Landy Parraga Goyburo Death: ਮਸ਼ਹੂਰ ਬਿਊਟੀ ਕੁਈਨ ਨੂੰ ਗੋਲੀਆਂ ਨਾਲ ਭੁੰਨਿਆ
ਅਮਰੀਕਾ, 5 ਮਈ, ਪਰਦੀਪ ਸਿੰਘ: ਮਿਸ ਇਕਵਾਡੋਰ ਪ੍ਰਤੀਯੋਗੀ ਲੈਂਡੀ ਪੈਰਾਗਾ ਗੋਇਬਰੋ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਲੈਂਡੀ ਦੀ ਇਕ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੇਖਿਆ ਜਾ ਰਿਹਾ ਹੈ ਲਾਸ ਰੀਓਸ ਸੂਬੇ ਦਿ ਇਕ ਸ਼ਹਿਰ ਦੇ ਇਕ ਰੈਸਟੋਰੈਂਟ ਵਿੱਚ ਸ਼ਰੇਆਮ ਗੋਲੀਆਂ ਮਾਰ ਕੇ ਕਤਲ […]
By : Editor Editor
ਅਮਰੀਕਾ, 5 ਮਈ, ਪਰਦੀਪ ਸਿੰਘ: ਮਿਸ ਇਕਵਾਡੋਰ ਪ੍ਰਤੀਯੋਗੀ ਲੈਂਡੀ ਪੈਰਾਗਾ ਗੋਇਬਰੋ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਲੈਂਡੀ ਦੀ ਇਕ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੇਖਿਆ ਜਾ ਰਿਹਾ ਹੈ ਲਾਸ ਰੀਓਸ ਸੂਬੇ ਦਿ ਇਕ ਸ਼ਹਿਰ ਦੇ ਇਕ ਰੈਸਟੋਰੈਂਟ ਵਿੱਚ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਗੋਲੀ ਲੱਗਣ ਕਾਰਨ ਮੌਕੇ ਉੱਤੇ ਹੀ ਉਸ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਲੈਂਡੀ ਪੈਰਾਗਾ ਗੋਇਬਰੋ ਦਾ ਬਦਨਾਮ ਗੈਂਗ ਦੇ ਗੁਰਗੇ ਨਾਲ ਅਫੇਅਰ ਸੀ। ਇਹ ਖੌਫ਼ਨਾਕ ਘਟਨਾ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈ। ਫੁਟੇਜ ਵਿੱਚ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਦੋ ਬੰਦੂਕਧਾਰੀ ਰੈਸਟੋਰੈਂਟ ਵਿੱਚ ਪਹੁੰਚੇ ਅਤੇ ਉਥੇ ਮੌਜੂਦ ਲੈਂਡੀ ਦੇ ਨਾਲ-ਨਾਲ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਹੈ।
