Begin typing your search above and press return to search.

ਪਹਿਲਾਂ ਖ਼ਾਸ ਖ਼ਾਸ ਖ਼ਬਰਾਂ — ਹੁਣ ਖ਼ਬਰਾਂ ਵਿਸਥਾਰ ਨਾਲ

ਪ੍ਰੋ. ਕਲਬੀਰ ਸਿੰਘ             ਜਦੋਂ ਤੋਂ ਰੇਡੀਓ ਹੋਂਦ ਵਿਚ ਆਇਆ ਹੈ ਖ਼ਬਰਾਂ ਇਸਦੇ ਅੰਗ ਸੰਗ ਰਹੀਆਂ ਹਨ।  ਬਲਕਿ ਖ਼ਬਰਾਂ ਇਸਦਾ ਅਹਿਮ ਅੰਗ ਰਹੀਆਂ ਹਨ। ਟੈਲੀਵਿਜ਼ਨ ਦੀ ਆਮਦ ਨਾਲ ਭਾਵੇਂ ਰੇਡੀਓ ਦਾ ਬੋਲਬਾਲਾ ਘੱਟ ਗਿਆ ਪਰ ਪਾਠਕ ਹੈਰਾਨ ਹੋਣਗੇ ਕਿ ਆਕਾਸ਼ਵਾਣੀ ਦੇ ਮੁਖ ਦਫ਼ਤਰ ਦਿੱਲੀ ਤੋਂ ਅੱਜ ਵੀ 52 ਘੰਟੇ ਤੋਂ ਵੱਧ ਸਮੇਂ ਲਈ ਦੇਸ਼ […]

ਪਹਿਲਾਂ ਖ਼ਾਸ ਖ਼ਾਸ ਖ਼ਬਰਾਂ — ਹੁਣ ਖ਼ਬਰਾਂ ਵਿਸਥਾਰ ਨਾਲ
X

Editor (BS)By : Editor (BS)

  |  10 Sept 2023 2:49 PM IST

  • whatsapp
  • Telegram

ਪ੍ਰੋ. ਕਲਬੀਰ ਸਿੰਘ

ਜਦੋਂ ਤੋਂ ਰੇਡੀਓ ਹੋਂਦ ਵਿਚ ਆਇਆ ਹੈ ਖ਼ਬਰਾਂ ਇਸਦੇ ਅੰਗ ਸੰਗ ਰਹੀਆਂ ਹਨ। ਬਲਕਿ ਖ਼ਬਰਾਂ ਇਸਦਾ ਅਹਿਮ ਅੰਗ ਰਹੀਆਂ ਹਨ।

ਟੈਲੀਵਿਜ਼ਨ ਦੀ ਆਮਦ ਨਾਲ ਭਾਵੇਂ ਰੇਡੀਓ ਦਾ ਬੋਲਬਾਲਾ ਘੱਟ ਗਿਆ ਪਰ ਪਾਠਕ ਹੈਰਾਨ ਹੋਣਗੇ ਕਿ ਆਕਾਸ਼ਵਾਣੀ ਦੇ ਮੁਖ ਦਫ਼ਤਰ ਦਿੱਲੀ ਤੋਂ ਅੱਜ ਵੀ 52 ਘੰਟੇ ਤੋਂ ਵੱਧ ਸਮੇਂ ਲਈ ਦੇਸ਼ ਵਿਦੇਸ਼ ਦੀਆਂ 82 ਭਾਸ਼ਾਵਾਂ, ਬੋਲੀਆਂ ਵਿਚ 500 ਤੋਂ ਵੱਧ ਖ਼ਬਰ ਬੁਲਿਟਨ ਪ੍ਰਸਾਰਿਤ ਹੁੰਦੇ ਹਨ। ਇਨ੍ਹਾਂ ਦਾ ਪ੍ਰਸਾਰਨ ਦੇਸ਼ ਦੀਆਂ 44 ਖੇਤਰੀ ਇਕਾਈਆਂ ਦੁਆਰਾ ਕੀਤਾ ਜਾਂਦਾ ਹੈ। ਇਹ ਪ੍ਰਸਾਰਨ ਆਕਾਸ਼ਵਾਣੀ ਦੇ ਜੁਦਾ ਜੁਦਾ ਚੈਨਲਾਂ ʼਤੇ ਹੁੰਦਾ ਹੈ।

