ਵੈਨਕੂਵਰ ’ਚ ਸੁਰਜੀਤ ਪਾਤਰ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ
ਵੈਨਕੂਵਰ, 12 ਮਈ (ਮਲਕੀਤ ਸਿੰਘ) : ਉੱਘੇ ਲੇਖਕ ਪਦਮਸ੍ਰੀ ਸੁਰਜੀਤ ਪਾਤਰ ਦੇ ਅਚਾਨਕ ਹੋਏ ਦਿਹਾਂਤ ’ਤੇ ਜਿੱਥੇ ਸਮੁੱਚੇ ਸਾਹਿਤ ਜਗਤ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ, ਉਥੇ ਹੀ ਵਿਦੇਸ਼ ਦੇ ਕਈ ਮੁਲਕਾਂ ਸਮੇਤ ਕੈਨੇਡਾ ਵਿਚ ਵੀ ਸਾਹਿਤ ਜਗਤ ਨਾਲ ਜੁੜੇ ਲੇਖਕਾਂ, ਕਵੀਆਂ ਅਤੇ ਹੋਰਨਾਂ ਬੁੱਧੀਜੀਵੀਆਂ ਵੱਲੋਂ ਉਨ੍ਹਾਂ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ […]
By : Makhan Shah
ਵੈਨਕੂਵਰ, 12 ਮਈ (ਮਲਕੀਤ ਸਿੰਘ) : ਉੱਘੇ ਲੇਖਕ ਪਦਮਸ੍ਰੀ ਸੁਰਜੀਤ ਪਾਤਰ ਦੇ ਅਚਾਨਕ ਹੋਏ ਦਿਹਾਂਤ ’ਤੇ ਜਿੱਥੇ ਸਮੁੱਚੇ ਸਾਹਿਤ ਜਗਤ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ, ਉਥੇ ਹੀ ਵਿਦੇਸ਼ ਦੇ ਕਈ ਮੁਲਕਾਂ ਸਮੇਤ ਕੈਨੇਡਾ ਵਿਚ ਵੀ ਸਾਹਿਤ ਜਗਤ ਨਾਲ ਜੁੜੇ ਲੇਖਕਾਂ, ਕਵੀਆਂ ਅਤੇ ਹੋਰਨਾਂ ਬੁੱਧੀਜੀਵੀਆਂ ਵੱਲੋਂ ਉਨ੍ਹਾਂ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਦੁੱਖ ਪ੍ਰਗਟ ਕਰਨ ਵਾਲਿਆਂ ਵਿਚ ਵੈਨਕੂਵਰ ਵਿਚਾਰ ਮੰਚ ਨਾਲ ਜੁੜੇ ਨਾਵਲਕਾਰ ਜਰਨੈਲ ਸਿੰਘ ਸੇਖਾ, ਆਰਟਿਸਟ ਜਰਨੈਲ ਸਿੰਘ, ਸ਼ਾਇਰ ਮੋਹਨ ਗਿੱਲ, ਸ਼ਾਇਰ ਹਰਦਮ ਮਾਨ, ਅੰਗਰੇਜ਼ ਬਰਾੜ, ਗ਼ਜ਼ਲ ਰੰਗ ਮੰਚ ਸਰੀ ਨਾਲ ਜੁੜੇ ਕ੍ਰਿਸ਼ਨ ਭਨੋਟ, ਜਸਵਿੰਦਰ, ਰਾਜਵੰਤ ਰਾਜ, ਦਵਿੰਦਰ ਗੌਤਮ, ਗੁਰਮੀਤ ਸਿੱਧੂ, ਪ੍ਰੀਤ ਮਨਪ੍ਰੀਤ ਅਤੇ ਕਲਸੇਮ ਗਿੱਲ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਜੁੜੇ ਪ੍ਰਿਤਪਾਲ ਗਿੱਲ, ਸੁਰਜੀਤ ਮਾਧੋਪੁਰੀ, ਰਵਿੰਦਰ ਚਾਂਦ, ਸੁਰਜੀਤ ਕਲਸੀ, ਅਜਮੇਰ ਰੋਡੇ ਅਤੇ ਇੰਦਰਜੀਤ ਧਾਮੀ ਆਦਿ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ :
ਵੈਨਕੂਵਰ : ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਰਮਣੀਕ ਪਹਾੜਾਂ ਦੀ ਗੋਦ ਵਿਚ ਵਸੇ ਐਬਸਫੋਰਡ ਸ਼ਹਿਰ ਵਿਚ ਸਥਿਤ ਰੋਟਰੀ ਸਟੇਡੀਅਮ ਵਿਖੇ ਹਰ ਸਾਲ ਦੀ ਤਰ੍ਹਾਂ ‘ਡਾਇਮੰਡ ਕਲਚਰ ਕਲੱਬ’ ਵੱਲੋਂ 25 ਮਈ ਨੂੰ ਪੰਜਾਬੀ ਮੇਲਾ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਪ੍ਰਾਪਤ ਵੇਰਵਿਆਂ ਮੁਤਾਬਕ ਇਸ ਮੇਲੇ ਵਿਚ ਮਸ਼ਹੂਰ ਪੰਜਾਬੀ ਗਾਇਕ ਆਰਨੇਤ, ਹਰਮਿਲਾਪ ਗਿੱਲ, ਧੀਰਾ ਗਿੱਲ, ਗੁਰਵਿੰਦਰ ਬਰਾੜ, ਧਰਮਵੀਰ ਥਾਂਦੀ ਅਤੇ ਜੌਹਨ ਬੇਦੀ ਵਰਗੇ ਕਲਾਕਾਰ ਆਪਣੀ ਹਾਜ਼ਰੀ ਲਗਵਾਉਣਗੇ ਅਤੇ ਲੋਕਾਂ ਦਾ ਮਨੋਰੰਜਨ ਕਰਨਗੇ। ਇਸ ਮੇਲੇ ਵਿਚ ਪੁੱਜਣ ਵਾਲੇ ਦਰਸ਼ਕਾਂ ਦੀ ਐਂਟਰੀ ਮੁਫ਼ਤ ਹੋਵੇਗੀ।