ਦੇਖਲੋ, ਸਰਕਾਰੀ ਹਸਪਤਾਲ ਮਾਨਸਾ ਦਾ ਕਾਰਨਾਮਾ!
ਮਾਨਸਾ, 23 ਨਵੰਬਰ (ਸੰਜੀਵ ਲੱਕੀ) : ਮਾਨਸਾ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਐ, ਜਿੱਥੇ ਸਿਵਲ ਹਸਪਤਾਲ ਦੇ ਪ੍ਰਸਾਸ਼ਨ ਨੇ ਹਸਪਤਾਲ ਵਿਚ ਦਾਖ਼ਲ ਦੋ ਲਾਵਾਰਿਸ ਮਰੀਜ਼ਾਂ ਨੂੰ ਇਕ ਪ੍ਰਾਈਵੇਟ ਐਂਬੂਲੈਂਸ ਵਿਚ ਪਾ ਕੇ ਕਿਸੇ ਸੁੰਨਸਾਨ ਜਗ੍ਹਾ ’ਤੇ ਛੱਡ ਦਿੱਤਾ, ਜਿੱਥੇ ਇਕ ਮਰੀਜ਼ ਦੀ ਮੌਤ ਹੋ ਗਈ ਜਦਕਿ ਦੂਜੇ ਮਰੀਜ਼ ਦੀ ਹਾਲਤ ਵੀ […]
By : Hamdard Tv Admin
ਮਾਨਸਾ, 23 ਨਵੰਬਰ (ਸੰਜੀਵ ਲੱਕੀ) : ਮਾਨਸਾ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਐ, ਜਿੱਥੇ ਸਿਵਲ ਹਸਪਤਾਲ ਦੇ ਪ੍ਰਸਾਸ਼ਨ ਨੇ ਹਸਪਤਾਲ ਵਿਚ ਦਾਖ਼ਲ ਦੋ ਲਾਵਾਰਿਸ ਮਰੀਜ਼ਾਂ ਨੂੰ ਇਕ ਪ੍ਰਾਈਵੇਟ ਐਂਬੂਲੈਂਸ ਵਿਚ ਪਾ ਕੇ ਕਿਸੇ ਸੁੰਨਸਾਨ ਜਗ੍ਹਾ ’ਤੇ ਛੱਡ ਦਿੱਤਾ, ਜਿੱਥੇ ਇਕ ਮਰੀਜ਼ ਦੀ ਮੌਤ ਹੋ ਗਈ ਜਦਕਿ ਦੂਜੇ ਮਰੀਜ਼ ਦੀ ਹਾਲਤ ਵੀ ਕਾਫ਼ੀ ਖ਼ਰਾਬ ਐ। ਜਿਵੇਂ ਹੀ ਕੁੱਝ ਰਾਹਗੀਰਾਂ ਨੇ ਮਰੀਜ਼ ਨੂੰ ਤੜਫਦੇ ਦੇਖਿਆ ਤਾਂ ਫਿਰ ਤੋਂ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ। ਸਿਵਲ ਸਰਜਨ ਵੱਲੋਂ ਬੋਰਡ ਦਾ ਗਠਨ ਕਰਕੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਨੇ।
ਮਾਨਸਾ ਵਿਚ ਇਨਸਾਨੀਅਤ ਉਸ ਸਮੇਂ ਸ਼ਰਮਸਾਰ ਹੋ ਗਈ ਜਦੋਂ ਸਿਵਲ ਹਸਪਤਾਲ ਤੋਂ ਦੋ ਲਾਵਾਰਿਸ ਮਰੀਜ਼ਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਪਰ ਪਟਿਆਲਾ ਹਸਪਤਾਲ ਪ੍ਰਸਾਸ਼ਨ ਨੇ ਦੋਵੇਂ ਮਰੀਜ਼ਾਂ ਨੂੰ ਫਿਰ ਤੋਂ ਵਾਪਸ ਮਾਨਸਾ ਛੱਡ ਦਿੱਤਾ ਪਰ ਇਸ ਮਗਰੋਂ ਮਾਨਸਾ ਹਸਪਤਾਲ ਪ੍ਰਸਾਸ਼ਨ ਨੇ ਦੋਵੇਂ ਮਰੀਜ਼ਾਂ ਨੂੰ ਇਕ ਐਂਬੂਲੈਂਸ ਵਿਚ ਬਿਠਾ ਕੇ ਕਿਸੇ ਸੁੰਨਸਾਨ ਜਗ੍ਹਾ ’ਤੇ ਸੁੱਟ ਦਿੱਤਾ, ਜਿੱਥੇ ਇਕ ਮਰੀਜ਼ ਦੀ ਮੌਤ ਹੋ ਗਈ। ਇਸ ਘਟਨਾ ਦੇ ਸਾਹਮਣੇ ਆਉਣ ’ਤੇ ਲੋਕਾਂ ਵੱਲੋਂ ਹਸਪਤਾਲ ਪ੍ਰਸਾਸ਼ਨ ਨੂੰ ਲਾਹਣਤਾਂ ਪਾਈਆਂ ਜਾ ਰਹੀਆਂ ਨੇ।
ਇਸੇ ਤਰ੍ਹਾਂ ਮਰੀਜ਼ ਨੂੰ ਫਿਰ ਤੋਂ ਹਸਪਤਾਲ ਪਹੁੰਚਾਉਣ ਵਾਲੇ ਨੌਜਵਾਨ ਬੌਬੀ ਨੇ ਆਖਿਆ ਕਿ ਉਨ੍ਹਾਂ ਨੇ ਜਦੋਂ ਸੜਕ ਨੇੜੇ ਬੁਰੀ ਹਾਲਤ ਵਿਚ ਮਰੀਜ਼ ਨੂੰ ਦੇਖਿਆ ਤਾਂ ਉਨ੍ਹਾਂ ਨੇ ਇਨਸਾਨੀਅਤ ਦੇ ਨਾਤੇ ਮਰੀਜ਼ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਪਰ ਇੱਥੇ ਆਉਣ ’ਤੇ ਸਾਰੀ ਗੱਲਬਾਤ ਪਤਾ ਚੱਲੀ।
ਉਧਰ ਮਰੀਜ਼ ਰਿੰਕੂ ਨੇ ਦੱਸਿਆ ਕਿ ਉਸ ਦੀ ਸੜਕ ਹਾਦਸੇ ਵਿਚ ਲੱਤ ਅਤੇ ਹੱਥ ਟੁੱਟ ਗਿਆ ਸੀ ਪਰ ਉਸ ਨੂੰ ਦੇਖਣ ਲਈ ਕੋਈ ਨਹੀਂ ਆ ਰਿਹਾ।
ਇਸ ਮਾਮਲੇ ਸਬੰਧੀ ਜਦੋਂ ਸੀਐਮਓ ਬਲਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਮਾਮਲੇ ਨੂੰ ਲੈ ਕੇ ਬੋਰਡ ਦਾ ਗਠਨ ਕੀਤਾ ਗਿਆ ਏ ਜਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਫਿਲਹਾਲ ਇਹ ਮਾਮਲਾ ਕਾਫ਼ੀ ਗਰਮਾਇਆ ਹੋਇਆ ਏ ਪਰ ਬੋਰਡ ਦੀ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਸ ਦੇ ਲਈ ਕੌਣ ਜ਼ਿੰਮੇਵਾਰ ਐ।