ਅੰਮ੍ਰਿਤਸਰ ’ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਛਠ ਪੂਜਾ ਦਾ ਤਿਓਹਾਰ
ਅੰਮ੍ਰਿਤਸਰ, 19 ਨਵੰਬਰ (ਹਿਮਾਂਸ਼ੂ ਸ਼ਰਮਾ) : ਪੂਰੇ ਦੇਸ਼ ਚ ਛੱਠ ਪੂਜਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਚਲਦਿਆਂ ਅੰਮ੍ਰਿਤਸਰ ਵਿੱਚ ਵੀ ਪਰਵਾਸੀ ਲੋਕਾਂ ਨੂੰ ਛੱਠ ਪੂਜਾ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਵਿੱਚ ਪ੍ਰਵਾਸੀ ਭਾਈਚਾਰੇ ਦੀਆਂ ਔਰਤਾਂ ਵੱਲੋਂ ਛਠ ਪੂਜਾ ਦਾ ਤਿਊਹਾਰ ਮਨਾਇਆ ਗਿਆ। ਜਾਣਕਾਰੀ […]
By : Hamdard Tv Admin
ਅੰਮ੍ਰਿਤਸਰ, 19 ਨਵੰਬਰ (ਹਿਮਾਂਸ਼ੂ ਸ਼ਰਮਾ) : ਪੂਰੇ ਦੇਸ਼ ਚ ਛੱਠ ਪੂਜਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਚਲਦਿਆਂ ਅੰਮ੍ਰਿਤਸਰ ਵਿੱਚ ਵੀ ਪਰਵਾਸੀ ਲੋਕਾਂ ਨੂੰ ਛੱਠ ਪੂਜਾ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਵਿੱਚ ਪ੍ਰਵਾਸੀ ਭਾਈਚਾਰੇ ਦੀਆਂ ਔਰਤਾਂ ਵੱਲੋਂ ਛਠ ਪੂਜਾ ਦਾ ਤਿਊਹਾਰ ਮਨਾਇਆ ਗਿਆ। ਜਾਣਕਾਰੀ ਅਨੁਸਾਰ ਇਸ ਤਿਉਹਾਰ ਦੇ ਵਿੱਚ ਤਿੰਨ ਦਿਨ ਦਾ ਔਰਤਾਂ ਵਰਤ ਰੱਖਦੀਆਂ ਹਨ। ਇਸ ਵਰਤ ਵਿੱਚ ਪਤੀ ਦੇ ਬੱਚਿਆਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਜਾਂਦੀ ਹੈ।
ਜੇਕਰ ਅੰਮ੍ਰਿਤਸਰ ਦੀ ਗੱਲ ਕਰੀਏ ਅਤੇ 35000 ਦੇ ਕਰੀਬ ਪਰਵਾਸੀ ਪਰਿਵਾਰ ਅੰਮ੍ਰਿਤਸਰ ਦੇ ਵਿੱਚ ਛਠ ਪੂਜਾ ਮਨਾ ਰਹੇ ਹਨ, ਛੱਠ ਪੂਜਾ ਦੇ ਵਿਚ ਸੂਰਜ ਦੀ ਉਪਾਸਨਾ ਕੀਤੀ ਜਾਂਦੀ ਹੈ।
ਅੰਮ੍ਰਿਤਸਰ ਵਿੱਚ ਪਰਵਾਸੀ ਪਰਿਵਾਰਾਂ ਵੱਲੋਂ ਪ੍ਰਸਿੱਧ ਤੀਰਥ ਦੁਰਗਿਆਣਾ ਮੰਦਿਰ ਦੇ ਵਿੱਚ ਛੱਠ ਪੂਜਾ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਵਿਚ ਮਹਿਲਾਵਾਂ ਤਿੰਨ ਦਿਨ ਭੁੱਖੇ ਰਹਿ ਕੇ ਇਹ ਵਰਤ ਰੱਖਦੀਆਂ ਹਨ ਇਸ ਵਰਤ ਵਿਚ ਆਪਣੇ ਪਤੀ ਦੀ ਲੰਮੀ ਉਮਰ ਤੇ ਬੱਚਿਆਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ ਤੇ ਛੱਠ ਪੂਜਾ ਦਾ ਵਰਤ ਸੂਰਜ ਦੀ ਉਪਾਸਨਾ ਅਤੇ ਪੂਜਾ ਕੀਤੀ ਜਾਂਦੀ ਹੈ।
ਇਸ ਵਿਚ ਔਰਤਾਂ ਤਿੰਨ ਦਿਨ ਭੁੱਖੇ ਰਹਿ ਕੇ ਨਾ ਹੀ ਪਾਣੀ ਪੀਂਦੀਆਂ ਹਨ ਤੇ ਚੌਥੇ ਦਿਨ ਜਾ ਕੇ ਸੂਰਜ ਨੂੰ ਅਰਘ ਦੇ ਕੇ ਵਰਤ ਸਮਾਪਤ ਹੁੰਦਾ ਹੈ, ਉੱਥੇ ਹੀ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਵਿੱਚ ਪਰਵਾਸੀ ਪਰਿਵਾਰਾਂ ਵੱਲੋਂ ਅੱਜ ਛੱਠ ਪੂਜਾ ਦਾ ਤਿਉਹਾਰ ਮਨਾਇਆ ਗਿਆ। ਕਹਿੰਦੇ ਹਨ ਛੱਠ ਪੂਜਾ ਹੀ ਇੱਕਮਾਤਰ ਅਜਿਹਾ ਤਿਓਹਾਰ ਹੈ, ਜਿਸ ਵਿੱਚ ਡੁੱਬਦੇ ਤੇ ਚੜ੍ਹਦੇ ਸੂਰਜ ਨੂੰ ਅਰਘ ਦੇ ਕੇ ਵਰਤ ਸ਼ੁਰੂ ਤੇ ਸਮਾਪਤ ਹੁੰਦਾ ਹੈ। ਖਾਸ ਕਰਕੇ ਇਹ ਵਰਤ ਬਿਹਾਰ ਤੇ ਉੱਤਰ ਪ੍ਰਦੇਸ਼ ਦੀਆਂ ਮਹਿਲਾਵਾਂ ਰੱਖਦੀਆਂ ਹਨ।