ਫਰੀਦਕੋਟ ਵਿਚ 21 ਸਾਲਾ ਵਿਆਹੁਤਾ ਨਾਲ ਰੇਪ
ਫਰੀਦਕੋਟ, 1 ਦਸੰਬਰ, ਨਿਰਮਲ : ਫਰੀਦਕੋਟ ’ਚ ਦੋ ਮੁਲਜ਼ਮਾਂ ਨੇ 21 ਸਾਲਾ ਵਿਆਹੁਤਾ ਔਰਤ ਨੂੰ ਬਾਈਕ ’ਤੇ ਬੱਸ ਸਟੈਂਡ ’ਤੇ ਲਿਫਟ ਦੇਣ ਦੇ ਬਹਾਨੇ ਬਲਾਤਕਾਰ ਕੀਤਾ। ਸਹੁਰਿਆਂ ਤੋਂ ਨਾਰਾਜ਼ ਵਿਆਹੁਤਾ ਰਾਤ 8 ਵਜੇ ਆਪਣੇ ਪੇਕੇ ਘਰ ਲਈ ਰਵਾਨਾ ਹੋ ਗਈ। ਮੁਲਜ਼ਮਾਂ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ […]
By : Editor Editor
ਫਰੀਦਕੋਟ, 1 ਦਸੰਬਰ, ਨਿਰਮਲ : ਫਰੀਦਕੋਟ ’ਚ ਦੋ ਮੁਲਜ਼ਮਾਂ ਨੇ 21 ਸਾਲਾ ਵਿਆਹੁਤਾ ਔਰਤ ਨੂੰ ਬਾਈਕ ’ਤੇ ਬੱਸ ਸਟੈਂਡ ’ਤੇ ਲਿਫਟ ਦੇਣ ਦੇ ਬਹਾਨੇ ਬਲਾਤਕਾਰ ਕੀਤਾ। ਸਹੁਰਿਆਂ ਤੋਂ ਨਾਰਾਜ਼ ਵਿਆਹੁਤਾ ਰਾਤ 8 ਵਜੇ ਆਪਣੇ ਪੇਕੇ ਘਰ ਲਈ ਰਵਾਨਾ ਹੋ ਗਈ। ਮੁਲਜ਼ਮਾਂ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਮਾਰ ਦੇਣਗੇ। ਜਿਸ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਪੁਲਸ ਨੇ ਵਿਆਹੁਤਾ ਦੀ ਸ਼ਿਕਾਇਤ ’ਤੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪੀੜਤਾ ਨੇ ਦੱਸਿਆ ਹੈ ਕਿ 29 ਨਵੰਬਰ ਦੀ ਰਾਤ 8 ਵਜੇ ਉਹ ਪੰਜਗਰਾਈ ਬੱਸ ਸਟੈਂਡ ਤੋਂ ਆਪਣੇ ਪੇਕੇ ਘਰ ਜਾਣ ਲਈ ਨਿਕਲੀ ਸੀ। ਰਸਤੇ ਵਿੱਚ ਉਸਦੀ ਮੁਲਾਕਾਤ ਲਾਭ ਹੀਰਾ ਉਰਫ਼ ਲੱਕੀ ਵਾਸੀ ਪੱਤੀ ਪੰਜਗਰਾਈ ਨਾਲ ਹੋਈ। ਉਸ ਨੇ ਕਿਹਾ ਕਿ ਉਹ ਉਸ ਨੂੰ ਪੰਜਗਰਾਈ ਬੱਸ ਸਟੈਂਡ ’ਤੇ ਛੱਡ ਦੇਵੇਗਾ, ਉਹ ਵੀ ਉਥੇ ਜਾ ਰਿਹਾ ਸੀ।
ਮੁਲਜ਼ਮਾਂ ਨੇ ਉਸ ਨੂੰ ਮੋਟਰ ਸਾਈਕਲ ’ਤੇ ਬਿਠਾ ਲਿਆ। ਪਰ ਉਹ ਉਸ ਨੂੰ ਬੱਸ ਸਟੈਂਡ ਲੈ ਕੇ ਜਾਣ ਦੀ ਬਜਾਏ ਦੇਵੀਵਾਲਾ ਰੋਡ ’ਤੇ ਇੱਕ ਸ਼ੈਲਰ ਦੇ ਸਾਹਮਣੇ ਮੋਟਰ ਵਾਲੇ ਕਮਰੇ ਵਿੱਚ ਲੈ ਗਿਆ। ਉਥੇ ਮੁਲਜ਼ਮ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਲਾਭ ਨੇ ਆਪਣੇ ਦੋਸਤ ਮਨਤਾਰ ਸਿੰਘ ਉਰਫ ਹੈਪੀ ਨੂੰ ਵੀ ਪਿੰਡ ਤੋਂ ਬੁਲਾ ਲਿਆ। ਉਸ ਨੇ ਉੱਥੇ ਆ ਕੇ ਵਿਆਹੁਤਾ ਔਰਤ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਛੱਡ ਕੇ ਭੱਜ ਗਏ। ਸਦਰ ਥਾਣਾ ਕੋਟਕਪੂਰਾ ਦੀ ਏਐਸਆਈ ਬਲਜੀਤ ਕੌਰ ਨੇ ਦੱਸਿਆ ਕਿ ਪੀੜਤ ਲੜਕੀ ਦੀ ਉਪਰੋਕਤ ਸ਼ਿਕਾਇਤ ਦੇ ਆਧਾਰ ’ਤੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਜਬਰ ਜਨਾਹ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।