Begin typing your search above and press return to search.

ਨੀਦਰਲੈਂਡ : ਐਮਸਟਰਡਮ ਵਿਚ ਚੱਲੀਆਂ ਗੋਲੀਆਂ, 3 ਲੋਕਾਂ ਦੀ ਮੌਤ

ਐਮਸਟਰਡਮ, 29 ਸਤੰਬਰ, ਹ.ਬ. : ਮੀਡੀਆ ਰਿਪੋਰਟਾਂ ਮੁਤਾਬਕ ਰਾਜਧਾਨੀ ਐਮਸਟਰਮ ਤੋਂ ਕਰੀਬ 80 ਕਿਲੋਮੀਟਰ ਦੂਰ ਸਥਿਤ ਰੌਟਰਡੈਮ ਵਿਚ ਇੱਕ ਬੰਦੂਕਧਾਰੀ ਨੇ ਫਲੈਟ ਵਿਚ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਉਹ ਕੋਲ ਦੇ ਇੱਕ ਸਿਹਤ ਕੇਂਦਰ ਵਿਚ ਵੜ ਗਿਆ। ਪੁਲਿਸ ਮੁਤਾਬਕ ਦੋਵੇਂ ਜਗ੍ਹਾ ਅੱਗ ਲੱਗ ਗਈ ਸੀ, ਜਿਸ ਤੋਂ ਬਾਅਦ ਅੱਗ ਨੂੰ ਬੁਝਾ ਦਿੱਤਾ ਗਿਆ ਸੀ। ਇਨ੍ਹੀਂ […]

ਨੀਦਰਲੈਂਡ : ਐਮਸਟਰਡਮ ਵਿਚ ਚੱਲੀਆਂ ਗੋਲੀਆਂ, 3 ਲੋਕਾਂ ਦੀ ਮੌਤ
X

Hamdard Tv AdminBy : Hamdard Tv Admin

  |  29 Sept 2023 4:37 AM IST

  • whatsapp
  • Telegram


ਐਮਸਟਰਡਮ, 29 ਸਤੰਬਰ, ਹ.ਬ. : ਮੀਡੀਆ ਰਿਪੋਰਟਾਂ ਮੁਤਾਬਕ ਰਾਜਧਾਨੀ ਐਮਸਟਰਮ ਤੋਂ ਕਰੀਬ 80 ਕਿਲੋਮੀਟਰ ਦੂਰ ਸਥਿਤ ਰੌਟਰਡੈਮ ਵਿਚ ਇੱਕ ਬੰਦੂਕਧਾਰੀ ਨੇ ਫਲੈਟ ਵਿਚ ਗੋਲੀਬਾਰੀ ਕੀਤੀ।

ਇਸ ਤੋਂ ਬਾਅਦ ਉਹ ਕੋਲ ਦੇ ਇੱਕ ਸਿਹਤ ਕੇਂਦਰ ਵਿਚ ਵੜ ਗਿਆ। ਪੁਲਿਸ ਮੁਤਾਬਕ ਦੋਵੇਂ ਜਗ੍ਹਾ ਅੱਗ ਲੱਗ ਗਈ ਸੀ, ਜਿਸ ਤੋਂ ਬਾਅਦ ਅੱਗ ਨੂੰ ਬੁਝਾ ਦਿੱਤਾ ਗਿਆ ਸੀ। ਇਨ੍ਹੀਂ ਦਿਨੀਂ ਯੂਰਪ ਵਿੱਚ ਗੋਲੀਬਾਰੀ ਅਤੇ ਚਾਕੂ ਮਾਰਨ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਯੂਰਪ ਦੇ ਨੀਦਰਲੈਂਡ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਹੋਈ, ਜਿਸ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ। ਪੁਲਸ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲਾਂਕਿ ਗੋਲੀਬਾਰੀ ਦਾ ਮਕਸਦ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਇਸ ਘਟਨਾ ’ਤੇ ਨਿਰਾਸ਼ਾ ਪ੍ਰਗਟਾਈ ਹੈ। ਇਹ ਘਟਨਾ ਨੀਦਰਲੈਂਡ ਦੇ ਰੌਟਰਡਮ ਵਿੱਚ ਵਾਪਰੀ। ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੁਟੇ ਨੇ ਗੋਲੀਬਾਰੀ ’ਤੇ ਨਿਰਾਸ਼ਾ ਪ੍ਰਗਟਾਈ ਹੈ। ਉਨ੍ਹਾਂ ਟਵੀਟ ਕੀਤਾ, ‘ਗੋਲੀਬਾਜ਼ੀ ਦੇ ਪੀੜਤਾਂ ਪ੍ਰਤੀ ਮੇਰੀ ਸੰਵੇਦਨਾ।’ ਉਨ੍ਹਾਂ ਦੀ ਸਹਾਇਤਾ ਲਈ ਪੀੜਤਾਂ ਦੇ ਕੰਮ ਵਾਲੀ ਥਾਂ ਦੇ ਸਾਥੀਆਂ ਦਾ ਵੀ ਬਹੁਤ ਧੰਨਵਾਦ।

