ਦਿੱਲੀ ਤੋਂ ਲੈ ਕੇ ਬਠਿੰਡਾ ਤੱਕ ਅਸਮਾਨ 'ਚ ਅੱਗ, 45 ਡਿਗਰੀ ਦਰਜ ਕੀਤਾ ਤਾਪਮਾਨ
ਨਵੀਂ ਦਿੱਲੀ, 20 ਮਈ, ਪਰਦੀਪ ਸਿੰਘ: ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਦਿੱਲੀ ਸਮੇਤ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਤਾਪਮਾਨ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਮੌਸਮ ਵਿਭਾਗ ਨੇ 45 ਡਿਗਰੀ ਤਾਪਮਾਨ ਦਰਜ ਕੀਤਾ ਹੈ ਉਥੇ ਹੀ ਦਿੱਲੀ ਵਿੱਚ 47 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦਾ […]
By : Editor Editor
ਨਵੀਂ ਦਿੱਲੀ, 20 ਮਈ, ਪਰਦੀਪ ਸਿੰਘ: ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਦਿੱਲੀ ਸਮੇਤ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਤਾਪਮਾਨ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਮੌਸਮ ਵਿਭਾਗ ਨੇ 45 ਡਿਗਰੀ ਤਾਪਮਾਨ ਦਰਜ ਕੀਤਾ ਹੈ ਉਥੇ ਹੀ ਦਿੱਲੀ ਵਿੱਚ 47 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਆਉਣ ਵਾਲੇ ਦਿਨਾਂ ਵਿੱਚ ਗਰਮੀ ਕਾਰਨ ਤਾਪਮਾਨ ਵਿੱਚ ਵਾਧਾ ਹੋ ਸਕਦਾ ਹੈ। ਇਸ ਤੋਂ ਇਲਾਵਾ ਦਿੱਲੀ-ਐਨਸੀਆਰ, ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ ਅਤੇ ਹਰਿਆਣਾ ਵਿੱਚ ਗਰਮੀ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉੱਤਰੀ ਮੱਧ ਪ੍ਰਦੇਸ਼ ਵਿੱਚ ਵੀ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਰਾਜਸਥਾਨ ਵਿੱਚ 46 ਡਿਗਰੀ ਤਾਪਮਾਨ
ਕੜਾਕੇ ਦੀ ਗਰਮੀ ਤੋਂ ਬਚਣ ਲਈ ਲੋਕ ਛਤਰੀਆਂ ਦਾ ਸਹਾਰਾ ਲੈ ਰਹੇ ਹਨ ਜਦਕਿ ਕਈ ਗੰਨੇ ਦਾ ਰਸ ਪੀ ਕੇ ਕੜਾਕੇ ਦੀ ਗਰਮੀ ਦਾ ਸਾਹਮਣਾ ਕਰ ਰਹੇ ਹਨ। ਰਾਜਸਥਾਨ 'ਚ ਅਜਿਹੀ ਭਿਆਨਕ ਗਰਮੀ ਪੈ ਰਹੀ ਹੈ, ਜਿੱਥੇ ਕਈ ਇਲਾਕਿਆਂ 'ਚ ਪਾਰਾ 46 ਡਿਗਰੀ ਨੂੰ ਪਾਰ ਕਰ ਗਿਆ ਹੈ ਅਤੇ ਇਸ ਅੱਤ ਦੀ ਗਰਮੀ ਕਾਰਨ ਜੰਗਲਾਂ ਨੂੰ ਅੱਗ ਲੱਗ ਰਹੀ ਹੈ। ਉੱਤਰਾਖੰਡ ਤੋਂ ਬਾਅਦ ਹੁਣ ਰਾਜਸਥਾਨ ਦੇ ਜੰਗਲਾਂ 'ਚ ਵੀ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਸਕਦਾ ਹੈ।
ਦੇਸ਼ ਦੀ ਰਾਜਧਾਨੀ ਗਰਮੀ ਦਾ ਕਹਿਰ
ਹਾਲਾਂਕਿ ਦੇਸ਼ ਦੀ ਰਾਜਧਾਨੀ ਦਿੱਲੀ ਬੀਕਾਨੇਰ, ਬਾੜਮੇਰ, ਜੋਧਪੁਰ, ਕੋਟਾ ਅਤੇ ਗੰਗਾਨਗਰ ਨਾਲੋਂ ਜ਼ਿਆਦਾ ਗਰਮ ਹੈ। ਆਮ ਤੌਰ 'ਤੇ ਇਹ ਦੇਸ਼ ਦੇ ਸਭ ਤੋਂ ਗਰਮ ਖੇਤਰ ਹਨ। ਆਈਐਮਡੀ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, 19 ਮਈ ਨੂੰ ਨਜਫਗੜ੍ਹ ਵਿੱਚ 47.8 ਡਿਗਰੀ ਸੈਲਸੀਅਸ, ਮੁੰਗੇਸ਼ਪੁਰ ਵਿੱਚ 47.7 ਡਿਗਰੀ ਸੈਲਸੀਅਸ, ਪੀਤਮਪੁਰਾ ਵਿੱਚ 47 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਪੰਜਾਬ ਅਤੇ ਗੁਜਰਾਤ ਵਿੱਚ ਵੀ ਤਾਪਮਾਨ 45 ਡਿਗਰੀ ਤੋਂ ਉਪਰ ਬਣਿਆ ਹੋਇਆ ਹੈ।
