ਹਰਿਆਣਾ-ਪੰਜਾਬ 'ਚ ਲੋਹੜੀ ਮਨਾਉਣ ਸਮੇਂ ਹੋਏ ਧਮਾਕੇ
ਅੰਮ੍ਰਿਤਸਰ/ਫਤਿਹਾਬਾਦ : ਹਰਿਆਣਾ ਤੇ ਪੰਜਾਬ ਵਿੱਚ ਦੋ ਥਾਵਾਂ ’ਤੇ ਲੋਹੜੀ ਜਲਾਉਣ ਸਮੇਂ ਧਮਾਕੇ ਹੋ ਗਏ। ਅੰਮ੍ਰਿਤਸਰ ਅਤੇ ਫਤਿਹਾਬਾਦ 'ਚ ਸ਼ਨੀਵਾਰ ਰਾਤ ਨੂੰ ਪਰਿਵਾਰ ਤਿਉਹਾਰ ਮਨਾ ਰਹੇ ਸਨ । ਅਚਾਨਕ ਜ਼ੋਰਦਾਰ ਧਮਾਕੇ ਨਾਲ ਚੰਗਿਆੜੀਆਂ ਨਿਕਲੀਆਂ। ਅੰਮ੍ਰਿਤਸਰ 'ਚ ਆਏ ਲੋਕਾਂ ਦੇ ਕੱਪੜੇ ਸੜ ਗਏ।ਜਦਕਿ ਫਤਿਹਾਬਾਦ 'ਚ ਅੱਗ ਦੀਆਂ ਤੇਜ਼ ਲਪਟਾਂ 'ਚੋਂ ਔਰਤਾਂ ਅਤੇ ਬੱਚੇ ਵਾਲ-ਵਾਲ ਬਚ ਗਏ। […]
By : Editor (BS)
ਅੰਮ੍ਰਿਤਸਰ/ਫਤਿਹਾਬਾਦ : ਹਰਿਆਣਾ ਤੇ ਪੰਜਾਬ ਵਿੱਚ ਦੋ ਥਾਵਾਂ ’ਤੇ ਲੋਹੜੀ ਜਲਾਉਣ ਸਮੇਂ ਧਮਾਕੇ ਹੋ ਗਏ। ਅੰਮ੍ਰਿਤਸਰ ਅਤੇ ਫਤਿਹਾਬਾਦ 'ਚ ਸ਼ਨੀਵਾਰ ਰਾਤ ਨੂੰ ਪਰਿਵਾਰ ਤਿਉਹਾਰ ਮਨਾ ਰਹੇ ਸਨ । ਅਚਾਨਕ ਜ਼ੋਰਦਾਰ ਧਮਾਕੇ ਨਾਲ ਚੰਗਿਆੜੀਆਂ ਨਿਕਲੀਆਂ। ਅੰਮ੍ਰਿਤਸਰ 'ਚ ਆਏ ਲੋਕਾਂ ਦੇ ਕੱਪੜੇ ਸੜ ਗਏ।ਜਦਕਿ ਫਤਿਹਾਬਾਦ 'ਚ ਅੱਗ ਦੀਆਂ ਤੇਜ਼ ਲਪਟਾਂ 'ਚੋਂ ਔਰਤਾਂ ਅਤੇ ਬੱਚੇ ਵਾਲ-ਵਾਲ ਬਚ ਗਏ। ਦੋਵੇਂ ਵਾਰਦਾਤਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ।
ਅੰਮ੍ਰਿਤਸਰ ਦੇ ਅਜਨਾਲਾ ਦੇ ਪਿੰਡ ਛੀਨਾ ਦੇ ਜਸਪਿੰਦਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਰਾਤ ਪੂਰਾ ਪਰਿਵਾਰ ਲੋਹੜੀ ਮਨਾ ਰਿਹਾ ਸੀ। ਪਰਿਵਾਰ ਦੇ ਸਾਰੇ ਮੈਂਬਰ ਘਰ ਦੇ ਬਾਹਰ ਅੱਗ ਦੁਆਲੇ ਬੈਠੇ ਸਨ। ਸਾਰੀਆਂ ਰਸਮਾਂ ਪੂਰੀਆਂ ਕਰਕੇ ਉਸ ਨੇ ਅੱਗ ਨੂੰ ਸੇਕਣਾ ਸ਼ੁਰੂ ਕਰ ਦਿੱਤਾ। ਅਚਾਨਕ ਜ਼ੋਰਦਾਰ ਧਮਾਕਾ ਹੋਇਆ। ਸਾਰੇ ਪਰਿਵਾਰ 'ਤੇ ਚੰਗਿਆੜੀਆਂ ਡਿੱਗ ਪਈਆਂ। ਚੰਗਿਆੜੀਆਂ ਨਾਲ ਕਿਸੇ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਸਾਰਿਆਂ ਦੇ ਕੱਪੜੇ ਸੜ ਗਏ।ਜਸਪਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਅੱਗ ਸਿੱਧੀ ਕੰਕਰੀਟ ਦੇ ਫਰਸ਼ 'ਤੇ ਲਾਈ ਗਈ ਸੀ। ਜਿਸ ਕਾਰਨ ਫਰਸ਼ 'ਚ ਤਰੇੜਾਂ ਆ ਗਈਆਂ ਅਤੇ ਜ਼ਬਰਦਸਤ ਧਮਾਕਾ ਹੋਇਆ।
