ਹੱਸਦਾ ਖੇਡਦਾ ਪਰਿਵਾਰ ਹੋਇਆ ਦਾਣੇ-ਦਾਣੇ ਤੋਂ ਮੁਹਤਾਜ
ਪਹਿਲਾਂ ਪਤੀ ਦਾ ਹੋਇਆ ਐਕਸੀਡੈਂਟ ਫਿਰ ਪਤਨੀ ਹੋਈ ਬਿਮਾਰ ਅੰਮ੍ਰਿਤਸਰ, ਹਿਮਾਂਸ਼ੂ ਸ਼ਰਮਾ, ਬਾਹੋਮਾਜਰਾ : ਸਿਆਣੇ ਕਹਿੰਦੇ ਹਨ ਕਿ ਬਿਮਾਰੀ ਤੇ ਕਚਹਿਰੀ ਦਾ ਜੱਬ ਰੱਬ ਕਿਸੇ ਨੂੰ ਨਾ ਪਾਵੇ ਜਿਸ ਘਰ ਇਹ ਜੱਬ ਵੜ ਜਾਵੇ ਉਹ ਘਰ ਨੂੰ ਤਬਾਹ ਕਰ ਦਿੰਦਾ ਜਿਸ ਦਾ ਇੱਕ ਜਿਉਂਦਾ ਜਾਗਦਾ ਸੱਚ ਵੀ ਸਾਹਮਣੇ ਆਇਆ ਏ ਜੀ ਹਾਂ ਅੱਜ ਅਸੀਂ ਤੁਹਾਨੂੰ […]
By : Hamdard Tv Admin
ਪਹਿਲਾਂ ਪਤੀ ਦਾ ਹੋਇਆ ਐਕਸੀਡੈਂਟ ਫਿਰ ਪਤਨੀ ਹੋਈ ਬਿਮਾਰ
ਅੰਮ੍ਰਿਤਸਰ, ਹਿਮਾਂਸ਼ੂ ਸ਼ਰਮਾ, ਬਾਹੋਮਾਜਰਾ : ਸਿਆਣੇ ਕਹਿੰਦੇ ਹਨ ਕਿ ਬਿਮਾਰੀ ਤੇ ਕਚਹਿਰੀ ਦਾ ਜੱਬ ਰੱਬ ਕਿਸੇ ਨੂੰ ਨਾ ਪਾਵੇ ਜਿਸ ਘਰ ਇਹ ਜੱਬ ਵੜ ਜਾਵੇ ਉਹ ਘਰ ਨੂੰ ਤਬਾਹ ਕਰ ਦਿੰਦਾ ਜਿਸ ਦਾ ਇੱਕ ਜਿਉਂਦਾ ਜਾਗਦਾ ਸੱਚ ਵੀ ਸਾਹਮਣੇ ਆਇਆ ਏ ਜੀ ਹਾਂ ਅੱਜ ਅਸੀਂ ਤੁਹਾਨੂੰ ਮਿਲਵਾਵਾਂਗੇ ਅਜਿਹੇ ਪਰਿਵਾਰ ਨਾਲ ਜੋ ਆਪਣੀ ਜਿੰਦਗੀ ਛੋਟੀਆਂ। ਛੋਟੀਆਂ ਖੁਸੀਆਂ ਵਿਚ ਬਹੁਤ ਬਿਹਤਰ ਤਰੀਕੇ ਨਾਲ ਜੀ ਰਿਹਾ ਸੀ ਪਰ ਕਦ ਇਹਨਾਂ ਖੁਸੀਆਂ ਨੂੰ ਦੁੱਖਾਂ ਨੇ ਆਨ ਘੇਰਿਆ ਕੁੱਝ ਪਤਾ ਹੀ ਨਹੀਂ ਚੱਲ਼ਿਆ ਤੁਹਾਨੂੰ ਮਿਲਵਾ ਰਹੇ ਹਾਂ ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਮੁਸਤਫਾਬਾਦ ਇਲਾਕ ਵਿਚ ਰਹਿਣ ਵਾਲੇ ਅਜਿਹੇ ਇੱਕ ਪਰਿਵਾਰ ਨਾਲ ਜਿਸ ਘਰ ਬਿਮਾਰੀ ਨੇ ਵੜ ਪਰਿਵਾਰ ਨੂੰ ਅਰਸ਼ ਤੋਂ ਫਰਸ਼ ਤੇ ਲੈ ਆਦਾ ਪਰਿਵਾਰ ਜੋ ਦਾਣੇ ਦਾਣੇ ਤੋਂ ਮੁਹਤਾਜ ਹੋਇਆ ਘਰ ਦੇ ਹਾਲਾਤ ਦੇਖ ਤੁਹਾਡੀ ਵੀ ਰੂਹ ਕੰਬ ਜਾਵੇਗੀ।
ਪਰਿਵਾਰ ਦੇ ਮੁੱਖੀ ਸਸ਼ੀ ਨੇ ਗੱਲਬਾਤ ਦੋਰਾਨ ਦੱਸਿਆ ਕਿ ਉਹ ਡਿਲੀਵਰੀ ਮੈਨ ਦਾ ਕੰਮ ਕਰਦਾ ਸੀ ਤੇ ਪਿੱਛਲੇ ਸਾਲ ਦੀ ਦਿਵਾਲੀ ਉਸ ਲਈ ਤੇ ਉਸਦੇ ਪਰਿਵਾਰ ਲਈ ਕਾਲ ਬਣਕੀ ਆਈ ਸਸ਼ੀ ਮੁਤਾਬਿਕ ਦਿਵਾਲੀ ਵਾਲੀ ਰਾਤ ਉਸਦਾ ਐਕਸੀਡੈਂਟ ਹੋ ਗਿਆ। ਜਿਸ ਦੇ ਚੱਲਦੇ ਓਸਦੇ ਦਿਮਾਗ ਵਿੱਚ ਕਲੋਟ ਆ ਗਿਆ ਤੇ ਕਾਫੀ ਇਲਾਜ ਕਰਵਾਈਆ ਗਿਆ ਪਰ ਉਸਨੂੰ ਰਾਤ ਨੂੰ ਘਟ ਦਿਖਾਈ ਦੇਣ ਲੱਗ ਪਿਆ ਤੇ ਜਿਸਦੇ ਚਲਦੇ ਉਸਦਾ ਕੰਮ ਛੁੱਟਿਆ।
