ਐਵਰੈਸਟ ਸਰ ਕਰਨ ਵਾਲੀ ਪਹਿਲੀ ਸਿੱਖ ਜੋੜੀ ਨੇ ਚੋਟੀ ’ਤੇ ਝੁਲਾਇਆ ਨਿਸ਼ਾਨ ਸਾਹਿਬ
ਚੰਡੀਗੜ੍ਹ, ਪਰਦੀਪ ਸਿੰਘ: ਐਵਰੈਸਟ ਨੂੰ ਸਰ ਕਰਨ ਵਾਲੀ ਪਹਿਲੀ ਸਿੱਖ ਜੋੜੀ ਸੋਸ਼ਲ ਮੀਡੀਆ ਉੱਚੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਿੱਖ ਜੋੜੀ ਹਰਪ੍ਰੀਤ ਸਿੰਘ ਚੀਮਾ ਤੇ ਨਵਨੀਤ ਕੌਰ ਚੀਮਾ ਨੇ ਉਹ ਕਰ ਦਿਖਾਇਆ ਹੈ ਜਿਸ ਸੋਚ ਕੇ ਹੀ ਆਮ ਵਿਅਕਤੀ ਚੁੱਪ ਹੋ ਜਾਂਦਾ ਹੈ। ਇੰਨ੍ਹਾਂ ਦੋਵਾਂ ਨੇ 23 ਮਈ 2024 ਨੂੰ ਸੰਸਾਰ ਦੀ ਸਭ ਤੋਂ […]
By : Editor Editor
ਚੰਡੀਗੜ੍ਹ, ਪਰਦੀਪ ਸਿੰਘ: ਐਵਰੈਸਟ ਨੂੰ ਸਰ ਕਰਨ ਵਾਲੀ ਪਹਿਲੀ ਸਿੱਖ ਜੋੜੀ ਸੋਸ਼ਲ ਮੀਡੀਆ ਉੱਚੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਿੱਖ ਜੋੜੀ ਹਰਪ੍ਰੀਤ ਸਿੰਘ ਚੀਮਾ ਤੇ ਨਵਨੀਤ ਕੌਰ ਚੀਮਾ ਨੇ ਉਹ ਕਰ ਦਿਖਾਇਆ ਹੈ ਜਿਸ ਸੋਚ ਕੇ ਹੀ ਆਮ ਵਿਅਕਤੀ ਚੁੱਪ ਹੋ ਜਾਂਦਾ ਹੈ। ਇੰਨ੍ਹਾਂ ਦੋਵਾਂ ਨੇ 23 ਮਈ 2024 ਨੂੰ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਐਵਰੈਸਟ ਨੂੰ ਸਰ ਕਰ ਲਿਆ। ਦੱਸ ਦੇਈਏ ਕਿ 8,848.86 ਕਿਲੋਮੀਟਰ ਉੱਚੀ ਚੋਟੀ ਸਰ ਕਰਨ ਵਾਲੀ ਪਹਿਲੀ ਸਿੱਖ ਜੋੜੀ ਬਣ ਗਈ ਹੈ। ਉਨ੍ਹਾਂ ਦੋਵਾਂ ਨੇ ਚੋਟੀ ’ਤੇ ਪੈਰ ਧਰਦਿਆਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਉਚਾਰੀ ‘ਗਗਨ ਮੈ ਥਾਲੁ’ ਆਰਤੀ ਕੀਤੀ। ਫਿਰ ਉਨ੍ਹਾਂ ਨੇ ਸਿੱਖ ਪੰਥ ਦਾ ਝੰਡਾ ‘ਨਿਸ਼ਾਨ ਸਾਹਿਬ’ ਵੀ ਉਸ ਚੋਟੀ ’ਤੇ ਝੁਲਾਇਆ, ਜਿਸ ਦੀ ਤਸਵੀਰ ‘14 ਪੀਕਸ ਐਕਸਪੈਡੀਸ਼ਨ’ ਨੇ ਇੰਸਟਾਗ੍ਰਾਮ ’ਤੇ ਵੀ ਸ਼ੇਅਰ ਕੀਤੀ ਹੈ।
