ਫ਼ਰਜ਼ੀ ਐਨਕਾਊਂਟਰ ਮਾਮਲੇ ’ਚ ਪੁਲਿਸ ਅਧਿਕਾਰੀਆਂ ’ਤੇ ਕੇਸ
ਬਟਾਲਾ, 11 ਦਸੰਬਰ (ਭੋਪਾਲ ਸਿੰਘ) : 1994 ਵਿਚ ਸੁਖਪਾਲ ਸਿੰਘ ਨੂੰ ਫ਼ਰਜ਼ੀ ਐਨਕਾਊਂਟਰ ਵਿਚ ਮਾਰਨ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਹੁਣ 29 ਸਾਲ ਬਾਅਦ ਐਫਆਈਆਰ ਦਰਜ ਕੀਤੀ ਗਈ ਐ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ ਪਰ ਉਨ੍ਹਾਂ ਨੂੰ ਉਹ ਸਮਾਂ ਨਹੀਂ ਭੁੱਲ ਰਿਹਾ, ਜਦੋਂ ਪੁਲਿਸ ਸੁਖਪਾਲ ਨੂੰ ਘਰੋਂ […]
By : Hamdard Tv Admin
ਬਟਾਲਾ, 11 ਦਸੰਬਰ (ਭੋਪਾਲ ਸਿੰਘ) : 1994 ਵਿਚ ਸੁਖਪਾਲ ਸਿੰਘ ਨੂੰ ਫ਼ਰਜ਼ੀ ਐਨਕਾਊਂਟਰ ਵਿਚ ਮਾਰਨ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਹੁਣ 29 ਸਾਲ ਬਾਅਦ ਐਫਆਈਆਰ ਦਰਜ ਕੀਤੀ ਗਈ ਐ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ ਪਰ ਉਨ੍ਹਾਂ ਨੂੰ ਉਹ ਸਮਾਂ ਨਹੀਂ ਭੁੱਲ ਰਿਹਾ, ਜਦੋਂ ਪੁਲਿਸ ਸੁਖਪਾਲ ਨੂੰ ਘਰੋਂ ਇਹ ਕਹਿ ਕੇ ਲੈ ਗਈ ਸੀ ਕਿ ਇਸ ਨੂੰ ਜਲਦੀ ਵਾਪਸ ਭੇਜ ਦੇਵਾਂਗੇ, ਪਰ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਗੁਰਨਾਮ ਸਿੰਘ ਬੰਡਾਲਾ ਦੱਸ ਕੇ ਫ਼ਰਜ਼ੀ ਐਨਕਾਊਂਟਰ ਵਿਚ ਮਾਰ ਦਿੱਤਾ ਸੀ।
ਬਟਾਲਾ ਅਧੀਨ ਪੈਂਦੇ ਪਿੰਡ ਕਾਲਾ ਅਫ਼ਗਾਨਾ ਦੇ ਰਹਿਣ ਵਾਲੇ ਸੁਖਪਾਲ ਸਿੰਘ ਨੂੰ 1994 ਵਿਚ ਫ਼ਰਜ਼ੀ ਐਨਕਾਊਂਟਰ ਜ਼ਰੀਏ ਮਾਰਨ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਐ। ਪਰਿਵਾਰ ਅਜੇ ਤੱਕ ਵੀ ਉਸ ਦਰਦਨਾਕ ਘਟਨਾ ਨੂੰ ਨਹੀਂ ਭੁੱਲ ਸਕਿਆ। ਇਸ ਘਟਨਾ ਮਗਰੋਂ ਸੁਖਪਾਲ ਦੀ ਪਤਨੀ ਦਲਬੀਰ ਕੌਰ ਆਪਣੇ ਪੇਕੇ ਘਰ ਆ ਗਈ ਸੀ, ਘਟਨਾ ਸਮੇਂ ਉਸ ਦੇ ਵਿਆਹ ਨੂੰ ਦੋ ਸਾਲ ਹੀ ਹੋਏ ਸਨ।
