ਦਰਜਾ 4 ਮੁਲਾਜ਼ਮਾ ਲਈ ਸਰਕਾਰ ਵੱਲੋਂ ਤਿਉਹਾਰੀ ਐਲਾਨ
ਚੰਡੀਗੜ੍ਹ, 13 ਅਕਤੂਬਰ (ਪ੍ਰਵੀਨ ਕੁਮਾਰ) : ਤਿਊਹਾਰੀ ਸੀਜ਼ਨ ਨਜ਼ਦੀਕ ਆ ਰਹੇ ਹਨ। ਜਿਸ ਦੇਖਦੇ ਹੋਏ ਪੰਜਾਬ ਸਰਕਾਰ ਨੇ ਦਰਜਾ 4 ਮੁਲਾਜ਼ਮਾ ਲਈ ਇੱਕ ਯੋਜਨਾ ਦਾ ਐਲਾਨ ਕੀਤਾ ਹੈ। ਜਿਸ ਵਿੱਚ ਕੋਈ ਵੀ ਮੁਲਾਜ਼ਮ ਕੋਈ ਖ਼ਰੀਦੋ ਫਰੋਤੀ ਕਰਦਾ ਹੈ ਤਾਂ ਉਹ ਕਰ ਸਕਦਾ ਹੈ। ਜਿਆਦਾਤ ਪੈਸੇ ਦੀ ਕਮੀ ਹੋਣ ਦੇ ਕਾਰਣ ਉਹ ਤਿਉਹਾਰਾਂ ਦੇ ਜਿਆਦਾ ਖਰੀਦ […]
By : Hamdard Tv Admin
ਚੰਡੀਗੜ੍ਹ, 13 ਅਕਤੂਬਰ (ਪ੍ਰਵੀਨ ਕੁਮਾਰ) : ਤਿਊਹਾਰੀ ਸੀਜ਼ਨ ਨਜ਼ਦੀਕ ਆ ਰਹੇ ਹਨ। ਜਿਸ ਦੇਖਦੇ ਹੋਏ ਪੰਜਾਬ ਸਰਕਾਰ ਨੇ ਦਰਜਾ 4 ਮੁਲਾਜ਼ਮਾ ਲਈ ਇੱਕ ਯੋਜਨਾ ਦਾ ਐਲਾਨ ਕੀਤਾ ਹੈ। ਜਿਸ ਵਿੱਚ ਕੋਈ ਵੀ ਮੁਲਾਜ਼ਮ ਕੋਈ ਖ਼ਰੀਦੋ ਫਰੋਤੀ ਕਰਦਾ ਹੈ ਤਾਂ ਉਹ ਕਰ ਸਕਦਾ ਹੈ। ਜਿਆਦਾਤ ਪੈਸੇ ਦੀ ਕਮੀ ਹੋਣ ਦੇ ਕਾਰਣ ਉਹ ਤਿਉਹਾਰਾਂ ਦੇ ਜਿਆਦਾ ਖਰੀਦ ਨਹੀਂ ਕਰ ਸਕਦੇ ਇਸ ਨੂੰ ਧਿਆਨ ’ਚ ਹੋਇਆਂ ਇਹ ਫੈਸਲਾ ਲਿਆ ਗਿਆ ਹੈ।
ਪੰਜਾਬ ਸਰਕਾਰ ਨੇ ਦਰਜਾ 4 ਮੁਲਾਜ਼ਮਾਂ (ਗਰੇਡ ਡੀ) ਨੂੰ ਇਕ ਖਾਸ ਯੋਜਨਾ ਦਿੱਤੀ ਹੈ। 15 ਹਜ਼ਾਰ ਮੁਲਾਜ਼ਮਾਂ ਲਈ ਜਿਨ੍ਹਾਂ ਦਾ ਨੌਕਰੀ ਵਿੱਚ ਦਰਜਾ 4 ਉਹ ਬਿਨਾਂ ਵਿਆਜ 10,000 (ਦੱਸ ਹਜ਼ਾਰ) ਰੁਪਏ ਦਾ ਕਰਜ਼ਾ ਬਿਨ੍ਹਾਂ ਵਿਆਜ ਤੋਂ ਲੈ ਸਕਦੇ ਹਨ। ਇਹ ਕਰਜ਼ਾ 5 ਮਹੀਨਿਆਂ ਵਿਚ ਵਸੂਲਿਆ ਜਾਵੇਗਾ। ਸੂਤਰਾਂ ਮੁਤਾਬਕ ਸਰਕਾਰ ਨੇ ਸਾਰੇ ਵਿਭਾਗਾਂ ਦੇ ਮੁਖੀਆਂ, ਡਿਵੀਜ਼ਨਲ ਕਮਿਸ਼ਨਰਾਂ ਅਤੇ ਡੀ.ਸੀ. ਨੂੰ ਲਿਖਤੀ ਹੁਕਮ ਜਾਰੀ ਕੀਤੇ ਗਏ ਹਨ। ਆਉਂਣ ਵਾਲੇ ਦਿਨਾਂ ਵਿਚ ਦੁਸ਼ਹਿਰਾ, ਦੀਵਾਲੀ ਅਤੇ ਹੋਰ ਵੀ ਕਈ ਵੱਡੇ ਤਿਉਹਾਰ ਆ ਰਹੇ ਹਨ ਜੋ ਹਰ ਵਰਗ ਲਈ ਖਾਸ ਹਨ। ਇਹ ਸਕੀਮ 8 ਨਵੰਬਰ 2023 ਤਕ ਕੱਢ ਸਕਦੇ ਹਨ। ਕਰਜ਼ੇ ਦੀ ਕਿਸ਼ਤ ਦਸੰਬਰ 2023 ਦੀ ਤਨਖਾਹ ਤੋਂ ਕੱਟੀ ਜਾਏਗੀ।
ਇਸ ਤੋਂ ਪਹਿਲਾਂ ਜੋ ਵੱਡੇ ਰੈਂਕ ਦੇ ਅਫ਼ਸਰ ਜਾਂ ਅਧਿਕਾਰੀ ਜ਼ਰੂਰੀ ਵਸਤੂਆਂ ਦੀ ਖਰੀਦ ਕਰ ਲੈਂਦੇ ਹਨ ਪਰ ਦਰਜਾ 4 ਜੋ ਕਿ (ਗਰੁੱਪ ਡੀ) ਵਿੱਚ ਆਉਂਦੇ ਹਨ ਉਨ੍ਹਾਂ ਨੂੰ ਪੈਸੇ ਦੀ ਕਮੀ ਕਾਰਣ ਸਮਝੋਤਾ ਕਰਨਾ ਪੈਂਦਾ ਹੈ। ਇਸ ਨੂੰ ਧਿਆਨ ’ਚ ਰੱਖਦੇ ਹੋਏ ਸਰਕਾਰ ਨੇ ਇਹ ਫੈਸਲਾ ਕੀਤਾ ਹੈ।ਇਹ ਦੱਸ ਦੇਈਏ ਕਿ ਇਹ ਸਕੀਮ ਸਿਰਫ ਰੈਗੂਲਰ ਕਰਮਚਾਰੀਆਂ ਲਈ ਹੈ ਨਾ ਕਿ ਦਿਹਾੜੀਦਾਰ ਤੇ ਵਰਕਚਾਰਜ਼ ਕਰਮਚਾਰੀਆਂ ਲਈ । ਇਹ ਯੋਜਨਾ 2023-24 ਲਈ ਲਾਗੂ ਹੈ।