ਸੁਲਤਾਨਪੁਰ ਲੋਧੀ 'ਚ ਪੁਲਿਸ ਤੇ ਨਿਹੰਗਾਂ ਵਿਚਾਲੇ ਫਾਇਰਿੰਗ
ਕਪੂਰਥਲਾ : Punjab Nihang Firing: ਪੰਜਾਬ ਦੇ ਕਪੂਰਥਲਾ 'ਚ ਨਿਹੰਗ ਸਿੱਖ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਗੁਰਦੁਆਰੇ 'ਚ ਗੋਲੀਬਾਰੀ 'ਚ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਇਸ ਦੌਰਾਨ ਤਿੰਨ ਹੋਰ ਜ਼ਖ਼ਮੀ ਹੋ ਗਏ। ਅਸਲ ਵਿਚ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਦੇ ਕਬਜ਼ੇ ਨੂੰ ਲੈ ਕੇ ਮਾਹੌਲ ਭੱਖ ਗਿਆ ਸੀ। ਅਧਿਕਾਰੀਆਂ ਨੇ ਦੱਸਿਆ […]
By : Editor (BS)
ਕਪੂਰਥਲਾ : Punjab Nihang Firing: ਪੰਜਾਬ ਦੇ ਕਪੂਰਥਲਾ 'ਚ ਨਿਹੰਗ ਸਿੱਖ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਗੁਰਦੁਆਰੇ 'ਚ ਗੋਲੀਬਾਰੀ 'ਚ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਇਸ ਦੌਰਾਨ ਤਿੰਨ ਹੋਰ ਜ਼ਖ਼ਮੀ ਹੋ ਗਏ। ਅਸਲ ਵਿਚ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਦੇ ਕਬਜ਼ੇ ਨੂੰ ਲੈ ਕੇ ਮਾਹੌਲ ਭੱਖ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਝੜਪ ਗੁਰਦੁਆਰੇ ਦੀ ਮਲਕੀਅਤ ਨੂੰ ਲੈ ਕੇ ਹੋਈ ਸੀ। ਪੁਲਿਸ ਨੇ ਗੁਰਦੁਆਰੇ 'ਤੇ ਕਬਜ਼ਾ ਕਰਨ ਲਈ ਨਿਹੰਗ ਸੰਪਰਦਾ ਦੇ 10 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਕਾਰਵਾਈ ਅਜੇ ਵੀ ਜਾਰੀ ਹੈ। ਇਕ ਨਿਹੰਗਾਂ ਨੇ ਪੁਲਿਸ 'ਤੇ ਗੋਲੀ ਚਲਾ ਦਿੱਤੀ ਜਦੋਂ ਉਹ ਜਗ੍ਹਾ ਖਾਲੀ ਕਰਨ ਗਏ ਸਨ। ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱਟ 30 ਨਿਹੰਗ ਅਜੇ ਵੀ ਗੁਰਦੁਆਰੇ ਦੇ ਅੰਦਰ ਹਨ।