ਸ਼ਰਾਬ ਦੇ ਠੇਕੇ ’ਤੇ ਚੱਲੀਆਂ ਗੋਲੀਆਂ
ਅੰਮ੍ਰਿਤਸਰ, (ਹਿਮਾਂਸ਼ੂ ਸ਼ਰਮਾ/ ਮਨਜੀਤ) : ਮਾਮਲਾ ਅੰਮ੍ਰਿਤਸਰ ਦੇ ਰਾਮਤਲਾਈ ਚੌਕ ਦਾ ਹੈ, ਜਿੱਥੇ ਰਾਤ 11 ਵਜੇ ਥਾਰ ਗੱਡੀ ’ਤੇ ਪਹੁੰਚੇ ਦੋ ਨੋਜਵਾਨਾਂ ਵੱਲੋ ਸ਼ਰਾਬ ਦੇ ਠੇਕੇ ’ਤੇ ਗੋਲੀ ਚਲਾਈ ਗਈ ਅਤੇ ਸ਼ਰਾਬ ਦੇ ਠੇਕਾ ਮਾਲਕ ’ਤੇ ਦੁਕਾਨ ’ਤੇ ਮੌਜੂਦ ਮੁੰਡਿਆਂ ਵੱਲੋ ਇਕ ਨੌਜਵਾਨ ਨੂੰ ਪਿਸਤੋਲ ਸਮੇਤ ਫੜ ਪੁਲਿਸ ਹਵਾਲੇ ਕਰ ਦਿੱਤਾ ਗਿਆ। ਉੱਧਰ ਸ਼ਰਾਬ ਠੇਕੇ […]
By : Hamdard Tv Admin
ਅੰਮ੍ਰਿਤਸਰ, (ਹਿਮਾਂਸ਼ੂ ਸ਼ਰਮਾ/ ਮਨਜੀਤ) : ਮਾਮਲਾ ਅੰਮ੍ਰਿਤਸਰ ਦੇ ਰਾਮਤਲਾਈ ਚੌਕ ਦਾ ਹੈ, ਜਿੱਥੇ ਰਾਤ 11 ਵਜੇ ਥਾਰ ਗੱਡੀ ’ਤੇ ਪਹੁੰਚੇ ਦੋ ਨੋਜਵਾਨਾਂ ਵੱਲੋ ਸ਼ਰਾਬ ਦੇ ਠੇਕੇ ’ਤੇ ਗੋਲੀ ਚਲਾਈ ਗਈ ਅਤੇ ਸ਼ਰਾਬ ਦੇ ਠੇਕਾ ਮਾਲਕ ’ਤੇ ਦੁਕਾਨ ’ਤੇ ਮੌਜੂਦ ਮੁੰਡਿਆਂ ਵੱਲੋ ਇਕ ਨੌਜਵਾਨ ਨੂੰ ਪਿਸਤੋਲ ਸਮੇਤ ਫੜ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਉੱਧਰ ਸ਼ਰਾਬ ਠੇਕੇ ਦੇ ਮਾਲਕ ਰਿਕੀ ਭੱਲਾ ਨੇ ਦੱਸਿਆ ਕਿ ਬੀਤੇ ਦਿਨ ਸਾਡੇ ਸ਼ਰਾਬ ਦੇ ਠੇਕੇਦਾਰਾ ਦੇ ਗਰੁੱਪ ਵਿਚ ਕਿਸੇ ਗਰੁੱਪ ਦੇ ਮਾਲਕ ਦੀ ਗੋਲੀਆਂ ਚਲਾਉਣ ਦੀ ਵੀਡੀਉ ਮੇਰੇ ਵੱਲੋ ਪਾਈ ਗਈ ਸੀ। ਇਸ ਸੰਬਧੀ ਮੇਰੇ ਵੱਲੋ ਇਹ ਕਿਹਾ ਗਿਆ ਸੀ ਜਿਸ ਸੰਬਧੀ ਮੈਨੂੰ ਧਮਕੀਆਂ ਵੀ ਮਿਲੀਆਂ ਅਤੇ ਕੁੱਝ ਦੇਰ ਬਾਅਦ ਦੋ ਨੋਜਵਾਨਾਂ ਵੱਲੋਂ ਮੇਰੀ ਸ਼ੌਪ ’ਤੇ ਆ ਗੋਲੀਆਂ ਚਲਾਈਆ ਗਈਆ।
ਇਸ ਸੰਬਧੀ ਮੌਕੇ ’ਤੇ ਇਕ ਅਨਿਕੇਤ ਬਿਲੂ ਨਾਮ ਦੇ ਨੌਜਵਾਨ ਨੂੰ ਮੌਕੇ ’ਤੇ ਕਾਬੂ ਕਰ ਪੁਲਿਸ ਹਵਾਲੇ ਕਰਦਿਆ ਇਨਸਾਫ ਦੀ ਮੰਗ ਕੀਤੀ ਗਈ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।