Begin typing your search above and press return to search.

ਤਰਨ ਤਾਰਨ 'ਚ 'ਆਪ' ਆਗੂ ਉੱਤੇ ਫ਼ਾਇਰਿੰਗ, ਮੌਤ

ਤਰਨ ਤਾਰਨ : ਅੱਜ ਸਵੇਰੇ ਤਰਨ ਤਾਰਨ ਵਿਖੇ ਇਕ ਆਪ ਲੀਡਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ । ਇਹ ਵਾਰਦਾਤ ਉਦੋਂ ਵਾਪਰੀ ਜਦੋਂ ਆਪ ਆਗੂ ਗੁਰਪ੍ਰੀਤ ਸਿੰਘ ਗੋਪੀ ਚੋਲਾ ਰੇਲਵੇ ਫ਼ਾਟਕ ਬੰਦ ਹੋਣ ਕਾਰਨ ਆਪਣੀ ਕਾਰ ਵਿਚ ਬੈਠੇ ਸਨ। ਇਸ ਦੌਰਾਨ ਅਣਪਛਾਤਿਆਂ ਨੇ ਉਨ੍ਹਾਂ ਉਪਰ ਗੋਲੀਆਂ ਚਲਾ ਦਿੱਤੀਆਂ ਜਿਸ ਮਗਰੋਂ ਉਨ੍ਹਾ ਨੂੰ ਹਸਪਤਾਲ […]

Firing on AAP leader in Tarn Taran
X

Editor (BS)By : Editor (BS)

  |  1 March 2024 9:19 AM IST

  • whatsapp
  • Telegram

ਤਰਨ ਤਾਰਨ : ਅੱਜ ਸਵੇਰੇ ਤਰਨ ਤਾਰਨ ਵਿਖੇ ਇਕ ਆਪ ਲੀਡਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ । ਇਹ ਵਾਰਦਾਤ ਉਦੋਂ ਵਾਪਰੀ ਜਦੋਂ ਆਪ ਆਗੂ ਗੁਰਪ੍ਰੀਤ ਸਿੰਘ ਗੋਪੀ ਚੋਲਾ ਰੇਲਵੇ ਫ਼ਾਟਕ ਬੰਦ ਹੋਣ ਕਾਰਨ ਆਪਣੀ ਕਾਰ ਵਿਚ ਬੈਠੇ ਸਨ। ਇਸ ਦੌਰਾਨ ਅਣਪਛਾਤਿਆਂ ਨੇ ਉਨ੍ਹਾਂ ਉਪਰ ਗੋਲੀਆਂ ਚਲਾ ਦਿੱਤੀਆਂ ਜਿਸ ਮਗਰੋਂ ਉਨ੍ਹਾ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਇਹ ਆਪ ਆਗੂ ਗੋਪੀ ਚੋਲਾ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਕਾਫੀ ਕਰੀਬੀ ਹੈ

ਸੈਂਕੜੇ ਭਾਰਤੀਆਂ ਨੂੰ ਕੈਨੇਡਾ ਪਹੁੰਚਾ ਕੇ ਕਮਾਏ 42 ਕਰੋੜ ਰੁਪਏ

ਲੰਡਨ, 1 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਭਾਰਤੀ ਲੋਕਾਂ ਨੂੰ ਕੈਨੇਡਾ-ਅਮਰੀਕਾ ਦਾ ਸੁਪਨਾ ਦਿਖਾਉਣ ਵਾਲੇ ਠੱਗ ਦੁਨੀਆਂ ਦੇ ਹਰ ਕੋਨੇ ਵਿਚ ਬੈਠੇ ਹਨ ਅਤੇ ਆਪਣੀਆਂ ਜੇਬਾਂ ਭਰਨ ਵਿਚ ਕਾਮਯਾਬ ਵੀ ਹੋ ਰਹੇ ਹਨ। ਤਾਜ਼ਾ ਮਾਮਲਾ ਯੂ.ਕੇ. ਤੋਂ ਸਾਹਮਣੇ ਆਇਆ ਹੈ ਜਿਥੇ ਬ੍ਰਿਟਿਸ਼ ਏਅਰਵੇਜ਼ ਦੇ ਇਕ ਸਾਬਕਾ ਮੁਲਾਜ਼ਮ ਨੇ ਸੈਂਕੜਿਆਂ ਦੀ ਗਿਣਤੀ ਵਿਚ ਭਾਰਤੀ ਲੋਕਾਂ ਨੂੰ ਬਗੈਰ ਵੀਜ਼ਾ ਤੋਂ ਟੋਰਾਂਟੋ ਅਤੇ ਵੈਨਕੂਵਰ ਪਹੁੰਚਾਇਆ ਅਤੇ 51 ਲੱਖ ਡਾਲਰ ਇਕੱਠੇ ਕਰ ਲਏ।