47 ਸਾਲਾ ਹਰਪ੍ਰੀਤ ਸਿੰਘ ਚੀਮਾ ਅਤੇ 40 ਸਾਲਾ ਨਵਨੀਤ ਕੌਰ ਚੀਮਾ ਇਸ ਵੇਲੇ ਅਮਰੀਕੀ ਸੂਬੇ ਮਿਸ਼ੀਗਨ ਦੇ ਨਾਗਰਿਕ ਹਨ। ਉਨ੍ਹਾਂ ਦਸਿਆ ਕਿ ਮਾਊਂਟ ਐਵਰੈਸਟ ’ਤੇ ਆਕਸੀਜਨ ਦੀ ਬਹੁਤ ਘਾਟ ਹੈ। ਹਰਪ੍ਰੀਤ ਸਿੰਘ ਚੀਮਾ ਸੰਗਰੂਰ ਲਾਗਲੇ ਪਿੰਡ ਕੰਮੋ ਮਾਜਰਾ ਖੁਰਦ ਦੇ ਅਤੇ ਨਵਨੀਤ ਕੌਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜਿਆਣ ਦੇ ਜੰਮਪਲ ਹਨ।
ਹਰਪ੍ਰੀਤ ਸਿੰਘ ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਗ੍ਰੈਜੂਏਟ ਹਨ। ਇੰਗਲੈਂਡ ਜਾਣ ਤੋਂ ਪਹਿਲਾਂ ਉਨ੍ਹਾਂ ਮੁੰਬਈ ’ਚ ਮੈਡੀਕਲ ਉਪਕਰਣ ਬਣਾਉਣ ਵਾਲੀ ਕੰਪਨੀ ‘ਐਬਟ ਲੈਬਜ਼’ ’ਚ ਕੰਮ ਕੀਤਾ। ਸਾਲ 2007 ’ਚ ਉਹ ਨਵਨੀਤ ਕੌਰ ਨੂੰ ਮਿਲੇ, ਜੋ ਅਪਣੇ ਪਰਿਵਾਰ ਨਾਲ 1988 ’ਚ ਹੀ ਅਮਰੀਕਾ ਜਾ ਵਸੇ ਸਨ।ਉਦੋਂ ਉਹ ਵਾਸ਼ਿੰਗਟਨ ਸੂਬੇ ’ਚ ਸਿਆਟਲ ਵਿਖੇ ਰਹਿੰਦੇ ਸਨ। ਉਸੇ ਵਰ੍ਹੇ ਵਿਆਹ ਵੇਲੇ ਦੋਵਾਂ ਨੂੰ ਮੈਰਾਥਨ ਤੇ ਸਾਇਕਲ ਦੌੜਾਂ ’ਚ ਭਾਗ ਲੈਣ ਦਾ ਡਾਢਾ ਸ਼ੌਕ ਸੀ।
ਸਾਲ 2019 ’ਚ ਉਨ੍ਹਾਂ ਨੇ ਪੇਰੂ ਦੇਸ਼ ਦੀ 2,430 ਮੀਟਰ ਉਚੇਰੀ ਚੋਟੀ ਮਚੂ ਪਿਛੂ ਨੂੰ ਸਰ ਕੀਤਾ ਸੀ। ਫਿਰ ਉਨ੍ਹਾਂ ਨੇ ਅਫ਼ਰੀਕਾ ਦੀ 5,895 ਮੀਟਰ ਉਚੀ ਕਿਲੀਮਿੰਜਾਰੋ ਚੋਟੀ ਨੂੰ ਸਰ ਕੀਤਾ। ਸਾਲ 2022 ’ਚ ਉਨ੍ਹਾਂ ਨੇ ਯੂਰੋਪ ਦੀ ਸੱਭ ਤੋਂ ਉਚੀ ਐਲਬ੍ਰਸ ਟੀਸੀ ’ਤੇ ਝੰਡੇ ਗੱਡੇ ਸਨ। ਪਿਛਲੇ ਵਰ੍ਹੇ 14 ਜਨਵਰੀ ਨੂੰ ਉਨ੍ਹਾਂ ਨੇ ਅਮਰੀਕੀ ਸੂਬੇ ਅਲਾਸਕਾ ਸਥਿਤ 6,194 ਮੀਟਰ ਉਚੀਡੇਨਾਲੀ ਟੀਸੀ ਨੂੰ ਸਰ ਕੀਤਾ ਸੀ।
ਇਹ ਵੀ ਪੜ੍ਹੋ: ਸ਼ੁਭਕਰਨ ਮਾਮਲੇ ਵਿਚ ਸੀਨੀਅਰ ਅਧਿਕਾਰੀਆਂ ਦੀ ਬਣਾਈ ਜਾਵੇਗੀ ਐਸਆਈਟੀ