Begin typing your search above and press return to search.
ਲਾਸ ਏਂਜਲਸ ਵਿਚ ਰਹਿੰਦੇ ਭਾਰਤੀ ਮੂਲ ਦੇ ਮਸ਼ਹੂਰ ਕਾਮੇਡੀਅਨ ਨੀਲ ਨੰਦਾ ਦਾ ਦਿਹਾਂਤ
ਨਿਊਯਾਰਕ, 26 ਦਸੰਬਰ (ਰਾਜ ਗੋਗਨਾ)-ਬੀਤੇਂ ਦਿਨ ਭਾਰਤੀ ਮੂਲ ਦੇ ਸਟੈਂਡਅੱਪ ਕਾਮੇਡੀਅਨ ਨੀਲ ਨੰਦਾ ਦਾ ਸਿਰਫ਼ 32 ਸਾਲ ਦੀ ਹੀ ਉਮਰ ਵਿੱਚ ਦਿਹਾਂਤ ਹੋ ਗਿਆ। ਨਾਮਵਰ ਕਾਮੇਡੀਅਨ ਨੀਲ ਨੰਦਾ ਦੇ ਮੈਨੇਜਰ ਗ੍ਰੇਗ ਵੇਇਸ ਨੇ ਇਸ ਦੀ ਜਾਣਕਾਰੀ ਦਿੱਤੀ। ਸਟੈਂਡਅੱਪ ਕਾਮੇਡੀਅਨ ਨੀਲ ਨੰਦਾ ਦੀ ਮੌਤ ਦਾ ਕਾਰਨ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ। ਨੀਲ ਨੰਦਾ ‘ਜਿੰਮੀ […]
By : Editor Editor
ਨਿਊਯਾਰਕ, 26 ਦਸੰਬਰ (ਰਾਜ ਗੋਗਨਾ)-ਬੀਤੇਂ ਦਿਨ ਭਾਰਤੀ ਮੂਲ ਦੇ ਸਟੈਂਡਅੱਪ ਕਾਮੇਡੀਅਨ ਨੀਲ ਨੰਦਾ ਦਾ ਸਿਰਫ਼ 32 ਸਾਲ ਦੀ ਹੀ ਉਮਰ ਵਿੱਚ ਦਿਹਾਂਤ ਹੋ ਗਿਆ। ਨਾਮਵਰ ਕਾਮੇਡੀਅਨ ਨੀਲ ਨੰਦਾ ਦੇ ਮੈਨੇਜਰ ਗ੍ਰੇਗ ਵੇਇਸ ਨੇ ਇਸ ਦੀ ਜਾਣਕਾਰੀ ਦਿੱਤੀ। ਸਟੈਂਡਅੱਪ ਕਾਮੇਡੀਅਨ ਨੀਲ ਨੰਦਾ ਦੀ ਮੌਤ ਦਾ ਕਾਰਨ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ। ਨੀਲ ਨੰਦਾ ‘ਜਿੰਮੀ ਕਿਮਲ ਲਾਈਵ’ ਅਤੇ ’ਕਾਮੇਡੀ ਸੈਂਟਰਲ’ ਲਈ ਅਮਰੀਕਾ ਵਿੱਚ ਕਾਫੀ ਮਸ਼ਹੂਰ ਸੀ।ਨੀਲ ਨੂੰ ਬਚਪਨ ਤੋਂ ਹੀ ਕਾਮੇਡੀ ਦਾ ਸ਼ੌਕ ਸੀ। ਅਤੇ ਉਸ ਦਾ ਜਨਮ ਅਮਰੀਕਾ ਦੇ ਸ਼ਹਿਰ ਅਟਲਾਂਟਾ ਵਿੱਖੇ ਭਾਰਤੀ ਪਰਿਵਾਰ ਵਿੱਖੇ ਹੋਇਆ ਸੀ।
