Begin typing your search above and press return to search.

ਫੈਕਟਰੀ ਵਿਚ ਧਮਾਕਾ, 4 ਲੋਕਾਂ ਦੀ ਮੌਤ

ਮੇਰਠ, 17 ਅਕਤੂਬਰ, ਨਿਰਮਲ : ਮੇਰਠ ’ਚ ਮੰਗਲਵਾਰ ਸਵੇਰੇ ਸਾਬਣ ਫੈਕਟਰੀ ’ਚ ਜ਼ਬਰਦਸਤ ਧਮਾਕਾ ਹੋਇਆ। ਇਸ ’ਚ 4 ਲੋਕਾਂ ਦੀ ਮੌਤ ਹੋ ਗਈ। ਜਦਕਿ ਬਚਾਅ ਦਲ ਨੇ ਮਲਬੇ ਹੇਠ ਦੱਬੇ 10 ਮਜ਼ਦੂਰਾਂ ਨੂੰ ਬਾਹਰ ਕੱਢਿਆ। ਇਨ੍ਹਾਂ ’ਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੂਰੀ ਫੈਕਟਰੀ ਢਹਿ ਢੇਰੀ ਹੋ ਗਈ। […]

ਫੈਕਟਰੀ ਵਿਚ ਧਮਾਕਾ, 4 ਲੋਕਾਂ ਦੀ ਮੌਤ
X

Hamdard Tv AdminBy : Hamdard Tv Admin

  |  17 Oct 2023 12:28 AM GMT

  • whatsapp
  • Telegram


ਮੇਰਠ, 17 ਅਕਤੂਬਰ, ਨਿਰਮਲ : ਮੇਰਠ ’ਚ ਮੰਗਲਵਾਰ ਸਵੇਰੇ ਸਾਬਣ ਫੈਕਟਰੀ ’ਚ ਜ਼ਬਰਦਸਤ ਧਮਾਕਾ ਹੋਇਆ। ਇਸ ’ਚ 4 ਲੋਕਾਂ ਦੀ ਮੌਤ ਹੋ ਗਈ। ਜਦਕਿ ਬਚਾਅ ਦਲ ਨੇ ਮਲਬੇ ਹੇਠ ਦੱਬੇ 10 ਮਜ਼ਦੂਰਾਂ ਨੂੰ ਬਾਹਰ ਕੱਢਿਆ। ਇਨ੍ਹਾਂ ’ਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੂਰੀ ਫੈਕਟਰੀ ਢਹਿ ਢੇਰੀ ਹੋ ਗਈ। ਨੇੜਲੇ ਚਾਰ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਡੀਐਮ, ਐਸਐਸਪੀ ਸਮੇਤ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ। 30 ਮਿੰਟਾਂ ’ਚ ਦੋ ਜ਼ੋਰਦਾਰ ਧਮਾਕੇ ਹੋਏ, ਜਿਸ ਕਾਰਨ ਲੋਕ ਡਰ ਗਏ।

ਲੋਹੀਆ ਨਗਰ ਦੀ ਇੱਕ ਇਮਾਰਤ ਵਿੱਚ ਸਾਬਣ ਦੀ ਫੈਕਟਰੀ ਚੱਲ ਰਹੀ ਸੀ। ਮੰਗਲਵਾਰ ਸਵੇਰੇ ਇੱਥੇ 14 ਮਜ਼ਦੂਰ ਕੰਮ ਕਰ ਰਹੇ ਸਨ। ਸੂਚਨਾ ਮਿਲਣ ਤੋਂ ਬਾਅਦ ਪੁਲਿਸ, ਫਾਇਰ ਬ੍ਰਿਗੇਡ ਦੀ ਟੀਮ ਅਤੇ ਲੋਕ ਮੌਕੇ ’ਤੇ ਪਹੁੰਚ ਗਏ ਅਤੇ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਡੀਐਮ ਦੀਪਕ ਮੀਨਾ ਨੇ ਦੱਸਿਆ ਕਿ 10 ਲੋਕ ਜ਼ਖਮੀ ਹਨ। ਐਨਡੀਆਰਐਫ ਦੀਆਂ ਟੀਮਾਂ ਮੌਕੇ ’ਤੇ ਬਚਾਅ ਕਾਰਜ ਚਲਾ ਰਹੀਆਂ ਹਨ। ਫੈਕਟਰੀ ਗੈਰ-ਕਾਨੂੰਨੀ ਸੀ ਜਾਂ ਨਹੀਂ, ਇਸ ਸਭ ਦੀ ਜਾਂਚ ਕੀਤੀ ਜਾ ਰਹੀ ਹੈ।

Next Story
ਤਾਜ਼ਾ ਖਬਰਾਂ
Share it