ਇੰਜ: ਜਸਵੰਤ ਸਿੰਘ ਗਿੱਲ ’ਤੇ ਬਣ ਰਹੀ ਫਿਲਮ ‘ਮਿਸ਼ਨ ਰਾਣੀਗੰਜ’
ਅੰਮ੍ਰਿਤਸਰ, 7 ਸਤੰਬਰ (ਹਿਮਾਂਸ਼ੂ ਸ਼ਰਮਾ) : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵੱਲੋਂ ‘ਮਿਸ਼ਨ ਰਾਣੀਗੰਜ’ ਫਿਲਮ ਬਣਾਈ ਜਾ ਰਹੀ ਐ, ਜਿਸ ਦੀ ਕਹਾਣੀ ਇਕ ਪੰਜਾਬੀ ਇੰਜੀਨਿਅਰ ਜਸਵੰਤ ਸਿੰਘ ਗਿੱਲ ਦੇ ਇਕ ਮਿਸ਼ਨ ’ਤੇ ਆਧਾਰਤ ਐ। ਇਸ ਫਿਲਮ ’ਤੇ ਉਨ੍ਹਾਂ ਦੇ ਪੂਰੇ ਪਰਿਵਾਰ ਵੱਲੋਂ ਫ਼ਖ਼ਰ ਮਹਿਸੂਸ ਕੀਤਾ ਜਾ ਰਿਹਾ ਏ। ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ ‘ਮਿਸ਼ਨ ਰਾਣੀਗੰਜ’ […]
By : Hamdard Tv Admin
ਅੰਮ੍ਰਿਤਸਰ, 7 ਸਤੰਬਰ (ਹਿਮਾਂਸ਼ੂ ਸ਼ਰਮਾ) : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵੱਲੋਂ ‘ਮਿਸ਼ਨ ਰਾਣੀਗੰਜ’ ਫਿਲਮ ਬਣਾਈ ਜਾ ਰਹੀ ਐ, ਜਿਸ ਦੀ ਕਹਾਣੀ ਇਕ ਪੰਜਾਬੀ ਇੰਜੀਨਿਅਰ ਜਸਵੰਤ ਸਿੰਘ ਗਿੱਲ ਦੇ ਇਕ ਮਿਸ਼ਨ ’ਤੇ ਆਧਾਰਤ ਐ। ਇਸ ਫਿਲਮ ’ਤੇ ਉਨ੍ਹਾਂ ਦੇ ਪੂਰੇ ਪਰਿਵਾਰ ਵੱਲੋਂ ਫ਼ਖ਼ਰ ਮਹਿਸੂਸ ਕੀਤਾ ਜਾ ਰਿਹਾ ਏ।
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ ‘ਮਿਸ਼ਨ ਰਾਣੀਗੰਜ’ ਦੇ ਰੀਅਲ ਹੀਰੋ ਇੰਜੀਨਿਅਰ ਜਸਵੰਤ ਸਿੰਘ ਗਿੱਲ ਸਨ। ਉਨ੍ਹਾਂ ਦੇ ਇਕ ਖ਼ਾਸ ਮਿਸ਼ਨ ’ਤੇ ਹੀ ਇਹ ਫਿਲਮ ਤਿਆਰ ਕੀਤੀ ਜਾ ਰਹੀ ਐ, ਜਿਸ ਵਿਚ ਅਕਸ਼ੈ ਕੁਮਾਰ ਜਸਵੰਤ ਸਿੰਘ ਗਿੱਲ ਦੀ ਭੂਮਿਕਾ ਨਿਭਾਉਣਗੇ। ਇਸ ਸਬੰਧੀ ਜਦੋਂ ਇੰਜੀਨਿਅਰ ਜਸਵੰਤ ਸਿੰਘ ਗਿੱਲ ਦੇ ਬੇਟੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਐ ਕਿ ਉਨ੍ਹਾਂ ਦੇ ਪਿਤਾ ਜੀ ਦੀ ਬਹਾਦਰੀ ਨੂੰ ਫਿਲਮ ਜ਼ਰੀਏ ਹੁਣ ਪੂਰੀ ਦੁਨੀਆ ਵਿਚ ਦਿਖਾਇਆ ਜਾਵੇਗਾ।
ਦੱਸ ਦਈਏ ਕਿ ਇੰਜੀਨਿਅਰ ਜਸਵੰਤ ਸਿੰਘ ਗਿੱਲ ਨੂੰ ‘ਕੈਪਸੂਲ ਮੈਨ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਏ। ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਇਸ ਮਿਸ਼ਨ ਦੇ ਲਈ ਸਰਬੋਤਮ ਜੀਵਨ ਰੱਖਿਆ ਪਦਕ ਦੇ ਨਾਲ ਨਿਵਾਜ਼ਿਆ ਗਿਆ ਸੀ। ਸਾਲ 2019 ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ ਪਰ ਹੁਣ ਉਨ੍ਹਾਂ ਦੀ ਇਹ ਜ਼ਬਰਦਸਤ ਕਹਾਣੀ ਵੱਡੇ ਫਿਲਮੀ ਪਰਦੇ ’ਤੇ ਪੇਸ਼ ਹੋਣ ਜਾ ਰਹੀ ਐ। - Shah