ਦਿੱਲੀ ਕੂਚ ਬਾਰੇ ਕਿਸਾਨ, ਸ਼ੁਭਕਰਨ ਦੇ ਭੋਗ ਵਾਲੇ ਦਿਨ ਲੈਣਗੇ ਫੈਸਲਾ
ਚੰਡੀਗੜ੍ਹ, 1 ਮਾਰਚ, ਨਿਰਮਲ : ਕਿਸਾਨਾਂ ਦੇ ਅੰਦੋਲਨ ਦਾ ਅੱਜ 18ਵਾਂ ਦਿਨ ਹੈ। ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਕੂਚ ਦਾ ਫੈਸਲਾ 29 ਫਰਵਰੀ ਤੱਕ ਟਾਲ ਦਿੱਤਾ ਸੀ ਲੇਕਿਨ 29 ਫਰਵਰੀ ਨੂੰ ਵੀ ਕਿਸਾਨਾਂ ਨੇ ਦਿੱਲੀ ਕੂਚ ਨੂੰ ਲੈਕੇ ਕੋਈ ਐਲਾਨ ਨਹੀਂ ਕੀਤਾ।ਦੱਸਦੇ ਚਲੀਏ ਕਿ ਹੁਣ ਕਿਸਾਨ ਅੱਗੇ ਵਧਣ ਦਾ ਫੈਸਲਾ ਸ਼ੁਭਕਰਨ […]
By : Editor Editor
ਚੰਡੀਗੜ੍ਹ, 1 ਮਾਰਚ, ਨਿਰਮਲ : ਕਿਸਾਨਾਂ ਦੇ ਅੰਦੋਲਨ ਦਾ ਅੱਜ 18ਵਾਂ ਦਿਨ ਹੈ। ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਕੂਚ ਦਾ ਫੈਸਲਾ 29 ਫਰਵਰੀ ਤੱਕ ਟਾਲ ਦਿੱਤਾ ਸੀ ਲੇਕਿਨ 29 ਫਰਵਰੀ ਨੂੰ ਵੀ ਕਿਸਾਨਾਂ ਨੇ ਦਿੱਲੀ ਕੂਚ ਨੂੰ ਲੈਕੇ ਕੋਈ ਐਲਾਨ ਨਹੀਂ ਕੀਤਾ।
ਦੱਸਦੇ ਚਲੀਏ ਕਿ ਹੁਣ ਕਿਸਾਨ ਅੱਗੇ ਵਧਣ ਦਾ ਫੈਸਲਾ ਸ਼ੁਭਕਰਨ ਦੇ ਭੋਗ ਵਾਲੇ ਦਿਨ ਹੀ ਲੈਣਗੇ। ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਡੱਲੇਵਾਲ ਨੇ ਕਿਹਾ ਕਿ ਸ਼ੁਭਕਰਨ ਦੀ 3 ਮਾਰਚ ਨੂੰ ਅੰਤਿਮ ਅਰਦਾਸ ਕੀਤੀ ਜਾਵੇਗੀ। ਜਿਸ ਤੋਂ ਬਾਅਦ ਅੱਗੇ ਵਧਣ ਦਾ ਫੈਸਲਾ ਲਿਆ ਜਾਵੇਗਾ। ਸ਼ੁਭਕਰਨ ਦਾ 29 ਫਰਵਰੀ ਨੂੰ ਹੀ ਅੰਤਿਮ ਸਸਕਾਰ ਕੀਤਾ ਗਿਆ ਹੈ।
ਇਸ ਵਿਚਾਲੇ ਮੰਗਾਂ ਨੂੰ ਲੈ ਕੇ ਸਾਰੇ ਕਿਸਾਨ ਸੰਗਠਨਾਂ ਦੀ ਇਕੱਠੇ ਹੋਣ ਦੀ ਸੰਭਾਵਨਾ ਬਣਨ ਲੱਗੀ ਹੈ। ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੀ 6 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਨੇ ਦਿੱਲੀ ਕੂਚ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚੇ ਨਾਲ ਤਾਲਮੇਲ ਕਰਨਾ ਸ਼ੁਰੂ ਕਰ ਦਿੱਤਾ ਹੈ।
ਹੁਣ ਪੰਧੇਰ ਅਤੇ ਡੱਲੇਵਾਲ ਗਰੁੱਪ ਦੇ ਦੋਵੇਂ ਫੋਰਮ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚੇ ਤੋਂ ਵੀ 6 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਬਣੇਗੀ। ਕਮੇਟੀ ਦੇ ਨਾਂ ਤੈਅ ਹਨ। ਦੋਵੇਂ ਕਮੇਟੀਆਂ ਬੈਠਕ ਕਰਕੇ ਕੋਈ ਫੈਸਲਾ ਲੈਣਗੀਆਂ।
ਇਹ ਖ਼ਬਰ ਵੀ ਪੜ੍ਹੋ
ਪੰਜਾਬ ਤੋਂ ਦਿੱਲੀ ਜਾਣ ਵਾਲੇ ਪਰਵਾਸੀ ਭਾਰਤੀਆਂ ਲਈ ਖੁਸ਼ਖ਼ਬਰੀ ਹੈ। ਪੰਜਾਬ ਤੋਂ ਦਿੱਲੀ ਏਅਰਪੋਰਟ ਜਾਣ ਵਾਲੇ ਯਾਤਰੀਆਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਟਰਾਂਸਪੋਰਟ ਵਿਭਾਗ ਨੇ ਜਲੰਧਰ ਤੋਂ ਸਰਕਾਰੀ ਵੌਲਵੋ ਬੱਸਾਂ ਦਾ ਆਉਣਾ ਜਾਣਾ ਮੁੜ ਤੋਂ ਸ਼ੁਰੂ ਹੋ ਗਿਆ ਹੈ। ਪੰਜਾਬ ਰੋਡਵੇਜ਼ ਡਿੱਪੂ ਨੰਬਰ 1 ਦੇ ਜੀਐਮ ਮਨਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਬੱਸਾਂ ਦੁਪਹਿਰ 1 ਵਜੇ ਅਤੇ ਰਾਤ 8.30 ਵਜੇ ਚੱਲਣਗੀਆਂ।ਇਸ ਦੀ ਆਨਲਾਈਨ ਬੁਕਿੰਗ ਵੀ ਹੋ ਸਕੇਗੀ। ਇਸ ਦੇ ਲਈ ਪੁਰਾਣੀ ਵੈਬਸਾਈਟ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਨਾਲ ਯਾਤਰੀ ਬੱਸਾਂ ਲਈ ਬੁਕਿੰਗ ਕਰਵਾ ਸਕਣ।
ਪੰਜਾਬ ਰੋਡਵੇਜ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ-ਹਰਿਆਣਾ ਸਰਹੱਦ ’ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਕਾਰਨ ਦਿੱਲੀ ਜਾਣ ਵਾਲੇ ਸਿੱਧੇ ਰਸਤੇ ਬੰਦ ਹੋ ਗਏ ਹਨ। ਇਸ ਦੇ ਕਾਰਨ ਵਿਭਾਗ ਦੁਆਰਾ ਦਿੱਲੀ ਜਾਣ ਵਾਲੀ ਸਰਕਾਰੀ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਸੀ। ਲੇਕਿਨ ਪ੍ਰਾਈਵੇਟ ਬੱਸਾਂ ਲਗਾਤਾਰ ਚਲ ਰਹੀਆਂ ਹਨ। ਜੀਐਮ ਮਨਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ 2 ਬੱਸਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਕੁਝ ਰਾਹਤ ਮਿਲੇਗੀ।
ਦੱਸਦੇ ਚਲੀਏ ਕਿ ਦਿੱਲੀ ਏਅਰਪੋਰਟ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੁੰਦੀ ਹੈ। ਯਾਤਰੀਆਂ ਦੀ ਮੰਗ ਲਗਾਤਾਰ ਆ ਰਹੀ ਸੀ। ਜਿਸ ਨੂੰ ਦੇਖਦੇ ਹੋਏ ਬੱਸਾਂ ਚਲਾਉਣੀਆਂ ਜ਼ਰੂਰੀ ਸੀ। ਹਾਈਵੇ ਮਾਰਗ ਬੰਦ ਹੋਣ ਕਾਰਨ ਬੱਸਾਂ ਨੂੰ ਦੂਜੇ ਰਸਤੇ ਤੋਂ ਦਿੱਲੀ ਭੇਜਿਆ ਗਿਆ ਹੈ।