ਪਹਿਲਾਂ ਘਰ ਜਾ ਕੇ ਚਾਹ ਮੰਗੀ, ਫਿਰ ਬੇਕਸੂਰ ਬੱਚਿਆਂ ਦਾ ਕੀਤਾ ਕਤਲ
ਬਦਾਯੂੰ : ਉੱਤਰ ਪ੍ਰਦੇਸ਼ ਦੇ ਬਦਾਯੂੰ 'ਚ ਦੋ ਬੱਚਿਆਂ ਦੀ ਮੌਤ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਕਤਲੇਆਮ ਤੋਂ ਬਾਅਦ ਪੂਰੇ ਜ਼ਿਲ੍ਹੇ ਦੇ ਲੋਕਾਂ ਵਿੱਚ ਰੋਹ ਦਾ ਮਾਹੌਲ ਹੈ, ਜਿਸ ਕਾਰਨ ਪੁਲੀਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ। ਦੱਸ ਦੇਈਏ ਕਿ ਬੱਚਿਆਂ ਦੇ ਕਤਲ ਦਾ ਦੋਸ਼ੀ ਸਾਜਿਦ ਵੀ ਐਨਕਾਊਂਟਰ […]
By : Editor (BS)
ਬਦਾਯੂੰ : ਉੱਤਰ ਪ੍ਰਦੇਸ਼ ਦੇ ਬਦਾਯੂੰ 'ਚ ਦੋ ਬੱਚਿਆਂ ਦੀ ਮੌਤ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਕਤਲੇਆਮ ਤੋਂ ਬਾਅਦ ਪੂਰੇ ਜ਼ਿਲ੍ਹੇ ਦੇ ਲੋਕਾਂ ਵਿੱਚ ਰੋਹ ਦਾ ਮਾਹੌਲ ਹੈ, ਜਿਸ ਕਾਰਨ ਪੁਲੀਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ। ਦੱਸ ਦੇਈਏ ਕਿ ਬੱਚਿਆਂ ਦੇ ਕਤਲ ਦਾ ਦੋਸ਼ੀ ਸਾਜਿਦ ਵੀ ਐਨਕਾਊਂਟਰ ਵਿੱਚ ਮਾਰਿਆ ਗਿਆ ਹੈ।
ਯੂਪੀ ਪੁਲਿਸ ਮੁਤਾਬਕ ਸਾਜਿਦ ਨਾਂ ਦਾ ਵਿਅਕਤੀ ਜੋ ਕਿ ਨਾਈ ਦੀ ਦੁਕਾਨ ਚਲਾਉਂਦਾ ਹੈ, ਰਾਤ ਕਰੀਬ 8 ਵਜੇ ਉਸ ਦੀ ਦੁਕਾਨ ਦੇ ਸਾਹਮਣੇ ਵਿਨੋਦ ਨਾਂ ਦੇ ਵਿਅਕਤੀ ਦੇ ਘਰ ਗਿਆ। ਜਾਣਕਾਰੀ ਮੁਤਾਬਕ ਦੋਵੇਂ ਇਕ-ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ ਅਤੇ ਦੋਵਾਂ ਵਿਚਾਲੇ ਕੁਝ ਪੁਰਾਣਾ ਝਗੜਾ ਚੱਲ ਰਿਹਾ ਸੀ। ਸਾਜਿਦ ਵਿਨੋਦ ਦੇ ਘਰ ਗਿਆ ਅਤੇ ਪਹਿਲਾਂ ਉਸ ਦੇ ਪਰਿਵਾਰ ਵਾਲਿਆਂ ਨੂੰ ਚਾਹ ਬਣਾਉਣ ਲਈ ਕਿਹਾ। ਇਸ ਤੋਂ ਬਾਅਦ ਉਹ ਛੱਤ 'ਤੇ ਗਿਆ ਅਤੇ ਵਿਨੋਦ ਦੇ ਤਿੰਨ ਬੱਚਿਆਂ ਆਯੂਸ਼, ਅਹਾਨ ਅਤੇ ਪੀਯੂਸ਼ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਸ ਹਮਲੇ 'ਚ ਆਯੂਸ਼ ਅਤੇ ਅਹਾਨ ਦੀ ਮੌਤ ਹੋ ਗਈ, ਪਿਯੂਸ਼ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਜਦੋਂ ਪੁਲੀਸ ਨੇ ਉਸ ਨੂੰ ਫੜਿਆ ਤਾਂ ਉਸ ਨੇ ਪੁਲੀਸ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਸਾਜਿਦ ਨੂੰ ਪੁਲਿਸ ਨੇ ਐਨਕਾਊਂਟਰ ਵਿੱਚ ਮਾਰ ਦਿੱਤਾ ਸੀ।