ਬਗੈਰ ਵੀਜ਼ਾ ਤੋਂ ਟੋਰਾਂਟੋ ਜਾ ਰਹੇ ਜਹਾਜ਼ ਵਿਚ ਬਿਠਾ ਦਿੰਦਾ ਸੀ ਨੌਜਵਾਨ

‘ਦਾ ਟਾਈਮਜ਼ ਆਫ ਲੰਡਨ’ ਦੀ ਰਿਪੋਰਟ ਮੁਤਾਬਕ ਬ੍ਰਿਟਿਸ਼ ਏਅਰਵੇਜ਼ ਵਿਚ ਨੌਕਰੀ ਦੌਰਾਨ 24 ਸਾਲ ਦਾ ਨੌਜਵਾਨ ਲੰਡਨ ਦੇ ਹੀਥਰੋ ਹਵਾਈ ਅੱਡੇ ’ਤੇ ਤੈਨਾਤ ਸੀ। ਨੌਜਵਾਨ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ ਪਰ ਸੰਭਾਵਤ ਤੌਰ ’ਤੇ ਨੌਕਰੀ ਦੌਰਾਨ ਹੀ ਇਸ ਨੇ ਵੱਡੀ ਗਿਣਤੀ ਵਿਚ ਭਾਰਤੀ ਨਾਗਰਿਕਾਂ ਨੂੰ ਟੋਰਾਂਟੋ ਜਾਂ ਵੈਨਕੂਵਰ ਜਾਣ ਵਾਲੀਆਂ ਫਲਾਈਟਸ ਵਿਚ ਬਿਠਾਇਆ। ਕੈਨੇਡਾ ਭੇਜਣ ਵਾਸਤੇ ਹਰ ਬੰਦੇ ਤੋਂ 25 ਹਜ਼ਾਰ ਪਾਊਂਡ ਵਸੂਲ ਕੀਤੇ ਜਾਂਦੇ ਅਤੇ ਬਗੈਰ ਵੀਜ਼ਾ ਤੋਂ ਬੰਦਾ ਆਪਣੇ ਸੁਪਨਿਆਂ ਦੇ ਮੁਲਕ ਵਿਚ ਪਹੁੰਚ ਜਾਂਦਾ। ਕੈਨੇਡਾ ਪੁੱਜਣ ਉਪ੍ਰੰਤ ਭਾਰਤੀ ਲੋਕ ਪਨਾਹ ਦਾ ਦਾਅਵਾ ਕਰ ਦਿੰਦੇ ਪਰ ਵੱਡੀ ਗਿਣਤੀ ਵਿਚ ਸ਼ਰਨਾਰਥੀਆਂ ਦੀ ਆਮਦ ਤੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਾਲੇ ਹੈਰਾਨ ਸਨ। ਕੈਨੇਡੀਅਨ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਜਦੋਂ ਦੇਖਿਆ ਕਿ ਲੰਡਨ ਤੋਂ ਆ ਰਹੀਆਂ ਫਲਾਈਟਸ ਵਿਚ ਭਾਰਤੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਤਾਂ ਉਨ੍ਹਾਂ ਹੀਥਰੋ ਹਵਾਈ ਅੱਡੇ ਨਾਲ ਸੰਪਰਕ ਕੀਤਾ।

