ਕਿਸਾਨਾਂ ਦਾ ਵੱਡਾ ਐਲਾਨ, 10 ਮਾਰਚ ਨੂੰ ਦੇਸ਼ ਭਰ ਵਿਚ ਰੋਕਣਗੇ ਰੇਲਾਂ
ਖਨੌਰੀ : ਕਿਸਾਨ ਮੋਰਚੇ ਦੇ ਲੀਡਰਾਂ ਨੇ ਅੱਜ ਐਲਾਨ ਕੀਤਾ ਹੈ ਕਿ ਉਹ 10 ਮਾਰਚ ਨੂੰ 12 ਤੋਂ ਸ਼ਾਮ 4 ਵਜੇ ਤਕ ਦੇਸ਼ ਭਰ 'ਚ ਰੇਲਾਂ ਰੋਕਣਗੇ। ਇਸ ਤੋਂ ਪਹਿਲਾਂ 6 ਮਾਰਚ ਨੂੰ ਪੰਜਾਬ ਅਤੇ ਹਰਿਆਣਾ ਨੂੰ ਛੱਡ ਕੇ ਬਾਕੀ ਸੂਬਿਆਂ ਦੇ ਕਿਸਾਨ ਦਿੱਲੀ ਵੱਲ ਮਾਰਚ ਕਰਨਗੇ। ਦੱਸ ਦਈਏ ਕਿ ਪੁਲਿਸ ਨੇ ਖਨੌਰੀ ਬਾਰਡਰ 'ਤੇ […]
By : Editor (BS)
ਖਨੌਰੀ : ਕਿਸਾਨ ਮੋਰਚੇ ਦੇ ਲੀਡਰਾਂ ਨੇ ਅੱਜ ਐਲਾਨ ਕੀਤਾ ਹੈ ਕਿ ਉਹ 10 ਮਾਰਚ ਨੂੰ 12 ਤੋਂ ਸ਼ਾਮ 4 ਵਜੇ ਤਕ ਦੇਸ਼ ਭਰ 'ਚ ਰੇਲਾਂ ਰੋਕਣਗੇ। ਇਸ ਤੋਂ ਪਹਿਲਾਂ 6 ਮਾਰਚ ਨੂੰ ਪੰਜਾਬ ਅਤੇ ਹਰਿਆਣਾ ਨੂੰ ਛੱਡ ਕੇ ਬਾਕੀ ਸੂਬਿਆਂ ਦੇ ਕਿਸਾਨ ਦਿੱਲੀ ਵੱਲ ਮਾਰਚ ਕਰਨਗੇ।
ਦੱਸ ਦਈਏ ਕਿ ਪੁਲਿਸ ਨੇ ਖਨੌਰੀ ਬਾਰਡਰ 'ਤੇ ਕਿਸਾਨਾਂ ਦੇ ਧਰਨੇ ਦੌਰਾਨ ਮਾਰੇ ਗਏ 21 ਸਾਲਾ ਸ਼ੁਭਕਰਨ ਸਿੰਘ ਦੀ ਪੋਸਟਮਾਰਟਮ ਰਿਪੋਰਟ ਹਰਿਆਣਾ ਨੂੰ ਸੌਂਪ ਦਿੱਤੀ ਹੈ ਤੇ ਇਕ ਕਾਪੀ ਆਪਣੇ ਕੋਲ ਰੱਖ ਲਈ ਹੈ ਤਾਂ ਜੋ ਉਹ ਜਾਂਚ ਅੱਗੇ ਵਧਾ ਸਕਣ।
ਅੱਜ ਜ਼ਿਲ੍ਹੇ ਦੇ ਪਿੰਡ ਬੱਲੋਂ ਵਿਖੇ ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ 'ਚ ਸੈਂਕੜੇ ਲੋਕ ਪੁੱਜੇ। ਕਈ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਪਹੁੰਚੇ। ਜਿਨ੍ਹਾਂ ਵਿਚ ਗੁਰਨਾਮ ਸਿੰਘ ਚੜੂਨੀ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਹਿੱਸਾ ਲਿਆ।