ਘਰੇਲੂ ਸੇਵਾਵਾਂ ਤਹਿਤ ਦਿੱਲੀ ਤੋਂ 89 ਖ਼ਬਰ ਬੁਲਿਟਨ ਪ੍ਰਸਾਰਿਤ ਕੀਤੇ ਜਾਂਦੇ ਹਨ। ਐਫ਼.ਐਮ. ਮੋਲਡ ਚੈਨਲ ਤੋਂ ਇਹ ਬੁਲਿਟਨ ਹਰੇਕ ਘੰਟੇ ਦੇ ਵਕਫ਼ੇ ਬਾਅਦ ਪੇਸ਼ ਕੀਤੇ ਜਾਂਦੇ ਹਨ।

ਆਕਾਸ਼ਵਾਣੀ ਦੀ ਖ਼ਬਰ ਬੁਲਿਟਨ ਪੇਸ਼ ਕਰਨ ਦੀ ਆਪਣੀ ਵਿਸ਼ੇਸ਼ ਸ਼ੈਲੀ, ਆਪਣਾ ਵਿਸ਼ੇਸ਼ ਢੰਗ-ਤਰੀਕਾ ਰਿਹਾ ਹੈ। ਉਸ ਢੰਗ-ਤਰੀਕੇ ਨੂੰ ਉਸਨੇ ਦਹਾਕਿਆਂ ਤੱਕ ਉਵੇਂ ਬਰਕਰਾਰ ਰੱਖਿਆ ਹੈ। ਹਰੇਕ ਨਿਊਜ਼ ਰੀਡਰ ਬੁਲਿਟਨ ਦੇ ਆਰੰਭ ਵਿਚ ਕਹਿੰਦਾ ਹੈ, "ਪਹਿਲਾਂ ਖ਼ਾਸ ਖ਼ਾਸ ਖ਼ਬਰਾਂ …।" ਖ਼ਾਸ ਖ਼ਾਸ ਖ਼ਬਰਾਂ ਪੜ੍ਹਨ ਤੋਂ ਬਾਅਦ ਕਿਹਾ ਜਾਂਦਾ ਹੈ, "ਹੁਣ ਖ਼ਬਰਾਂ ਵਿਸਥਾਰ ਨਾਲ…।" ਫਿਰ ਜਦ ਦੂਰਦਰਸ਼ਨ ਦੀ ਸ਼ੁਰੂਆਤ ਹੋਈ ਤਾਂ ਇਸਦੇ ਸਾਰੇ ਖੇਤਰੀ ਚੈਨਲਾਂ ਨੇ ਵੀ ਇਸੇ ਸ਼ੈਲੀ ਨੂੰ ਅਪਣਾ ਲਿਆ।

ਖ਼ਬਰਾਂ ਦੇ ਖੇਤਰ ਵਿਚ ਰੇਡੀਓ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਅੱਜ ਵੀ ਹੈ ਅਤੇ ਭਵਿੱਖ ਵਿਚ ਵੀ ਬਣੀ ਰਹੇਗੀ। ਭਾਰਤ ਦੇ, ਦੁਨੀਆਂ ਦੇ ਕਈ ਹਿੱਸੇ ਹਨ ਜਿੱਥੇ ਟੈਲੀਵਿਜ਼ਨ ਦੀ ਪਹੁੰਚ ਨਹੀਂ ਹੈ। ਲੋਕਾਂ ਦੇ ਅਜਿਹੇ ਵਰਗ, ਅਜਿਹੇ ਸਮੂਹ ਹਨ ਜਿਨ੍ਹਾਂ ਵਿਚ ਟੀ.ਵੀ. ਸੈੱਟ ਖਰੀਦਣ ਦੀ ਸਮਰੱਥਾ ਨਹੀਂ। ਅਜਿਹੀਆਂ ਸਥਿਤੀਆਂ ਵਿਚ ਦੇਸ਼-ਦੁਨੀਆਂ ਦੀ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਰੇਡੀਓ ਬੇਹੱਦ ਕਾਰਗਰ ਮਾਧਿਅਮ ਹੈ। ਸਰਕਾਰਾਂ ਦੇ ਫੈਸਲੇ, ਸਰਕਾਰਾਂ ਦੀਆਂ ਨੀਤੀਆਂ ਨੂੰ ਅਜਿਹੇ ਦੂਰ ਦੁਰਾਡੇ ਵੱਸਦੇ ਲੋਕਾਂ ਤੱਕ ਪਹੁੰਚਾੳਣ ਵਿਚ ਰੇਡੀਓ ਨੇ ਵੱਡਾ ਯੋਗਦਾਨ ਪਾਇਆ ਹੈ।