ਰਿਪੋਰਟ ਮੁਤਾਬਕ ਸਥਾਨਕ ਮੀਡੀਆ ਆਉਟਲੇਟ ਇਕਵਾਵਿਸਾ ਨੇ ਦੱਸਿਆ ਕਿ ਲੈਂਡੀ ਪੈਰਾਗਾ ਗੋਇਬੁਰੋ ਇਕ ਦਿਨ ਪਹਿਲਾਂ ਇਕ ਵਿਆਹ ਵਿਚ ਸ਼ਾਮਲ ਹੋਣ ਲਈ ਆਈ ਸੀ। ਅਗਲੇ ਦਿਨ ਉਸ ਨੂੰ ਗੋਲੀ ਮਾਰ ਦਿੱਤੀ ਗਈ। ਇਸ ਹਮਲੇ ਦੇ ਪਿੱਛੇ ਕੀ ਮਕਸਦ ਸੀ, ਇਸ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਫਿਲਹਾਲ ਪੁਲਿਸ ਨੇ ਦੋਸ਼ੀਆਂ ਦੀ ਪਛਾਣ ਕਰਨ ਅਤੇ ਗ੍ਰਿਫਤਾਰ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ 23 ਸਾਲ ਦੀ ਛੋਟੀ ਉਮਰ 'ਚ ਲੈਂਡੀ ਪੈਰਾਗਾ ਗੋਇਬੁਰੋ ਸਾਬਕਾ ਬਿਊਟੀ ਕਵੀਨ ਦੇ ਰੂਪ 'ਚ ਚਰਚਾ 'ਚ ਆਈ ਸੀ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ 10 ਲੱਖ ਤੋਂ ਵੱਧ ਫਾਲੋਅਰਜ਼ ਸਨ। ਇਸ ਤੋਂ ਇਲਾਵਾ ਲੈਂਡੀ ਨੇ ਆਪਣੀ ਸਪੋਰਟਸਵੇਅਰ ਲਾਈਨ ਵੀ ਚਲਾਈ ਸੀ।
ਇਹ ਵੀ ਪੜ੍ਹੋ:
ਅਫ਼ਗਾਨਿਸਤਾਨ ਦੀ ਕੌਂਸਲ ਜਨਰਲ ਜਾਕੀਆ ਵਰਦਾਕ ਮੁੰਬਈ ਦੇ ਹਵਾਈ ਅੱਡੇ ’ਤੇ 25 ਕਿਲੋ ਸੋਨੇ ਦੀ ਤਸਕਰੀ ਕਰਦੀ ਫੜੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਦਰਅਸਲ ਉਹ ਇਸ ਸੋਨੇ ਨੂੰ ਦੁਬਈ ਤੋਂ ਭਾਰਤ ਲੈ ਕੇ ਆਈ ਸੀ ਪਰ ਜਿਵੇਂ ਹੀ ਉਹ ਮੁੰਬਈ ਹਵਾਈ ਅੱਡੇ ’ਤੇ ਪੁੱਜੀ ਤਾਂ ਉਹ ਇਸ ਸੋਨੇ ਸਬੰਧੀ ਦਸਤਾਵੇਜ਼ ਪੇਸ਼ ਨਹੀਂ ਕਰ ਸਕੀ। ਦੇਖੋ ਪੂਰੀ
ਦਰਅਸਲ 25 ਅਪ੍ਰੈਲ ਨੂੰ ਡਾਇਰੈਕੋਟਰੇਟ ਆਫ਼ ਰੈਵਨਿਉ ਇੰਟੈਲੀਜੈਂਯ ਵਿਭਾਗ ਨੇ ਭਾਰਤ ਵਿਚ ਮੌਜੂਦ ਅਫ਼ਗਾਨਿਸਤਾਨ ਦੀ ਕੌਂਸਲ ਜਨਰਲ ਜਾਕੀਆ ਵਰਦਾਕ ਨੂੰ ਇਕ ਇਕ ਕਿਲੋ ਸੋਨੇ ਦੀਆਂ ਇੱਟਾਂ ਸਮੇਤ ਫੜਿਆ ਸੀ। ਉਹ ਇਨ੍ਹਾਂ ਨੂੰ ਦੁਬਈ ਤੋਂ ਭਾਰਤ ਲੈ ਕੇ ਆਈ ਸੀ। ਇਸ ਮਾਮਲੇ ਦੀ ਜਾਣਕਾਰੀ ਹੁਣ ਸਾਹਮਣੇ ਆਈ ਹੈ। ਵਰਦਾਕ ਦੇ ਕੋਲ ਸੋਨੇ ਦੀ ਜਾਣਕਾਰੀ ਸਬੰਧੀ ਕੋਈ ਦਸਤਾਵੇਜ਼ ਮੌਜੂਦ ਨਹੀਂ ਸਨ। ਹਾਲਾਂਕਿ ਡਿਪਲੋਮੈਟਿਕ ਇਮਿਊਨਿਟੀ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਸੀ।
