ਸੁੱਚਾ ਸਿੰਘ, ਹਰਪਾਲ ਸਿੰਘ ਉਰਫ ਪਾਲੇ, ਵਿਸ਼ਾਲ, ਵੰਸ਼ ਸਾਰੇ ਵਾਸੀਆਨ ਪਿੰਡ ਅਕਾਲਗੜ੍ਹ ਢਪਈਆਂ ਅਤੇ ਰਾਹੁਲਪ੍ਰੀਤ ਉਰਫ ਸਿਮਰਨ ਵਾਸੀ ਰਸੂਲਪੁਰ ਕਲਾਂ ਵਜੋਂ ਹੋਈ।

ਤਫਤੀਸ਼ ਅੱਗੇ ਚਲਾਉਂਦਿਆਂ ਦੋਸ਼ੀ ਸਰਨਜੀਤ ਸਿੰਘ ਨੂੰ ਮਿਤੀ 17 ਨਵੰਬਰ 2021 ਨੂੰ ਗ੍ਰਿਫਤਾਰ ਕੀਤਾ ਗਿਆ। ਸੁੱਚਾ ਸਿੰਘ ਅਤੇ ਕਰਨ ਸਿੰਘ ਨੂੰ ਮਿਤੀ 18.11.2023 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਰਾਹੁਲਪ੍ਰੀਤ ਉਰਵ ਸਿਮਰਨ ਵਾਸੀ ਰਸੂਲਪੁਰ ਕਲਾਂ ਤੇ ਹਰਪਾਲ ਸਿੰਘ ਉਰਫ ਪਾਲੇ ਵਾਸੀ ਅਕਾਲਗਤ ਢਪਈਆਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ। ਹਰਪਾਲ ਸਿੰਘ ਉਰਫ ਪਾਲੋ ਦੇ ਕਬਜੇ ਵਿੱਚੋਂ ਵਾਰਦਾਤ ਵਿੱਚ ਵਰਤਿਆ ਇੱਕ 32 ਬੋਰ ਪਿਸਟਲ ਸਮੇਤ 5 ਕਾਰਤੂਸ ਜਿੰਦਾ ਬ੍ਰਾਮਦ ਕਰ ਲਿਆ ਗਿਆ ਹੈ।
ਬਰਨਜੀਤ ਸਿੰਘ ਪਹਿਲਾਂ ਹੀ ਪੁਲਿਸ ਰਿਮਾਂਡ ਵਿੱਚ ਹੈ, ਸੁੱਚਾ ਸਿੰਘ ਤੇ ਕਰਨ ਸਿੰਘ ਦੋਵਾਂ ਨੂੰ ਅੱਜ ਮਿਤੀ 19.11.2023 ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਮੁਕੱਦਮਾ ਦੀ ਤਫਤੀਸ਼ ਵਿੱਚ ਹਰ ਪ੍ਰਕਾਰ ਦੇ ਤੱਥ ਸਾਹਮਣੇ ਆ ਸਕਣ। ਇਸ ਤੋਂ ਇਲਾਵਾ ਅੱਜ ਮਿਤੀ 19.11.2023 ਨੂੰ ਗ੍ਰਿਫਤਾਰ ਹੋਏ ਦੋਸ਼ੀ ਹਰਪਾਲ ਸਿੰਘ ਉਰਫ ਪਾਲੇ ਅਤੇ ਰਾਹੁਲਪ੍ਰੀਤ ਉਰਫ ਸਿਮਰਨ ਪਾਸੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਹੋਰ ਦੋਸ਼ੀ ਦੀ ਸਮੂਲੀਅਤ ਵੀ ਸਾਹਮਣੇ ਆਵੇਗੀ, ਉਸ ਖ਼ਿਲਾਫ਼ ਵੀ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਹੁਣ ਤੱਕ ਦੀ ਤਫਤੀਸ਼ ਦੌਰਾਨ ਸਾਹਮਣੇ ਆਏ ਤੱਥਾਂ ਤੋਂ ਇਸ ਕਤਲ ਦੀ ਵਜ੍ਹਾ ਏ.ਐਸ.ਆਈ ਸਰੂਪ ਸਿੰਘ ਦੀ ਹਰਪਾਲ ਸਿੰਘ ਉਰਫ ਪਾਲੇ ਅਤੇ ਵਿਸ਼ਾਲ ਨਾਲ ਨਿੱਜੀ ਰੰਜਿਸ਼ ਦਾ ਹੋਣਾ ਸਾਹਮਣੇ ਆਇਆ ਹੈ। ਜਿਸ ਵਿੱਚ ਹਰਪਾਲ ਸਿੰਘ ਉਰਫ ਪਾਲੇ ਅਤੇ ਬਾਕੀ ਉਪਰੋਕਤ ਦੇਸ਼ੀਆ ਵੱਲੋਂ ਇੱਕ ਯੋਜਨਾਬੰਦ ਤਰੀਕੇ ਨਾਲ ਏ.ਐਸ.ਆਈ ਸਰੂਪ ਸਿੰਘ ਨੂੰ ਖਾਨਕੇਟ-ਦਬੁਰਜੀ ਲਿੰਕ ਰੋਡ ਜਿੱਥੇ ਕਿ ਰਾਤ ਸਮੇਂ ਬਹੁਤ ਘੱਟ ਆਵਾਜਾਈ ਹੁੰਦੀ ਹੈ, ਬੁਲਾ ਕੇ ਬਿੱਲਕੁਲ ਨੇੜੇ ਤੋਂ ਸਿਰ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਮੁਤਾਬਕ ਮੁਕੱਦਮੇ ਵਿੱਚ ਰਹਿੰਦੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੀ ਛਾਪੇਮਾਰੀ ਜਾਰੀ ਹੈ, ਜਿਹਨਾ ਨੂੰ ਗ੍ਰਿਫਤਾਰ ਕਰਕੇ ਜਾਂਚ ਮੁਕੰਮਲ ਕੀਤੀ ਜਾਵੇਗੀ।

Next Story
ਤਾਜ਼ਾ ਖਬਰਾਂ
Share it