ਨੀਲ ਨੰਦਾ ਲਾਸ ਏਂਜਲਸ (ਕੈਲੀਫੋਰਨੀਆ) ਵਿੱਚ ਰਹਿੰਦਾ ਸੀ। ਅਤੇ ਉਸ ਨੂੰ ਬਚਪਨ ਤੋਂ ਹੀ ਕਾਮੇਡੀ ਦਾ ਸ਼ੌਕ ਸੀ ਅਤੇ ਜਦੋਂ ਉਹ ਵੱਡਾ ਹੋਇਆ ਤਾਂ ਉਸ ਨੇ ਕਾਮੇਡੀ ਨੂੰ ਅਮਰੀਕਾ ਵਿੱਚ ਆਪਣਾ ਕਿੱਤਾ ਬਣਾ ਲਿਆ। ਨੀਲ ਦੇ ਮੈਨੇਜਰ, ਗ੍ਰੇਗ ਵੇਇਸ ਨੇ ਕਿਹਾ ਕਿ ਉਹ ‘ਇਹ ਘੋਸ਼ਣਾ ਕਰਦੇ ਹੋਏ ਬਹੁਤ ਦੁਖੀ ਹੈ ਨੀਲ ਨੰਦਾ ਦਾ ਬਹੁਤ ਹੀ ਛੋਟੀ ਉਮਰ (32) ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ।ਉਸ ਦੇ ਮੈਨੇਜਰ ਗ੍ਰੇਗ ਨੇ ਵੀ ਉਸਨੂੰ ਇੱਕ ਮਹਾਨ ਕਾਮੇਡੀਅਨ ਅਤੇ ਇੱਕ ਸ਼ਾਨਦਾਰ ਅਤੇ ਸਾਊ ਵਿਅਕਤੀ ਦੱਸਿਆ।
ਇਹ ਖ਼ਬਰ ਵੀ ਪੜ੍ਹੋ
ਅੱਤਵਾਦੀਆਂ ਵੱਲੋਂ ਕੀਤੀ ਜਾ ਰਹੀ ਗੋਲੀਬਾਰੀ ਤੋਂ ਆਪਣੇ ਸਾਥੀ ਨੂੰ ਬਚਾ ਕੇ ਆਪਣੇ ਉਪਰ ਗੋਲ਼ੀਆਂ ਝੱਲਣ ਵਾਲੇ ਕਰਨਲ ਕਰਨਬੀਰ ਸਿੰਘ ਲਗਪਗ ਅੱਠ ਸਾਲ ਤਕ ਕੋਮਾ ’ਚ ਰਹਿਣ ਤੋਂ ਬਾਅਦ ਬੀਤੇ ਦਿਨ ਸ਼ਹੀਦ ਹੋ ਗਏ। ਕਰਨਲ ਕਰਨਬੀਰ ਸਿੰਘ ਦਾ ਇਲਾਜ ਜਲੰਧਰ ਦੇ ਮਿਲਟਰੀ ਹਸਪਤਾਲ ’ਚ ਚੱਲ ਰਿਹਾ ਸੀ। ਉਨ੍ਹਾਂ ਦੇ ਪਰਿਵਾਰ ’ਚ ਪਤਨੀ ਨਵਪ੍ਰੀਤ ਕੌਰ ਤੇ ਧੀ ਅਸ਼ਮੀਤ ਤੇ ਗੁਨੀਤਾ ਹਨ। ਮਿਲਟਰੀ ਹਸਪਤਾਲ ਜਲੰਧਰ ’ਚ ਇਲਾਜ ਦੌਰਾਨ ਉਨ੍ਹਾਂ ਨੂੰ ਫੂਡ ਪਾਈਨ ਰਾਹੀਂ ਸੂਪ ਤੇ ਜੂਸ ਦਿੱਤਾ ਜਾਂਦਾ ਸੀ। ਇਸ ਦੌਰਾਨ ਉਨ੍ਹਾਂ ਦੇ ਕਮਰੇ ’ਚ ਗੁਰਬਾਣੀ ਚਲਦੀ ਰਹਿੰਦੀ ਸੀ।
ਕਰਨਲ ਕਰਨਬੀਰ ਸਿੰਘ ਜੰਮੂ ਤੇ ਕਸ਼ਮੀਰ ਰਾਈਫਲ ਦੀ 160 ਇਨਫੈਂਟਰੀ ਬਟਾਲੀਅਨ ’ਚ ਤਾਇਨਾਤ ਸਨ। 22 ਨਵੰਬਰ 2015 ਨੂੰ ਕੁਪਵਾੜਾ ਦੇ ਪਿੰਡ ਹਾਜੀ ਨਾਕਾ ਦੇ ਜੰਗਲੀ ਖੇਤਰ ’ਚ ਸਾਥੀ ਜਵਾਨਾਂ ਨਾਲ ਅੱਤਵਾਦੀਆਂ ਦੀ ਭਾਲ ’ਚ ਸਨ ਕਿ ਇਕਦਮ ਉੱਥੇ ਲੁਕੇ ਹੋਏ ਅੱਤਵਾਦੀਆਂ ਨੇ ਗੋਲ਼ੀਆਂ ਚਲਾ ਦਿੱਤੀਆਂ। ਉਹ ਹਮਲਾਵਰ ਦੀ ਪੁਜ਼ੀਸ਼ਨ ਦੇ ਬੇਹੱਦ ਨਜ਼ਦੀਕ ਸਨ। ਆਪਣੇ ਸਾਥੀ ਦਾ ਜੀਵਨ ਖ਼ਤਰੇ ’ਚ ਦੇਖਦੇ ਹੋਏ ਉਨ੍ਹਾਂ ਉਸ ਨੂੰ ਬਚਾਉਣ ਲਈ ਧੱਕਾ ਦੇ ਦਿੱਤਾ। ਉਨ੍ਹਾਂ ਦਾ ਸਾਥੀ ਤਾਂ ਬਚ ਗਿਆ ਪਰ ਅੱਤਵਾਦੀ ਦੇ ਆਟੋਮੈਟਿਕ ਹਥਿਆਰ ’ਚੋਂ ਚੱਲੀ ਗੋਲ਼ੀ ਨੇ ਕਰਨਲ ਕਰਨਬੀਰ ਸਿੰਘ ਦੇ ਹੇਠਲੇ ਜਬਾੜੇ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ। ਬੁਰੀ ਤਰ੍ਹਾਂ ਜ਼ਖ਼ਮੀ ਹੋਣ ਦੇ ਬਾਵਜੂਦ ਕਰਨਲ ਕਰਨਬੀਰ ਨੇ ਆਪਣੀ ਪੁਜ਼ੀਸ਼ਨ ਬਦਲੀ, ਲਗਾਤਾਰ ਫਾਇਰਿੰਗ ਕਰਦੇ ਰਹੇ ਤੇ ਢੋਕ ’ਚ ਲੁਕ ਕੇ ਅੱਤਵਾਦੀ ਨੂੰ ਖ਼ਤਮ ਕਰਨ ’ਚ ਸਫਲ ਰਹੇ।
ਕਰਨਲ ਕਰਨਬੀਰ ਸਿੰਘ ਇਸ ਮੁਕਾਬਲੇ ’ਚ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਤੇ ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਦਿੱਲੀ ਦੇ ਹਸਪਤਾਲ ’ਚ ਸ਼ਿਫਟ ਕੀਤਾ ਗਿਆ। ਹਾਲਾਂਕਿ ਇਸ ਦੌਰਾਨ ਉਹ ਕੋਮਾ ’ਚ ਚਲੇ ਗਏ। ਕੁਝ ਸਮੇਂ ਤਕ ਉਨ੍ਹਾਂ ਦਾ ਇਲਾਜ ਦਿੱਲੀ ਦੇ ਹਸਪਤਾਲ ’ਚ ਚੱਲਿਆ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਦੇ ਮਿਲਟਰੀ ਹਸਪਤਾਲ ’ਚ ਸ਼ਿਫਟ ਕਰ ਦਿੱਤਾ ਗਿਆ। ਕਰਨਲ ਕਰਨਬੀਰ ਸਿੰਘਅਦਭੁਤ ਬਹਾਦਰੀ ਲਈ ਉਨ੍ਹਾਂ ਨੂੰ 26 ਜਨਵਰੀ 2016 ਨੂੰ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਉਹ 19 ਗਾਰਡਸ ’ਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਸਨ। 18 ਮਾਰਚ 1976 ਨੂੰ ਜਨਮੇ ਕਰਨਲ ਕਰਨਬੀਰ ਸਿੰਘ ਦਾ ਪਰਿਵਾਰ ਬਟਾਲਾ ਨਾਲ ਸਬੰਧਤ ਹੈ ਤੇ ਉਨ੍ਹਾਂ ਦੇ ਪਿਤਾ ਜਗਤਾਰ ਸਿੰਘ ਵੀ ਭਾਰਤੀ ਫ਼ੌਜ ’ਚ ਕਰਨਲ ਸਨ।
Next Story