ਇਸ ਘਟਨਾ ਮਗਰੋਂ ਹੁਣ ਆਪਣੇ ਅਸਤੀਫ਼ੇ ਦਾ ਐਲਾਨ ਕਰਦਿਆਂ ਵਰਦਾਕ ਨੇ ਆਖਿਆ ਕਿ ਪਿਛਲੇ ਇਕ ਸਾਲ ਤੋਂ ਮੈਂ ਆਪਣੇ ਵਿਰੁੱਧ ਕਈ ਨਿੱਜੀ ਹਮਲਿਆਂ ਨੂੰ ਝੱਲਿਆ ਏ। ਮੇਰੀ ਅਤੇ ਮੇਰੇ ਪਰਿਵਾਰ ਦੀ ਬੇਇੱਜ਼ਤੀ ਕੀਤੀ ਗਈ, ਜਿਸ ਦੀ ਵਜ੍ਹਾ ਕਰਕੇ ਮੇਰੇ ਕੰਮ ’ਤੇ ਅਸਰ ਪੈਂਦਾ ਏ। ਇਹ ਅਫ਼ਗਾਨਿਸਤਾਨ ਵਿਚ ਔਰਤਾਂ ਦੀ ਖ਼ਰਾਬ ਹਾਲਤ ਦਾ ਸਬੂਤ ਐ। ਉਸ ਨੇ ਇਹ ਵੀ ਆਖਿਆ ਕਿ ਉਹ ਇਨ੍ਹਾਂ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਉਨ੍ਹਾਂ ਆਖਿਆ ਕਿ ਇਹ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਐ। ਉਨ੍ਹਾਂ ਕਿਹਾ ਕਿ ਮੈਨੂੰ ਅਫਸੋਸ ਐ ਕਿ ਅਫਗਾਨਿਸਤਾਨ ਦੀ ਇਕਲੌਤੀ ਮਹਿਲਾ ਡਿਪਲੋਮੈਂਟ ਨੂੰ ਟਾਰਗੈੱਟ ਕੀਤਾ ਜਾ ਰਿਹਾ ਏ।
ਦੱਸ ਦਈਏ ਕਿ 25 ਅਪ੍ਰੈਲ ਨੂੰ ਵਰਦਾਕ ਸ਼ਾਮ ਦੇ ਸਮੇਂ ਇਕ ਫਲਾਈਟ ਰਾਹੀਂ ਦੁਬਈ ਤੋਂ ਮੁੰਬਈ ਆਈ ਸੀ, ਉਨ੍ਹਾਂ ਦੇ ਨਾਲ ਉਨ੍ਹਾਂ ਦਾ ਬੇਟਾ ਵੀ ਮੌਜੂਦ ਸੀ। ਦੋਵਾਂ ਨੇ ਹਵਾਈ ਅੱਡੇ ਤੋਂ ਬਾਹਰ ਨਿਕਲਣ ਲਈ ਗ੍ਰੀਨ ਚੈਨਲ ਦੀ ਵਰਤੋਂ ਕੀਤੀ ਸੀ, ਜਿਸ ਦਾ ਮਤਲਬ ਇਹ ਹੁੰਦਾ ਏ ਕਿ ਉਨ੍ਹਾਂ ਕੋਲ ਕੋਈ ਅਜਿਹਾ ਸਮਾਨ ਨਹੀਂ ਐ, ਜੋ ਕਸਟਮ ਡਿਪਾਰਟਮੈਂਟ ਲਈ ਚੈੱਕ ਕਰਨਾ ਜ਼ਰੂਰੀ ਹੋਵੇ ਪਰ ਐਗਜ਼ਿਟ ਗੇਟ ’ਤੇ ਡੀਆਰਆਈ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਜਾਕੀਆ ਅਤੇ ਉਨ੍ਹਾਂ ਦੇ ਬੇਟੇ ਕੋਲ 5 ਟਰਾਲੀ ਬੈਗ, ਇਕ ਹੈਂਡ ਬੈਗ, ਇਕ ਸਿਲੰਗ ਬੈਗ ਅਤੇ ਇਕ ਨੈਕ ਪਿੱਲੋ ਸੀ। ਡਿਪਲੋਮੈਟ ਹੋਣ ਕਰਕੇ ਉਨ੍ਹਾਂ ਦੇ ਬੈਗੇਜ਼ ’ਤੇ ਕੋਈ ਟੈਗ ਜਾਂ ਮਾਰਕ ਨਹੀਂ ਲੱਗਿਆ ਹੋਇਆ। ਕਿਸੇ ਬੈਗ ਵਿਚ ਸੋਨਾ ਨਹੀਂ ਸੀ ਪਰ ਜਦੋਂ ਕਮਰੇ ਵਿਚ ਲਿਜਾ ਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਡਿਪਲੋਮੈਟ ਦੀ ਜੈਕੇਟ, ਲੈਗਿੰਗ, ਗੋਡਿਆਂ ਦੀ ਕੈਪ ਅਤੇ ਬੈਲਟ ਵਿਚੋਂ ਇਹ ਸਾਰਾ ਸੋਨਾ ਬਰਾਮਦ ਹੋਇਆ।