ਰੇਡੀਓ, ਟੈਲੀਵਿਜ਼ਨ ʼਤੇ ਖ਼ਬਰਾਂ ਪੜ੍ਹਨਾ ਇਕ ਹੁਨਰ, ਇਕ ਕਲਾ ਹੈ। ਭਾਰਤ ਵਿਚ ਬਹੁਤ ਸਾਰੇ ਨਿਊਜ਼ ਐਂਕਰ ਹਨ ਜਿਨ੍ਹਾਂ ਨੇ ਇਸ ਖੇਤਰ ਵਿਚ ਨਿਵੇਕਲੀ ਪਹਿਚਾਣ ਬਣਾਈ ਹੈ। ਲੰਮਾ ਸਮਾਂ ਖ਼ਬਰਾਂ ਪੜ੍ਹਨ ਉਪਰੰਤ ਕਈ ਐਂਕਰਾਂ ਨੇ ਆਪਣੇ ਖ਼ਬਰ ਚੈਨਲ ਆਰੰਭ ਕਰ ਲਏ ਅਤੇ ਬੜੇ ਕਾਮਯਾਬ ਰਹੇ। ਜਿਨ੍ਹਾਂ ਨੇ ਪਹਿਚਾਣ ਸਥਾਪਿਤ ਕੀਤੀ ਅਤੇ ਜਿਨ੍ਹਾਂ ਨੇ ਚੈਨਲ ਆਰੰਭ ਕਰਕੇ ਨਾਮਣਾ ਖੱਟਿਆ ਉਨ੍ਹਾਂ ਵਿਚ ਅਜਿਹਾ ਕੀ ਸੀ ਜਿਸਨੇ ਉਨ੍ਹਾਂ ਨੂੰ ਸ਼ੁਹਰਤ ਦਵਾਈ।

ਉਨ੍ਹਾਂ ਦੀ ਆਵਾਜ਼ ਸੁਣਨ ਵਾਲੇ ਦੇ ਦਿਲ ਦਿਮਾਗ ʼਤੇ, ਮਨ ʼਤੇ ਅਸਰ ਕਰਦੀ ਹੈ। ਕੰਨਾਂ ਨੂੰ ਚੰਗੀ ਲੱਗਦੀ ਹੈ। ਉਚਾਰਨ ਦੌਰਾਨ ਸ਼ਬਦਾਂ ਦੀ ਸਹੀ ਧ੍ਵਨੀ ਪੈਦਾ ਕਰਦੇ ਹਨ। ਉਨ੍ਹਾਂ ਨੂੰ ਆਪਣੀ ਭਾਸ਼ਾ ਦੀ ਸਮਝ ਸੀ, ਪਕੜ ਸੀ। ਸ਼ਬਦਾਂ ਦਾ ਉਚਾਰਨ ਸੰਬੰਧਤ ਭਾਸ਼ਾ ਦੇ ਮੁਹਾਵਰੇ ਅਨੁਸਾਰ ਹੁੰਦਾ ਸੀ। ਉਹ ਪੂਰੇ ਸਵੈ-ਵਿਸ਼ਵਾਸ ਨਾਲ ਖ਼ਬਰਾਂ ਪੜ੍ਹਦੇ ਸਨ। ਵਿਸ਼ਰਾਮ, ਅਰਧ-ਵਿਸ਼ਰਾਮ ਦੀ ਸਹੀ ਵਰਤੋਂ ਕਰਦਿਆਂ ਠੇਠ ਉਚਾਰਨ ਨੂੰ ਤਰਜੀਹ ਦਿੰਦੇ ਸਨ। ਉਹ ਖ਼ਬਰਾਂ ਪੜ੍ਹਦੇ ਵਕਤ ਖ਼ਬਰ ਅਨੁਸਾਰ, ਘਟਨਾ ਮੁਤਾਬਕ ਹਾਵ-ਭਾਵ ਅਤੇ ਉਚਾਰਨ ਦਾ ਲਹਿਜ਼ਾ ਤਬਦੀਲ ਕਰਨ ਦੀ ਸਮਰੱਥਾ ਰੱਖਦੇ ਸਨ। ਉਹ ਖ਼ਬਰਾਂ ਪੜ੍ਹਨ ਦੀ ਗਤੀ ਦਾ ਖਿਆਲ ਰੱਖਦਿਆਂ ਸਹਿਜ ਤੇ ਠਹਿਰਾਅ ਨਾਲ ਖ਼ਬਰਾਂ ਪੜ੍ਹਦੇ ਸਨ ਤਾਂ ਜੋ ਸਰੋਤੇ ਅਤੇ ਦਰਸ਼ਕ ਸਮਝ ਸਕਣ। ਖ਼ਬਰ ਵਿਚ, ਘਟਨਾ ਵਿਚ ਵਿਸ਼ੇਸ਼ ਮਹੱਤਵ ਰੱਖਣ ਵਾਲੇ ਸ਼ਬਦਾਂ ʼਤੇ ਲੋੜ ਅਨੁਸਾਰ ਵਧੇਰੇ ਜ਼ੋਰ ਦਿੰਦੇ ਸਨ। ਉਨ੍ਹਾਂ ਦੀ ਸ਼ਖਸੀਅਤ, ਉਨ੍ਹਾਂ ਦੀ ਦਿੱਖ, ਉਨ੍ਹਾਂ ਦੀ ਸਮਝ, ਉਨ੍ਹਾਂ ਦਾ ਸਲੀਕਾ, ਉਨ੍ਹਾਂ ਦਾ ਸਹਿਜ, ਉਨ੍ਹਾਂ ਦੀ ਪ੍ਰਤਿਭਾ ਦਰਸ਼ਕ-ਮਨਾਂ ਉੱਪਰ ਗਹਿਰਾ ਪ੍ਰਭਾਵ ਪਾਉਂਦੇ ਸਨ। ਉਹ ਸੰਜੀਦਗੀ ਦਾ ਪੱਲਾ ਨਹੀਂ ਛੱਡਦੇ ਸਨ। ਅੱਜ ਦੇ ਨਿਊਜ਼ ਐਂਕਰਾਂ ਅਤੇ ਉਨ੍ਹਾਂ ਵਿਚ ਇਹੀ ਬੁਨਿਆਦੀ ਅੰਤਰ ਸਨ।

ਆਰੰਭ ਤੋਂ ਅੰਤ ਤੱਕ ਇਕ ਰਿਦਮ, ਇਕ ਰਿਵਾਨਗੀ ਹੁੰਦੀ ਸੀ। ਉਚਾਰਨ ਸਹੀ, ਸਪਸ਼ਟ ਤੇ ਸਮਝ ਵਿਚ ਆਉਣ ਵਾਲਾ ਹੁੰਦਾ ਸੀ। ਲੋੜ ਅਨੁਸਾਰ ਆਵਾਜ਼ ਵਿਚ ਉਤਰਾਅ ਚੜ੍ਹਾਅ ਲਿਆਉਂਦੇ ਸਨ। ਇੰਝ ਕਰਨ ਨਾਲ ਉਨ੍ਹਾਂ ਦੀ ਰੇਡੀਓ, ਟੀ.ਵੀ. ʼਤੇ ਪੇਸ਼ਕਾਰੀ ਮਿਆਰੀ, ਆਕਰਸ਼ਕ, ਦਿਲਚਸਪ, ਸੁਹਾਵਣੀ ਅਤੇ ਵੇਖਣ-ਸੁਣਨ ਯੋਗ ਹੋ ਜਾਂਦੀ ਸੀ। ਸਰੋਤਿਆਂ, ਦਰਸ਼ਕਾਂ ਨੂੰ ਅਜਿਹੀ ਪੇਸ਼ਕਾਰੀ ਆਪਣੇ ਅਨੁਕੂਲ ਅਤੇ ੳੱਚ-ਮਿਆਰੀ ਲੱਗਦੀ ਸੀ। ਉਹ ਉਨ੍ਹਾਂ ਨੂੰ ਵਾਰ ਵਾਰ ਵੇਖਣਾ-ਸੁਣਨਾ ਚਾਹੁੰਦੇ ਸਨ। ਅਜਿਹੇ ਰੇਡੀਓ, ਟੀ.ਵੀ. ਐਂਕਰਾਂ ਦੀ ਲੰਮੀ ਸੂਚੀ ਹੈ। ਭਾਵੇਂ 20-30-40 ਸਾਲ ਬੀਤ ਗਏ ਹਨ ਪਰੰਤੂ ਲੋਕ ਉਨ੍ਹਾਂ ਨੂੰ ਭੁੱਲੇ ਨਹੀਂ, ਅੱਜ ਵੀ ਯਾਦ ਕਰਦੇ ਹਨ। ਕਿਸੇ ਖੇਤਰ-ਵਿਸ਼ੇਸ਼ ਵਿਚ ਐਵੇਂ ਨਾਂ ਨਹੀਂ ਬਣਦਾ। ਲਗਾਤਰ ਮਿਹਨਤ ਕਰਨੀ ਪੈਂਦੀ ਹੈ। ਕੁਰਬਾਨੀ ਦੇਣੀ ਪੈਂਦੀ ਹੈ। ਸਮਾਂ ਦੇਣਾ ਪੈਂਦਾ ਹੈ। ਧਿਆਨ ਲਗਾਉਣਾ ਪੈਂਦਾ ਹੈ। ਕਾਸ਼ ਅੱਜ ਦੇ ਨਿਊਜ਼ ਐਂਕਰ ਵੀ ਅਜਿਹਾ ਕਰ ਪਾਉਂਦੇ।

—— 0 ——

Next Story
ਤਾਜ਼ਾ ਖਬਰਾਂ
Share it