‘ਆਪ’ ਨੇਤਾਵਾਂ ਖ਼ਿਲਾਫ਼ ਚਲ ਰਹੇ ਨੇ ਫਰਜ਼ੀ ਮਾਮਲੇ : ਕੇਜਰੀਵਾਲ
ਨਵੀਂ ਦਿੱਲੀ, 11 ਅਕਤੂਬਰ, ਨਿਰਮਲ : ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਮ ਆਦਮੀ ਪਾਰਟੀ (ਆਪ) ਨੂੰ ਤਬਾਹ ਕਰਨਾ ਚਾਹੁੰਦੇ ਹਨ। ਸਾਡੇ ਵਿਧਾਇਕਾਂ ਤੇ ਆਗੂਆਂ ’ਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਹੁਣ ਤੱਕ ਸਾਡੇ ਖਿਲਾਫ 170 ਕੇਸ ਦਰਜ ਕੀਤੇ ਜਾ ਚੁੱਕੇ ਹਨ। 140 ਫੈਸਲੇ ਸਾਡੇ ਹੱਕ ਵਿੱਚ ਆਏ। […]
By : Hamdard Tv Admin
ਨਵੀਂ ਦਿੱਲੀ, 11 ਅਕਤੂਬਰ, ਨਿਰਮਲ : ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਮ ਆਦਮੀ ਪਾਰਟੀ (ਆਪ) ਨੂੰ ਤਬਾਹ ਕਰਨਾ ਚਾਹੁੰਦੇ ਹਨ। ਸਾਡੇ ਵਿਧਾਇਕਾਂ ਤੇ ਆਗੂਆਂ ’ਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਹੁਣ ਤੱਕ ਸਾਡੇ ਖਿਲਾਫ 170 ਕੇਸ ਦਰਜ ਕੀਤੇ ਜਾ ਚੁੱਕੇ ਹਨ। 140 ਫੈਸਲੇ ਸਾਡੇ ਹੱਕ ਵਿੱਚ ਆਏ। ਇੱਕ ਪੈਸੇ ਦਾ ਵੀ ਘਪਲਾ ਸਾਹਮਣੇ ਨਹੀਂ ਆਇਆ।
ਕੇਜਰੀਵਾਲ ਨੇ ਕਿਹਾ- ‘ਆਪ’ ਨੇਤਾਵਾਂ ’ਤੇ ਝੂਠਾ ਕੇਸ ਚੱਲ ਰਿਹਾ ਹੈ। ਸਾਡੇ ਸੀਨੀਅਰ ਆਗੂਆਂ ਨੂੰ ਦੋ ਸਾਲਾਂ ਤੋਂ ਲਗਾਤਾਰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਈਡੀ ਕੋਲ ਮਨੀਸ਼ ਸਿਸੋਦੀਆ ਖਿਲਾਫ ਕੋਈ ਸਬੂਤ ਨਹੀਂ ਹੈ। ਉਨ੍ਹਾਂ ਨੇ ਸੰਜੇ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਮਾਨਤੁੱਲਾ ਖਾਨ ਦੇ ਘਰ ਛਾਪਾ ਮਾਰਿਆ। ਇੱਕ ਪੈਸੇ ਦਾ ਵੀ ਘਪਲਾ ਸਾਹਮਣੇ ਨਹੀਂ ਆਇਆ। ਭ੍ਰਿਸ਼ਟ ਨੇਤਾ ਭਾਜਪਾ ’ਚ ਸ਼ਾਮਲ ਹੋ ਰਹੇ ਹਨ।
ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੇਸ਼ ਦਾ ਮਾਹੌਲ ਖਰਾਬ ਕਰਨ ਦਾ ਦੋਸ਼ ਲਾਇਆ। ਕੇਜਰੀਵਾਲ ਨੇ ਕਿਹਾ- ਮੋਦੀ ਦੇ ਵਤੀਰੇ ਅਤੇ ਬੋਲਾਂ ’ਚ ਹੰਕਾਰ ਹੈ। ਹਰ ਕੋਈ ਉਸ ਤੋਂ ਡਰਦਾ ਹੈ। ਪ੍ਰਧਾਨ ਮੰਤਰੀ ‘ਆਪ’ ਨੂੰ ਕੁਚਲਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। 2015 ਵਿੱਚ ਸਾਡੀ ਸਰਕਾਰ ਬਣਦਿਆਂ ਹੀ ਸ਼ੁੰਗਲੂ ਕਮੇਟੀ ਬਣਾਈ ਗਈ, 400 ਫਾਈਲਾਂ ਦੀ ਜਾਂਚ ਕੀਤੀ ਗਈ ਪਰ ਕੋਈ ਬੇਨਿਯਮੀ ਨਹੀਂ ਪਾਈ ਗਈ। ਹੁਣ ਤੱਕ ਜਿੰਨੇ ਵੀ ਫੈਸਲੇ ਆਏ ਹਨ, ਉਨ੍ਹਾਂ ਵਿੱਚ ਸਾਡੇ ਵਿਰੁੱਧ ਕੁਝ ਨਹੀਂ ਪਾਇਆ ਗਿਆ।