ਬੀਐਸਐਫ ਜਵਾਨ ’ਤੇ ਫਾਇਰਿੰਗ, 22 ਮੁਲ਼ਜਮਾਂ ਖ਼ਿਲਾਫ਼ ਕੇਸ ਦਰਜ
ਗੁਰਦਾਸਪੁਰ, 15 ਦਸੰਬਰ, ਨਿਰਮਲ : ਕੁਝ ਹਮਲਾਵਰਾਂ ਨੇ ਛੁੱਟੀ ’ਤੇ ਗਏ ਬੀਐੱਸਐੱਫ ਦੇ ਜਵਾਨ ’ਤੇ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਬੀਐਸਐਫ ਜਵਾਨ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਮਾਮਲੇ ਵਿੱਚ ਥਾਣਾ ਸਿਟੀ ਦੀ ਪੁਲੀਸ ਨੇ 22 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹਰਦੇਵ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਬਟਾਲਾ ਰੋਡ ਪੁਰਾਣੀ ਚੁੰਗੀ ਨੇ ਦੱਸਿਆ ਕਿ […]
By : Editor Editor
ਗੁਰਦਾਸਪੁਰ, 15 ਦਸੰਬਰ, ਨਿਰਮਲ : ਕੁਝ ਹਮਲਾਵਰਾਂ ਨੇ ਛੁੱਟੀ ’ਤੇ ਗਏ ਬੀਐੱਸਐੱਫ ਦੇ ਜਵਾਨ ’ਤੇ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਬੀਐਸਐਫ ਜਵਾਨ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਮਾਮਲੇ ਵਿੱਚ ਥਾਣਾ ਸਿਟੀ ਦੀ ਪੁਲੀਸ ਨੇ 22 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹਰਦੇਵ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਬਟਾਲਾ ਰੋਡ ਪੁਰਾਣੀ ਚੁੰਗੀ ਨੇ ਦੱਸਿਆ ਕਿ ਉਹ ਬੀ.ਐਸ.ਐਫ. ਵਿੱਚ ਨੌਕਰੀ ਕਰਦਾ ਹੈ। ਇਸ ਸਮੇਂ ਅਸਾਮ ਵਿੱਚ ਤਾਇਨਾਤ ਹੈ। 12 ਦਸੰਬਰ ਨੂੰ ਉਹ ਬਟਾਲਾ ਰੋਡ ’ਤੇ ਸਥਿਤ ਆਪਣੀ ਦੁਕਾਨ ਬੀ.ਕੇ.ਟਰੈਕਟਰ ਵਰਕਸ਼ਾਪ ’ਤੇ ਸੀ। ਮੁਲਜ਼ਮ ਲਵਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਨਵਾਸੀ ਡਾ. ਅੰਬੇਡਕਰ ਨਗਰ ਗੁਰਦਾਸਪੁਰ ਅਤੇ ਜੈ ਸ਼ਰਮਾ ਪੁੱਤਰ ਰਜਨੀਸ਼ ਕਾਂਤ ਵਾਸੀ ਬੈਕ ਸਾਈਡ ਪੋਸਟ ਆਫਿਸ ਗੁਰਦਾਸਪੁਰ ਕਰੀਬ 20 ਅਣਪਛਾਤੇ ਸਾਥੀਆਂ ਨਾਲ ਆਏ ਸਨ। ਉਨ੍ਹਾਂ ਨੇ ਆਉਂਦਿਆਂ ਹੀ ਇੱਟਾਂ-ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਜਦਕਿ ਦੋਸ਼ੀ ਲਵਪ੍ਰੀਤ ਸਿੰਘ ਨੇ ਉਸ ਦੀ ਦੁਕਾਨ ’ਤੇ ਗੋਲੀਆਂ ਚਲਾ ਦਿੱਤੀਆਂ। ਲੋਕਾਂ ਨੂੰ ਇਕੱਠਾ ਹੁੰਦਾ ਦੇਖ ਹਮਲਾਵਰ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਐਸਆਈ ਬਨਾਰਸੀ ਦਾਸ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹੈ।