Film ਟਾਈਗਰ-3 : ਐਡਵਾਂਸ ਬੁਕਿੰਗ ਹੀ ਤੋੜ ਰਹੀ ਹੈ ਰਿਕਾਰਡ
ਨਵੀਂ ਦਿੱਲੀ : Tiger 3 Movie Day 2 Box Office Prediction ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ਟਾਈਗਰ-3 ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋ ਰਹੀ ਹੈ ਪਰ ਤਿਉਹਾਰੀ ਸੀਜ਼ਨ 'ਚ ਲੋਕਾਂ ਦੇ ਰੁੱਝੇ ਹੋਣ ਕਾਰਨ ਫਿਲਮ ਰਿਲੀਜ਼ ਡੇਟ 'ਤੇ ਭਾਵੇਂ ਕੋਈ ਖਾਸ ਕਮਾਲ ਨਾ ਕਰ ਸਕੇ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ 'ਚ […]
By : Editor (BS)
ਨਵੀਂ ਦਿੱਲੀ : Tiger 3 Movie Day 2 Box Office Prediction ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ਟਾਈਗਰ-3 ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋ ਰਹੀ ਹੈ ਪਰ ਤਿਉਹਾਰੀ ਸੀਜ਼ਨ 'ਚ ਲੋਕਾਂ ਦੇ ਰੁੱਝੇ ਹੋਣ ਕਾਰਨ ਫਿਲਮ ਰਿਲੀਜ਼ ਡੇਟ 'ਤੇ ਭਾਵੇਂ ਕੋਈ ਖਾਸ ਕਮਾਲ ਨਾ ਕਰ ਸਕੇ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ 'ਚ ਕਾਫੀ ਵਾਧਾ ਹੋਵੇਗਾ।
ਰਿਲੀਜ਼ ਡੇਟ 'ਤੇ ਫਿਲਮ ਦੀ ਐਡਵਾਂਸ ਬੁਕਿੰਗ ਦੀ ਗੱਲ ਕਰੀਏ ਤਾਂ ਹੁਣ ਤੱਕ ਦੇ ਅੰਕੜਿਆਂ ਮੁਤਾਬਕ ਫਿਲਮ ਯਕੀਨੀ ਤੌਰ 'ਤੇ 16 ਕਰੋੜ 52 ਲੱਖ ਰੁਪਏ ਦਾ ਕਾਰੋਬਾਰ ਕਰੇਗੀ। ਫਿਲਮ ਨੂੰ 2ਡੀ ਵਰਜ਼ਨ ਰਾਹੀਂ ਵਧੀਆ ਹੁੰਗਾਰਾ ਮਿਲਣ ਵਾਲਾ ਹੈ।
ਦੂਜੇ ਦਿਨ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਫਿਲਮ ਨੇ ਦੂਜੇ ਦਿਨ 6 ਕਰੋੜ 24 ਲੱਖ ਰੁਪਏ ਦੀ ਕਮਾਈ ਕਰਨ ਦੀ ਪੁਸ਼ਟੀ ਕੀਤੀ ਹੈ। ਜ਼ਾਹਿਰ ਹੈ ਕਿ ਇਹ ਅੰਕੜਾ ਇਸ ਤੋਂ ਕਿਤੇ ਜ਼ਿਆਦਾ ਹੋਵੇਗਾ ਪਰ ਇਹ ਗਿਣਤੀ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਪਹਿਲਾਂ ਹੀ ਟਿਕਟਾਂ ਬੁੱਕ ਕਰਵਾ ਲਈਆਂ ਹਨ।
ਸਲਮਾਨ ਖਾਨ ਦੀ ਜਿਸ ਫਿਲਮ ਨੂੰ ਸਭ ਤੋਂ ਵੱਡੀ ਓਪਨਿੰਗ ਮਿਲੀ, ਉਸ ਫਿਲਮ ਦੀ ਗੱਲ ਕਰੀਏ ਤਾਂ ਉਹ ਸੀਕੈਟਰੀਨਾ ਕੈਫਸਟਾਰਰ ਫਿਲਮ 'ਭਾਰਤ'। ਇਸ ਫਿਲਮ ਨੇ ਆਪਣੀ ਰਿਲੀਜ਼ ਡੇਟ 'ਤੇ 42 ਕਰੋੜ 30 ਲੱਖ ਰੁਪਏ ਦਾ ਕਾਰੋਬਾਰ ਕੀਤਾ ਸੀ।
ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ ਟਾਈਗਰ 3 ਦੇ ਪਹਿਲੇ ਦਿਨ ਦੇ ਅੰਦਾਜ਼ਨ ਕਲੈਕਸ਼ਨ ਬਾਰੇ ਗੱਲ ਕਰਦੇ ਹੋਏ ਮਾਹਿਰਾਂ ਦਾ ਕਹਿਣਾ ਹੈ ਕਿ ਫਿਲਮ ਰਿਲੀਜ਼ ਡੇਟ 'ਤੇ 35 ਤੋਂ 40 ਕਰੋੜ ਰੁਪਏ ਦੀ ਕਮਾਈ ਕਰ ਸਕਦੀ ਹੈ। ਹਾਲਾਂਕਿ ਅਧਿਕਾਰਤ ਅੰਕੜੇ ਜਾਰੀ ਹੋਣ ਤੋਂ ਬਾਅਦ ਹੀ ਸਾਹਮਣੇ ਆਉਣਗੇ।