ਅੱਗ ਬੁਝਾਉਣ ਤੋਂ ਪਹਿਲਾਂ ਫਰਸ਼ 'ਤੇ ਰੇਤ ਫੈਲਾ ਦਿੱਤੀ ਜਾਣੀ ਚਾਹੀਦੀ ਸੀ ਜਾਂ ਇੱਟਾਂ ਰੱਖੀਆਂ ਜਾਣੀਆਂ ਚਾਹੀਦੀਆਂ ਸਨ ਤਾਂ ਜੋ ਅੱਗ ਸਿੱਧੇ ਫਰਸ਼ ਦੇ ਸੰਪਰਕ ਵਿਚ ਨਾ ਆਵੇ।ਦੂਜੇ ਪਾਸੇ ਸ਼ਨੀਵਾਰ ਰਾਤ ਲੋਹੜੀ ਦੌਰਾਨ ਫਤਿਹਾਬਾਦ ਦੇ ਜਗਜੀਵਨਪੁਰਾ 'ਚ ਧਮਾਕਾ ਹੋਇਆ। ਔਰਤਾਂ ਅੱਗ ਦੇ ਕੋਲ ਇੱਕ ਚੱਕਰ ਵਿੱਚ ਬੈਠੀਆਂ ਹੋਈਆਂ ਸਨ। ਚੰਗਿਆੜੀਆਂ ਉੱਡਦੀਆਂ ਔਰਤਾਂ ਇਧਰ-ਉਧਰ ਭੱਜੀਆਂ। ਹਾਲਾਂਕਿ ਇਸ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਇਆ।
ਅਮਰੀਕਾ ’ਚ ਸ਼ਰਨ ਲਈ ‘ਖ਼ਾਲਿਸਤਾਨ’ ਦਾ ਸਹਾਰਾ
ਚੰਡੀਗੜ੍ਹ, 14 ਜਨਵਰੀ (ਸ਼ਾਹ) : ਮਨੁੱਖੀ ਤਸਕਰੀ ਦੇ ਦੋਸ਼ਾਂ ਨੂੰ ਲੈ ਕੇ ਫਰਾਂਸ ਤੋਂ ਭਾਰਤ ਮੋੜੇ ਗਏ ਜਹਾਜ਼ ਬਾਰੇ ਹੁਣ ਵੱਡੇ ਖੁਲਾਸੇ ਸਾਹਮਣੇ ਆ ਰਹੇ ਨੇ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ। ਮਨੁੱਖੀ ਤਸਕਰੀ ਦਾ ਇਹ ਪੂਰਾ ਨੈੱਟਵਰਕ ਦਿੱਲੀ ’ਚ ਕੇਂਦਰਤ ਸੀ, ਜਿਸ ਵਿਚ ਜ਼ਿਆਦਾਤਰ ਏਜੰਟ ਪੰਜਾਬ ਤੇ ਗੁਜਰਾਤ ਦੇ ਰਹਿਣ ਵਾਲੇ ਸੀ, ਪਰ ਹੁਣ ਇਸ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਏ ਕਿ ਇਨ੍ਹਾਂ ਨੌਜਵਾਨਾਂ ਨੂੰ ਇਕ ਸਕ੍ਰਿਪਟ ਦਿੱਤੀ ਹੋਈ ਸੀ, ਜਿਸ ਦੇ ਸਹਾਰੇ ਇਨ੍ਹਾਂ ਨੇ ਅਮਰੀਕਾ ਵਿਚ ਸ਼ਰਨ ਲੈਣੀ ਸੀ।
ਕੁੱਝ ਦਿਨ ਪਹਿਲਾਂ ਮਨੁੱਖੀ ਤਸਕਰੀ ਦੇ ਦੋਸ਼ਾਂ ਤਹਿਤ ਇਕ ਜਹਾਜ਼ ਫਰਾਂਸ ਤੋਂ ਭਾਰਤ ਵਾਪਸ ਮੋੜਿਆ ਗਿਆ ਸੀ ਪਰ ਹੁਣ ਉਸ ਜਹਾਜ਼ ਬਾਰੇ ਵੱਡਾ ਤੇ ਹੈਰਾਨੀਜਨਕ ਖ਼ੁਲਾਸਾ ਸਾਹਮਣੇ ਆਇਆ ਏ, ਜਿਸ ਵਿਚ ਕਿਹਾ ਜਾ ਰਿਹਾ ਏ ਕਿ ਅਮਰੀਕਾ ਵਿੱਚ ਪਨਾਹ ਲੈਣ ਲਈ ਪੰਜਾਬੀ ਨੌਜਵਾਨ ਖਾਲਿਸਤਾਨ ਦਾ ਸਹਾਰਾ ਲੈਂਦੇ ਨੇ। ਏਡੀਜੀਪੀ ਦੇ ਮੁਤਾਬਕ ਏਜੰਟਾਂ ਨੇ ਫੜੇ ਜਾਣ ਦੀ ਸੂਰਤ ਵਿਚ ਯਾਤਰੀਆਂ ਨੂੰ ਇਕ ਸਕ੍ਰਿਪਟ ਦਿੱਤੀ ਹੋਈ ਸੀ, ਜਿਸ ਦੀ ਮਦਦ ਨਾਲ ਯਾਤਰੀਆਂ ਨੇ ਬਾਰਡਰ ਕੰਟਰੋਲ ਅਥਾਰਿਟੀ ਨੂੰ ਸ਼ਰਨ ਦੇਣ ਲਈ ਮਨਾਉਣਾ ਸੀ।