ਕੈਨੇਡਾ ਦੇ ਇੰਮੀਗ੍ਰੇਸ਼ਨ ਅਫਸਰ ਰਹਿ ਗਏ ਹੱਕੇ-ਬੱਕੇ

ਆਮ ਤੌਰ ’ਤੇ ਕਿਸੇ ਵੀ ਏਅਰਲਾਈਨ ਦੇ ਮੁਲਾਜ਼ਮ ਹੀ ਚੈਕ ਕਰਦੇ ਹਨ ਕਿ ਜਹਾਜ਼ ਚੜ੍ਹ ਰਹੇ ਮੁਸਾਫਰ ਕੋਲ ਲੋੜੀਂਦੇ ਦਸਤਾਵੇਜ਼ ਮੌਜੂਦ ਹਨ ਜਾਂ ਨਹੀਂ। ਬ੍ਰਿਟਿਸ਼ ਏਅਰਵੇਜ਼ ਦਾ ਇਹ ਮੁਲਾਜ਼ਮ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਝੂਠਾ ਲੋਕਾਂ ਨੂੰ ਜਹਾਜ਼ ਅੰਦਰ ਦਾਖਲ ਹੋਣ ਵਿਚ ਮਦਦ ਕਰਦਾ ਜਦਕਿ ਉਨ੍ਹਾਂ ਕੋਲ ਕੈਨੇਡਾ ਜਾਣ ਵਾਸਤੇ ਕੋਈ ਵੀਜ਼ਾ ਨਹੀਂ ਸੀ ਹੁੰਦਾ। ਨੌਜਵਾਨ ਵੱਲੋਂ ਐਨੀ ਚਲਾਕੀ ਨਾਲ ਜਾਲ ਵਿਛਾਇਆ ਜਾਂਦਾ ਕਿ ਬਗੈਰ ਵੀਜ਼ਾ ਵਾਲੇ ਮੁਸਾਫਰਾਂ ਦੀ ਚੈਕਿੰਗ ਕਰਨ ਦੀ ਜ਼ਿੰਮੇਵਾਰੀ ਉਸ ਨੂੰ ਹੀ ਮਿਲਦੀ। ਇਸੇ ਦੌਰਾਨ ਮਾਮਲੇ ਦੀ ਪੜਤਾਲ ਆਰੰਭ ਹੋ ਗਈ ਅਤੇ ਬੀਤੀ 6 ਜਨਵਰੀ ਨੂੰ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਜਲਦ ਹੀ ਉਸ ਨੂੰ ਜ਼ਮਾਨਤ ਮਿਲ ਗਈ ਅਤੇ ਆਪਣੀ ਪਾਰਟਨਰ ਨਾਲ ਭਾਰਤ ਫਰਾਰ ਹੋ ਗਿਆ। ਨਾਜਾਇਜ਼ ਤਰੀਕੇ ਨਾਲ ਕੀਤੀ ਕਮਾਈ ਰਾਹੀਂ ਉਸ ਨੇ ਭਾਰਤ ਵਿਚ ਕਈ ਜਾਇਦਾਦਾਂ ਖਰੀਦੀਆਂ ਅਤੇ ਹੁਣ ਤੱਕ ਯੂ.ਕੇ. ਸਰਕਾਰ ਦੇ ਕਾਬੂ ਨਹੀਂ ਆਇਆ। ਭਾਰਤ ਅਤੇ ਯੂ.ਕੇ. ਦਰਮਿਆਨ ਹਵਾਲਗੀ ਸੰਧੀ ਹੈ ਪਰ ਭਾਰਤੀ ਪੁਲਿਸ ਵੀ ਉਸ ਨੂੰ ਕਾਬੂ ਕਰਨ ਵਿਚ ਸਫਲ ਨਾ ਹੋ ਸਕੀ।

Next Story
ਤਾਜ਼ਾ ਖਬਰਾਂ
Share it