Begin typing your search above and press return to search.

ਮਸ਼ਹੂਰ ਫੈਸ਼ਨ ਡਿਜ਼ਾਈਨਰ ਰੋਹਿਤ ਬੱਲ ਹਸਪਤਾਲ ਦਾਖ਼ਲ

ਗੁਰੂਗਰਾਮ, ਨਿਰਮਲ : ਮਸ਼ਹੂਰ ਫੈਸ਼ਨ ਡਿਜ਼ਾਈਨਰ ਰੋਹਿਤ ਬੱਲ ਦੀ ਸਿਹਤ ਵਿਗੜ ਗਈ ਹੈ। ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਸਵੇਰੇ ਸਾਢੇ ਚਾਰ ਵਜੇ ਹਸਪਤਾਲ ਦਾਖ਼ਲ ਕਰਵਾਇਆ। ਉਨ੍ਹਾਂ ਨੂੰ 14ਵੇਂ ਫਲੋਰ ’ਤੇ ਵੀਆਈਪੀ ਰੂਮ ਵਿਚ ਰੱਖਿਆ ਗਿਆ। ਉਨ੍ਹਾਂ ਨੂੰ ਫੈਸ਼ਨ ਡਿਜ਼ਾਈਨਿੰਗ ਵਿਚ ਕਈ ਐਵਾਰਡ ਮਿਲ ਚੁੱਕੇ ਹਨ ਇੱਥੇ ਗੈਸਟਰੋ […]

ਮਸ਼ਹੂਰ ਫੈਸ਼ਨ ਡਿਜ਼ਾਈਨਰ ਰੋਹਿਤ ਬੱਲ ਹਸਪਤਾਲ ਦਾਖ਼ਲ

Editor EditorBy : Editor Editor

  |  28 Nov 2023 1:37 AM GMT

  • whatsapp
  • Telegram
  • koo


ਗੁਰੂਗਰਾਮ, ਨਿਰਮਲ : ਮਸ਼ਹੂਰ ਫੈਸ਼ਨ ਡਿਜ਼ਾਈਨਰ ਰੋਹਿਤ ਬੱਲ ਦੀ ਸਿਹਤ ਵਿਗੜ ਗਈ ਹੈ। ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਸਵੇਰੇ ਸਾਢੇ ਚਾਰ ਵਜੇ ਹਸਪਤਾਲ ਦਾਖ਼ਲ ਕਰਵਾਇਆ। ਉਨ੍ਹਾਂ ਨੂੰ 14ਵੇਂ ਫਲੋਰ ’ਤੇ ਵੀਆਈਪੀ ਰੂਮ ਵਿਚ ਰੱਖਿਆ ਗਿਆ। ਉਨ੍ਹਾਂ ਨੂੰ ਫੈਸ਼ਨ ਡਿਜ਼ਾਈਨਿੰਗ ਵਿਚ ਕਈ ਐਵਾਰਡ ਮਿਲ ਚੁੱਕੇ ਹਨ

ਇੱਥੇ ਗੈਸਟਰੋ ਦੇ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ। ਰਿਪੋਰਟਾਂ ਮੁਤਾਬਕ ਰੋਹਿਤ ਬਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਆਈਸੀਯੂ ਵਿਚ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਉਨ੍ਹਾਂ ਨੂੰ ਲਾਈਫ ਸਪੋਰਟ ਸਿਸਟਮ ’ਤੇ ਰੱਖੇ ਜਾਣ ਦੀ ਖਬਰ ਮਿਲਣ ਤੋਂ ਬਾਅਦ ਉਨ੍ਹਾਂ ਨਾਲ ਜੁੜੀਆਂ ਮਸ਼ਹੂਰ ਹਸਤੀਆਂ ਅਤੇ ਪ੍ਰਸ਼ੰਸਕ ਚਿੰਤਾ ਵਿਚ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਰੋਹਿਤ ਬੱਲ ਨੂੰ ਸੋਮਵਾਰ ਸਵੇਰੇ ਕਰੀਬ 8.30 ਵਜੇ ਮੇਦਾਂਤਾ ਹਸਪਤਾਲ ਲਿਆਂਦਾ ਗਿਆ। ਇੱਥੇ ਉਨ੍ਹਾਂ ਨੂੰ ਹਸਪਤਾਲ ਦੀ 14ਵੀਂ ਮੰਜ਼ਿਲ ’ਤੇ ਵੀਆਈਪੀ ਕਮਰੇ ਵਿੱਚ ਰੱਖਿਆ ਗਿਆ ਹੈ। ਡਾਕਟਰਾਂ ਦੀ ਟੀਮ ਰੋਹਿਤ ਦਾ ਇਲਾਜ ਕਰਨ ਵਿਚ ਲੱਗੀ ਹੋਈ ਹੈ। ਉਨ੍ਹਾਂ ਦੇ ਕਈ ਟੈਸਟ ਕੀਤੇ ਗਏ ਹਨ। ਜਿਨ੍ਹਾਂ ਦੀ ਰਿਪੋਰਟ ਦੀ ਉਡੀਕ ਹੈ।

ਰੋਹਤ ਬੱਲ ਕਈ ਸਾਲਾਂ ਤੱਕ ਬਾਲੀਵੁੱਡ ਵਿੱਚ ਫੈਸ਼ਨ ਡਿਜ਼ਾਈਨਿੰਗ ਵਿੱਚ ਸਭ ਤੋਂ ਅੱਗੇ ਰਹੇ। ਉਨ੍ਹਾਂ ਨੇ ਅਮਿਤਾਭ ਬੱਚਨ, ਕੰਗਨਾ ਰਣੌਤ ਅਤੇ ਈਸ਼ਾ ਗੁਪਤਾ ਵਰਗੇ ਬਾਲੀਵੁੱਡ ਸਿਤਾਰਿਆਂ ਲਈ ਕੱਪੜੇ ਡਿਜ਼ਾਈਨ ਕੀਤੇ ਹਨ। ਮੰਨਿਆ ਜਾਂਦਾ ਹੈ ਕਿ 8 ਮਈ 1961 ਨੂੰ ਸ਼੍ਰੀਨਗਰ ਵਿਚ ਜਨਮੇ ਰੋਹਿਤ ਬਲ ਨੇ ਲਗਭਗ 30 ਸਾਲਾਂ ਤੱਕ ਫੈਸ਼ਨ ਦੀ ਦੁਨੀਆ ‘ਤੇ ਦਬਦਬਾ ਬਣਾ ਕੇ ਰੱਖਿਆ।

Next Story
ਤਾਜ਼ਾ ਖਬਰਾਂ
Share it