ਮੀਡੀਆ ਰਿਪੋਰਟਾਂ ਮੁਤਾਬਕ ਰਾਜਧਾਨੀ ਐਮਸਟਰਡਮ ਤੋਂ ਕਰੀਬ 80 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਰੌਟਰਡਮ ਦੇ ਇਕ ਫਲੈਟ ’ਚ ਬੰਦੂਕਧਾਰੀ ਨੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਉਹ ਨੇੜਲੇ ਸਿਹਤ ਕੇਂਦਰ ਵਿੱਚ ਦਾਖਲ ਹੋਇਆ। ਪੁਲਸ ਮੁਤਾਬਕ ਦੋਵਾਂ ਥਾਵਾਂ ’ਤੇ ਅੱਗ ਲੱਗ ਗਈ ਸੀ, ਜਿਸ ਨੂੰ ਬਾਅਦ ਵਿੱਚ ਬੁਝਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੇ ਇਹ ਸਾਹਮਣੇ ਆਇਆ ਹੈ ਕਿ ਦੋਸ਼ੀ ਉਹੀ ਵਿਅਕਤੀ ਹੈ। ਉੱਥੇ ਕੋਈ ਹੋਰ ਸ਼ੂਟਰ ਨਹੀਂ ਸੀ। ਜਿਵੇਂ ਹੀ ਦੋਸ਼ੀ ਹਸਪਤਾਲ ’ਚ ਦਾਖਲ ਹੋਇਆ ਤਾਂ ਹਫੜਾ-ਦਫੜੀ ਮਚ ਗਈ, ਮਰੀਜ਼ ਅਤੇ ਡਾਕਟਰ ਬਾਹਰ ਭੱਜ ਗਏ। ਸੀਸੀਟੀਵੀ ਕੈਮਰਿਆਂ ਅਤੇ ਚਸ਼ਮਦੀਦਾਂ ਮੁਤਾਬਕ ਮੁਲਜ਼ਮ ਦੀ ਉਮਰ 32 ਸਾਲ ਹੈ,

ਜਿਸ ਨੇ ਲੜਾਕੂ ਕਿਸਮ ਦੇ ਕੱਪੜੇ ਪਾਏ ਹੋਏ ਸਨ। ਕਾਲੇ ਵਾਲਾਂ ਵਾਲਾ ਨੌਜਵਾਨ ਖੂੰਖਾਰ ਨਜ਼ਰ ਆ ਰਿਹਾ ਸੀ। ਉਸਦਾ ਕੱਦ ਕਾਫੀ ਉੱਚਾ ਸੀ। ਬੰਦੂਕ ਦੇ ਨਾਲ-ਨਾਲ ਉਸ ਕੋਲ ਇੱਕ ਬੈਕਪੈਕ ਵੀ ਸੀ।

ਰਿਪੋਰਟ ਮੁਤਾਬਕ ਮੈਡੀਕਲ ਦੇ ਇਕ ਵਿਦਿਆਰਥੀ ਨੇ ਦੱਸਿਆ ਕਿ ਚੌਥੀ ਮੰਜ਼ਿਲ ’ਤੇ ਗੋਲੀਬਾਰੀ ਹੋ ਰਹੀ ਸੀ। ਮੁਲਜ਼ਮਾਂ ਨੇ ਚਾਰ ਤੋਂ ਪੰਜ ਵਾਰ ਫਾਇਰ ਕੀਤੇ ਸਨ। ਇਕ ਚਸ਼ਮਦੀਦ ਨੇ ਦੱਸਿਆ ਕਿ ਕਾਫੀ ਦਹਿਸ਼ਤ ਦਾ ਮਾਹੌਲ ਸੀ। ਗੋਲੀਆਂ ਦੀ ਆਵਾਜ਼ ਆ ਰਹੀ ਸੀ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Next Story
ਤਾਜ਼ਾ ਖਬਰਾਂ
Share it