ਬਠਿੰਡਾ ਵਿਖੇ ਰੈੱਡ ਅਲਰਟ
ਮੌਸਮ ਵਿਭਾਗ ਨੇ ਫ਼ਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿਚ ਗਰਮੀ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ ਦੇ ਬਾਕੀ ਸਾਰੇ 19 ਜ਼ਿਲ੍ਹਿਆਂ ਨੂੰ ਆਰੇਂਜ ਅਲਰਟ ’ਤੇ ਪਾ ਦਿਤਾ ਹੈ।
ਇਹ ਵੀ ਪੜ੍ਹੋ:
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਦੇਸ਼ੀਆਂ ਨੂੰ ਖੁਸ਼ਖ਼ਬਰੀ ਦਿੱਤੀ ਹੈ। ਦਰਅਸਲ ਉਹਨਾਂ ਨੇ ਕਿਹਾ ਕਿ ਦੇਸ਼ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਮੌਕਾ ਮਿਲਣਾ ਚਾਹੀਦਾ ਹੈ। ਟਰੂਡੋ ਨੇ ਕਿਹਾ ਕਿ ਆਖਿਆ ਕਿ ਜਿਨ੍ਹਾਂ ਲੋਕਾਂ ਨੂੰ ਦੇਸ਼ ਵਿਚੋਂ ਕੱਢ ਉਨ੍ਹਾਂ ਦੇ ਆਪੋ-ਆਪਣੇ ਦੇਸ਼ਾਂ 'ਚ ਭੇਜਣਾ ਜ਼ਰੂਰੀ ਹੈ, ਉਨ੍ਹਾਂ ਲਈ ਪ੍ਰਕਿਰਿਆ ਹੋਰ ਵੀ ਤੇਜ਼ ਹੋਣੀ ਚਾਹੀਦੀ ਹੈ।
ਇਮੀਗ੍ਰੇਸ਼ਨ ਮੰਤਰੀ ਮਾਰਕ ਨੇ ਕਿਹਾ ਕਿ ਇਮੀਗ੍ਰੇਸ਼ਨ ਨੀਤੀ ਉੱਪਰ ਵਿਚਾਰ ਕਰ ਰਹੇ ਹਨ ਜਿਸ ਨੂੰ ਸੰਸਦ ਦੇ ਮੌਜੂਦ ਸੈਸ਼ਨ ਦੌਰਾਨ ਕੈਬਨਿਟ ਵਿਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਕੈਨੇਡਾ ਦੀ ਸਰਕਾਰ ਵੱਲੋਂ ਵਿਦੇਸ਼ੀਆਂ ਨੂੰ ਇਮੀਗ੍ਰੇਸ਼ਨ ਰਾਹਤ ਦੇਣ ਲਈ 2021 ਤੋਂ ਵੱਖ-ਵੱਖ ਐਲਾਨ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਹੁਣ ਪੂਰੇ ਹੋਣ ਦੀ ਸੰਭਾਵਨਾ ਹੈ।
ਕੈਨੇਡਾ ਵਿਚ ਇਸ ਸਮੇਂ ਵੀਜ਼ੇ ਤੋਂ ਬਿਨਾਂ ਰਹਿ ਰਹੇ ਵਿਦੇਸ਼ੀਆਂ ਦੀ ਗਿਣਤੀ 500000 ਕਰੀਬ ਦੱਸੀ ਜਾ ਰਹੀ ਹੈ, ਜਿਨ੍ਹਾਂ ਦੇ ਲੁਕ-ਲੁਕ ਕੇ ਕੰਮ ਕਰਦਿਆਂ ਸ਼ੋਸ਼ਣ ਦਾ ਸ਼ਿਕਾਰ ਹੋਣ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਹਨ। ਇਹ ਵੀ ਕਿ ਉਹ ਲੋਕ ਸਿਹਤ ਸੇਵਾਵਾਂ ਅਤੇ ਸਰਕਾਰੀ ਸਹੂਲਤਾਂ ਤੋਂ ਵੀ ਵਾਂਝੇ ਰਹਿੰਦੇ ਹਨ ਅਤੇ ਉਨ੍ਹਾਂ ਤੋਂ ਪੱਕੇ ਹੋ ਚੁੱਕੇ ਲੋਕਾਂ ਨਾਲੋਂ ਵੱਧ ਕੰਮ ਕਰਵਾਇਆ ਜਾਂਦਾ ਅਤੇ ਤਨਖਾਹ ਘੱਟ ਦਿੱਤੀ ਜਾਂਦੀ ਹੈ।
ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਮੰਤਰੀ ਮਿੱਲਰ ਵਿਦੇਸ਼ੀਆਂ ਨੂੰ ਪੱਕੇ ਹੋਣ ਅਤੇ ਨਾਗਰਿਕਤਾ ਲੈਣ ਦਾ ਮੌਕਾ ਦੇਣ ਦੀ ਯੋਜਨਾ ਉੱਪਰ ਕੰਮ ਕਰ ਰਹੇ ਹਨ ਪਰ ਉਨ੍ਹਾਂ ਨੇ ਇਸ ਬਾਰੇ ਕੋਈ ਸਮਾਂ ਸਾਰਣੀ ਨਹੀਂ ਦੱਸੀ। ਕੈਨੇਡਾ ਵਿਚ ਵੀਜ਼ਾ/ਸਟੇਅ ਦੀ ਮਿਆਦ ਖ਼ਤਮ ਹੋਣ ਮਗਰੋਂ ਰਹਿ ਰਹੇ, ਜਾਂ ਸ਼ਰਨਾਰਥੀ ਕੇਸ ਕਰ ਕੇ ਦੇਸ਼ ਵਿਚ ਦਾਖ਼ਲ ਹੋਣ ਵਾਲੇ ਲੋਕਾਂ ਨੂੰ ਗ਼ੈਰ-ਦਸਤਾਵੇਜ਼ੀ ਜਾਂ ‘ਕੱਚੇ’ਮੰਨਿਆ ਜਾਂਦਾ ਹੈ।