ਲੁਧਿਆਣਾ 'ਚ ਪੁਲਿਸ ਮੁਲਾਜ਼ਮ 'ਤੇ ਚੱਲੀ ਗੋਲੀ
ਲੁਧਿਆਣਾ : ਲੁਧਿਆਣਾ 'ਚ Police Line 'ਚ ਤਾਇਨਾਤ ਇਕ Police ਮੁਲਾਜ਼ਮ ਨੂੰ ਸ਼ੱਕੀ ਹਾਲਾਤਾਂ 'ਚ ਗੋਲੀ ਮਾਰ ਦਿੱਤੀ ਗਈ। ਗੋਲੀ ਲੱਗਣ ਤੋਂ ਬਾਅਦ ਮੁਲਾਜ਼ਮ ਖੁਦ ਐਕਟਿਵਾ ਚਲਾ ਕੇ ਸਵੇਰੇ 4 ਵਜੇ ਘਰ ਪਹੁੰਚਿਆ ਪਰ ਸੱਟ ਲੱਗਣ ਕਾਰਨ ਉਹ ਘਰ ਦੇ ਬਾਹਰ ਹੀ ਡਿੱਗ ਪਿਆ। ਇਸ 'ਤੇ ਰਿਸ਼ਤੇਦਾਰ ਉਸ ਨੂੰ ਤੁਰੰਤ ਫੋਰਟਿਸ ਹਸਪਤਾਲ ਲੈ ਆਏ। ਪੁਲੀਸ […]
By : Editor (BS)
ਲੁਧਿਆਣਾ : ਲੁਧਿਆਣਾ 'ਚ Police Line 'ਚ ਤਾਇਨਾਤ ਇਕ Police ਮੁਲਾਜ਼ਮ ਨੂੰ ਸ਼ੱਕੀ ਹਾਲਾਤਾਂ 'ਚ ਗੋਲੀ ਮਾਰ ਦਿੱਤੀ ਗਈ। ਗੋਲੀ ਲੱਗਣ ਤੋਂ ਬਾਅਦ ਮੁਲਾਜ਼ਮ ਖੁਦ ਐਕਟਿਵਾ ਚਲਾ ਕੇ ਸਵੇਰੇ 4 ਵਜੇ ਘਰ ਪਹੁੰਚਿਆ ਪਰ ਸੱਟ ਲੱਗਣ ਕਾਰਨ ਉਹ ਘਰ ਦੇ ਬਾਹਰ ਹੀ ਡਿੱਗ ਪਿਆ। ਇਸ 'ਤੇ ਰਿਸ਼ਤੇਦਾਰ ਉਸ ਨੂੰ ਤੁਰੰਤ ਫੋਰਟਿਸ ਹਸਪਤਾਲ ਲੈ ਆਏ।
ਪੁਲੀਸ ਮੁਲਾਜ਼ਮ ਦੀ ਪਛਾਣ ਗੁਰਵਿੰਦਰ ਵਜੋਂ ਹੋਈ ਹੈ। ਗੁਰਵਿੰਦਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਗੋਲੀ ਗੁਰਵਿੰਦਰ ਦੀ ਛਾਤੀ ਵਿੱਚ ਲੱਗੀ।
ਪਰਿਵਾਰ ਨੂੰ ਸ਼ੱਕ ਹੈ ਕਿ ਨਸ਼ੇੜੀ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪਤਨੀ ਸੁਨੰਦਾ ਨੇ ਦੱਸਿਆ ਕਿ ਉਸ ਦਾ ਦੋ ਸਾਲ ਪਹਿਲਾਂ ਗੁਰਵਿੰਦਰ ਨਾਲ ਵਿਆਹ ਹੋਇਆ ਸੀ। 16 ਅਗਸਤ ਨੂੰ ਗੁਰਵਿੰਦਰ ਦੀ ਸਿਹਤ ਠੀਕ ਨਹੀਂ ਸੀ। ਉਸ ਨੂੰ ਪੁਲੀਸ ਲਾਈਨ ਵਿੱਚ ਕੰਮ ’ਤੇ ਜਾਣ ਤੋਂ ਰੋਕਿਆ ਗਿਆ ਪਰ ਉਨ੍ਹਾਂ ਕਿਹਾ ਕਿ ਉਹ ਆਪਣੀ ਡਿਊਟੀ ਬਦਲ ਕੇ 1 ਘੰਟੇ ਵਿੱਚ ਵਾਪਸ ਆ ਜਾਵੇਗਾ।