ਘਰਵਾਲਾ ਕੰਮ ਤੋਂ ਮੁਥਾਜ਼ ਹੋਇਆ ਤਾਂ ਘਰ ਵਾਲੀ ਤੇ ਜਿੰਮੇਵਾਰੀ ਆਈ ਪਰ ਅਜਿਹੀ ਮਾੜੀ ਕਿਸਮਤ ਜਾਂ ਕਹਿ ਲਓ ਸਮੇਂ ਦਾ ਪੁੱਠਾ ਫੇਰ ਕਿ ਪਤੀ ਤੋਂ ਥੋੜਾ ਸਮਾਂ ਬਾਅਦ ਹੀ ਪਤਨੀ ਨੂੰ ਵੀ ਬਿਮਾਰੀ ਨੇ ਜਕੜ ਲਿਆ ਜਿਸ ਨਾਲ ਪਰਿਵਾਰ ਦੇ ਦੋਵੇ ਕਮਾਉਣ ਵਾਲੇ ਜੀ ਮੰਜੇ ਤੱਕ ਹੀ ਸੀਮਤ ਰਹਿ ਗਏ। ਹਾਲਾਤ ਇਹ ਬਣ ਗਏ ਕਿ ਪਰਿਵਾਰ ਦਾਣੇ ਦਾਣੇ ਤੋਂ ਮੁਹਤਾਜ ਹੋ ਗਿਆ ਤੇ ਕਿਰਾਰੇ ਤੇ ਰਹਿੰਦੇ ਘਰ ਦਾ ਕਿਰਾਇਆ ਨਾ ਦੇਣ ਤੇ ਸਿਰ ਤੋਂ ਛੱਤ ਵੀ ਚਲੇ ਗਈ।
ਸਿਰ ਤੋਂ ਛੱਤ ਜਾਣ ਤੋਂ ਬਾਅਦ ਹੁਣ ਪੀੜਿਤ ਪਰਿਵਾਰ ਵਲੋਂ ਇੱਕ ਖ਼ਾਲੀ ਜਗ੍ਹਾ ਤੇ ਬਾਂਸਾ ਤੇ ਤਰਪਾਲ ਦੇ ਨਾਲ ਇੱਕ ਝੋਪੜੀ ਨੂੰ ਤਿਆਰ ਕੀਤਾ ਗਿਆ ਹੈ ਜਿਸਦੇ ਅੰਦਰ ਹੀ ਰਸੋਈ ਤੇ ਨਾਲ ਹੀ ਬਾਥਰੂਮ ਬਣਾਇਆ ਗਿਆ ਹੈ ਸਸ਼ੀ ਨੇ ਦੱਸਿਆ ਕਿ ਓਸ ਦੀਆਂ ਦੋ ਧੀਆਂ ਨੇ ਇੱਕ ਦੀ ਉਮਰ 9 ਸਾਲ ਅਤੇ ਦੂਸਰੀ ਦੀ 12 ਸਾਲ ਹੈ ਘਰ ਦੇ ਮੰਦੜੁ ਹਾਲਾਤਾਂ ਕਾਰਨ ਦੋਵਾਂ ਦੀ ਪੜਾਈ ਵੀ ਛੁੱਟ ਗਈ।
ਬਾਕਿ ਹੀ ਅੱਜ ਦੇ ਸਮੇਂ ਚ ਜਦੋ ਕੋਲ ਪੈਸੇ ਨਾ ਹੋਣ ਸਿਰ ਤੇ ਛੱਤ ਨਾ ਹੋਵੇ ਤੁਸੀ ਰੌਟੀ ਖਾਣ ਤੋਂ ਵੀ ਮੁਹਤਾਜ ਹੋਵੋ ਤਾਂ ਫਿਰ ਬਿਗਾਨੇ ਤਾਂ ਕੀ ਆਪਣੇ ਸਕੇ ਸਬੰਧੀ ਵੀ ਨਹੀਂ ਨਾਲ ਖ਼ੜਦੇ ਅਜਿਹਾ ਹੀ ਕੁੱਝ ਇਸ ਪਰਿਵਾਰ ਵੀ ਹੋਇਆ ਕਿ ਘਰ ਦੇ ਹਾਲਾਤ ਦੇਖ ਰਿਸ਼ਤੇਦਾਰ ਵੀ ਸਾਥ ਛੱਡ ਗਏ ਕੋਈ ਵੀ ਮਦਦ ਦੇ ਲਈ ਅੱਗੇ ਨਹੀਂ ਆਇਆ।
ਪਰਿਵਾਰ ਵੱਲੋਂ ਹੁਣ ਸਮਾਜ ਸੇਵੀਆਂ ਅਤੇ ਸਰਕਾਰ ਦੇ ਕੋਲੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਪਰਿਵਾਰ ਨੂੰ ਘੱਟੋ ਘੱਟ ਰਹਿਣ ਲਈ ਇੱਕ ਪੱਕੀ ਛੱਤ ਦਿੱਤੀ ਜਾਵੇ।