ਦੇਸ਼ ਭਗਤ ਯੂਨੀਵਰਸਿਟੀ ਚਾਂਸਲਰ ਸਮੇਤ 12 ’ਤੇ ਐਫਆਈਆਰ
ਫਤਿਹਗੜ੍ਹ ਸਾਹਿਬ, 16 ਸਤੰਬਰ (ਸ਼ਾਹ) : ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ’ਚ ਪੈਂਦੀ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਸਮੇਤ 12 ਲੋਕਾਂ ’ਤੇ ਮਾਮਲਾ ਦਰਜ ਕੀਤਾ ਗਿਆ ਏ, ਜਿਨ੍ਹਾਂ ਵਿਚ ਚਾਰ ਤੋਂ ਪੰਜ ਅਣਪਛਾਤੇ ਲੋਕ ਵੀ ਸ਼ਾਮਲ ਨੇ। ਇਹ ਮਾਮਲਾ ਕਾਲਜ ਦੀ ਮਾਨਤਾ ਨੂੰ ਲੈ ਕੇ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨਾਲ ਹੋਈ ਕੁੱਟਮਾਰ ਦੇ ਨਾਲ ਜੁੜਿਆ […]
By : Hamdard Tv Admin
ਫਤਿਹਗੜ੍ਹ ਸਾਹਿਬ, 16 ਸਤੰਬਰ (ਸ਼ਾਹ) : ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ’ਚ ਪੈਂਦੀ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਸਮੇਤ 12 ਲੋਕਾਂ ’ਤੇ ਮਾਮਲਾ ਦਰਜ ਕੀਤਾ ਗਿਆ ਏ, ਜਿਨ੍ਹਾਂ ਵਿਚ ਚਾਰ ਤੋਂ ਪੰਜ ਅਣਪਛਾਤੇ ਲੋਕ ਵੀ ਸ਼ਾਮਲ ਨੇ। ਇਹ ਮਾਮਲਾ ਕਾਲਜ ਦੀ ਮਾਨਤਾ ਨੂੰ ਲੈ ਕੇ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨਾਲ ਹੋਈ ਕੁੱਟਮਾਰ ਦੇ ਨਾਲ ਜੁੜਿਆ ਹੋਇਆ ਏ, ਜਿਸ ਦੌਰਾਨ ਕਈ ਵਿਦਿਆਰਥੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ।
ਫਤਿਹਗੜ੍ਹ ਸਾਹਿਬ ਵਿਚ ਪੈਂਦੀ ਦੇਸ਼ ਭਗਤ ਯੂਨੀਵਰਸਿਟੀ ਇਸ ਸਮੇਂ ਵਿਵਾਦਾਂ ਵਿਚ ਘਿਰੀ ਹੋਈ ਐ, ਜਿੱਥੇ ਕੁੱਝ ਦਿਨ ਪਹਿਲਾਂ ਕਈ ਵਿਦਿਆਰਥੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਲਿਸ ਵੱਲੋਂ ਇਨ੍ਹਾਂ ਵਿਦਿਆਰਥੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ। ਹੁਣ ਇਸ ਮਾਮਲੇ ਨੂੰ ਲੈ ਕੇ ਯੂਨੀਵਰਸਿਟੀ ਦੇ ਚਾਂਸਲਰ ਸਮੇਤ 12 ਲੋਕਾਂ ’ਤੇ ਪਰਚਾ ਦਰਜ ਕੀਤਾ ਗਿਆ ਏ।