ਸੁਖਪਾਲ ਦੀ ਪਤਨੀ ਦਲਬੀਰ ਕੌਰ ਨੇ ਦੱਸਿਆ ਕਿ ਇਨ੍ਹਾਂ ਸਾਲਾਂ ਦੌਰਾਨ ਉਸ ਦਾ ਬੇਟਾ ਵੀ ਰੱਬ ਨੂੰ ਪਿਆਰਾ ਹੋ ਗਿਆ, ਜੋ ਇਨਸਾਫ਼ ਲੈਣ ਲਈ ਉਸ ਦੇ ਨਾਲ ਦਫ਼ਤਰਾਂ ਦੇ ਚੱਕਰ ਕੱਟਦਾ ਰਿਹਾ ਸੀ। ਉਸ ਨੇ ਆਖਿਆ ਕਿ ਸੁਖਪਾਲ ਦਾ ਫ਼ਰਜ਼ੀ ਐਨਕਾਊਂਟਰ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਐ।
ਇਸੇ ਤਰ੍ਹਾਂ ਸੁਖਪਾਲ ਸਿੰਘ ਦੀ ਸੱਸ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਲੰਬਾ ਸਮਾਂ ਬਹੁਤ ਔਖਾ ਲੰਘਾਇਆ, ਪਿਛਲੇ 29 ਸਾਲਾਂ ਤੋਂ ਉਹ ਇਨਸਾਫ਼ ਲਈ ਹੰਝੂ ਵਹਾਉਂਦੇ ਆ ਰਹੇ ਨੇ।
ਦੱਸ ਦਈਏ ਕਿ ਇਸ ਲੰਬੀ ਕਾਨੂੰਨੀ ਲੜਾਈ ਦੌਰਾਨ ਦਲਬੀਰ ਕੌਰ ਦਾ ਜਵਾਨ ਪੁੱਤਰ ਇਸ ਦੁਨੀਆਂ ਤੋਂ ਚਲਾ ਗਿਆ, ਪਿੰਡ ਦੀ ਜ਼ਮੀਨ ਅਤੇ ਘਰ ਵੀ ਵਿਕ ਗਏ, ਉਸ ਨੂੰ ਪੇਕੇ ਘਰ ਬੈਠਣਾ ਪਿਆ,, ਹੁਣ ਜਦੋਂ ਮੁਲਜ਼ਮਾਂ ’ਤੇ ਐਫਆਈਆਰ ਹੋਈ ਐ ਤਾਂ ਜਾ ਕੇ ਉਨ੍ਹਾਂ ਨੂੰ ਇਨਸਾਫ਼ ਦੀ ਉਮੀਦ ਜਾਗੀ ਐ।
ਇਹ ਖ਼ਬਰ ਵੀ ਪੜ੍ਹੋ :
ਅੰਮਿ੍ਤਸਰ : ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਬਾਲੀਵੁੱਡ ਫਿਲਮ ਐਨੀਮਲ ਦੇ ਸੀਨ ‘ਤੇ ਇਤਰਾਜ਼ ਜਤਾਇਆ ਹੈ। ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਪ੍ਰਧਾਨ ਪਰਮਿੰਦਰ ਸਿੰਘ ਢੀਂਗਰਾ ਨੇ ਦੱਸਿਆ ਕਿ ਫਿਲਮ ਦੇ ਅੰਤ ਵਿੱਚ ਇੱਕ ਸੀਨ ਵਿੱਚ ਅਦਾਕਾਰ ਰਣਬੀਰ ਕਪੂਰ ਇੱਕ ਗੁਰਸਿੱਖ ਉੱਤੇ ਸਿਗਰਟ ਦਾ ਧੂੰਆਂ ਫੂਕ ਰਿਹਾ ਹੈ। ਇਕ ਹੋਰ ਸੀਨ ਵਿਚ ਉਹ ਗੁਰਸਿੱਖ ਦੀ ਦਾੜ੍ਹੀ ‘ਤੇ ਚਾਕੂ ਰੱਖ ਰਿਹਾ ਹੈ। ਯੂਥ ਫੈਡਰੇਸ਼ਨ ਨੇ ਇਸ ਸਬੰਧੀ ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੂੰ ਪੱਤਰ ਲਿਖਿਆ ਹੈ। ਜਿਸ ‘ਚ ਫਿਲਮ ‘ਚੋਂ ਦੋਵੇਂ ਵਿਵਾਦਤ ਦ੍ਰਿਸ਼ ਹਟਾਉਣ ਦੀ ਮੰਗ ਕੀਤੀ ਗਈ ਹੈ।