ਬੀਐਸਸੀ ਨਰਸਿੰਗ 2020 ਬੈਚ ਦੇ ਤੀਜੇ ਸਾਲ ਦੇ ਵਿਦਿਆਰਥੀਆਂ ਨੇ ਆਖਿਆ ਕਿ ਸਰਦਾਰ ਲਾਲ ਸਿੰਘ ਕਾਲਜ ਵਿਚ ਪੜ੍ਹਾਈ ਕਰ ਰਹੇ ਨੇ, ਜਿੱਥੇ ਉਹ ਹੋਸਟਲ ਵਿਚ ਹੀ ਰਹਿੰਦੇ ਨੇ। ਕਾਲਜ ਦੀ ਮਾਨਤਾ ਨੂੰ ਲੈ ਕੇ 2021 ਤੋਂ ਉਨ੍ਹਾਂ ਦਾ ਵਿਵਾਦ ਚਲਦਾ ਅਹਾ ਰਿਹਾ ਏ, ਹਰ ਵਾਰ ਉਨ੍ਹਾਂ ਨੂੰ ਭਰੋਸਾ ਦਿੱਤਾ ਜਾਂਦਾ ਏ ਸੀ ਕਿ ਇਸ ਵਾਰ ਉਨ੍ਹਾਂ ਦੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੂੰ ਡਿਗਰੀ ਦੇ ਦਿੱਤੀ ਜਾਵੇਗੀ ਪਰ ਹੁਣ ਜਦੋਂ ਉਹ ਤੀਜੇ ਸਾਲ ਦੀ ਪੜ੍ਹਾਈ ਕਰ ਰਹੇ ਨੇ ਤਾਂ ਉਨ੍ਹਾਂ ਦੀ ਮਾਲਤਾ ਨੂੰ ਅਜੇ ਵੀ ਸਪੱਸ਼ਟ ਕੀਤਾ ਜਾ ਰਿਹਾ, ਜਿਸ ਨੂੰ ਲੈ ਕੇ ਇਹ ਸਾਰਾ ਵਿਵਾਦ ਸ਼ੁਰੂ ਹੋਇਆ।
28 ਅਗਸਤ 2023 ਨੂੰ ਇਸੇ ਮਾਮਲੇ ਨੂੰ ਲੈ ਕੇ ਸਾਰੇ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੇਸ਼ਨ ਕੌਂਸਲ ਦੀ ਟੀਮ ਨੇ ਯੂਨੀਵਰਸਿਟੀ ਵਿਚ 14 ਸਤੰਬਰ ਨੂੰ ਕਾਲਜ ਦੀ ਗ੍ਰੇਡਿੰਗ ਨੂੰ ਲੈ ਕੇ ਦੌਰਾ ਕਰਨਾ ਏ ਤਾਂ ਵਿਦਿਆਰਥੀਆਂ ਨੇ ਇਸੇ ਦਿਨ ਧਰਨਾ ਸ਼ੁਰੂ ਕਰ ਦਿੱਤਾ ਪਰ ਸਵੇਰੇ 9 ਵਜੇ ਯੂਨੀਵਰਸਿਟੀ ਦੇ ਚਾਂਸਲਰ ਜ਼ੋਰਾ ਸਿੰਘ ਆਪਣੀ ਪਤਨੀ ਤੇਜਿੰਦਰ ਕੌਰ, ਵਾਈਸ ਚਾਂਸਲਰ ਹਰਸ਼ਦੀਪ ਸਿੰਘ ਦੇ ਨਾਲ 30 ਤੋਂ 35 ਲੋਕ ਹੱਥਾਂ ਵਿਚ ਪੱਥਰ ਲੈ ਕੇ ਪਹੁੰਚ ਗਞਏ ਅਤੇ ਵਿਦਿਆਰਥੀਆਂ ਨੂੰ ਧਮਕੀਆਂ ਦੇਣ ਲੱਗੇ।
ਉਨ੍ਹਾਂ ਨੇ ਵਿਦਿਆਰਥੀਆਂ ਦੇ ਨਾਲ ਧੱਕਾਮੁੱਕੀ ਸ਼ੁਰੂ ਕਰ ਦਿੱਤੀ। ਕਈ ਵਿਦਿਆਰਥੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਰਕੇ ਜ਼ਖ਼ਮੀ ਵਿਦਿਆਰਥੀਆਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ ਸੀ।
ਵਿਦਿਆਰਥੀਆਂ ਮੁਤਾਬਕ ਜਦੋਂ ਉਹ ਐਨਏਏ ਸੀ ਟੀਮ ਦੇ ਕੋਲ ਮਿਲਣ ਲਈ ਗਏ ਤਾਂ ਯੂਨੀਵਰਸਿਟੀ ਪ੍ਰਸਾਸ਼ਨ ਨੇ ਦਫ਼ਤਰ ਦੇ ਬਾਹਰ ਪ੍ਰਾਈਵੇਟ ਬਾਊਂਸਰ ਤਾਇਨਾਤ ਕੀਤੇ ਹੋਏ ਸਨ, ਜਿਨ੍ਹਾਂ ਨੇ ਵਿਦਿਆਰਥੀਆਂ ਨਾਲ ਮਾਰਕੁੱਟ ਕੀਤੀ। ਫਿਲਹਾਲ ਹੁਣ ਥਾਣਾ ਅਮਲੋਹ ਦੀ ਪੁਲਿਸ ਨੇ ਇਸ ਮਾਮਲੇ ਵਿਚ ਕਈ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਏ, ਸੋ ਹੁਣ ਦੇਖਣਾ ਹੋਵੇਗਾ ਕਿ ਵਿਦਿਆਰਥੀਆਂ ਦਾ ਮਸਲਾ ਹੱਲ ਹੁੰਦਾ ਹੈ ਜਾਂ ਨਹੀਂ।