ਗੈਸ ਸਿਲੰਡਰ ਵਿਚ ਧਮਾਕਾ, ਕਈ ਝੁਲਸੇ
ਹੈਦਰਾਬਾਦ, 15 ਦਸੰਬਰ, ਨਿਰਮਲ : ਵੀਰਵਾਰ ਨੂੰ ਹੈਦਰਾਬਾਦ ਦੀ ਇੱਕ ਬੇਕਰੀ ਵਿੱਚ ਗੈਸ ਸਿਲੰਡਰ ਫੱਟ ਗਿਆ। ਇਸ ਹਾਦਸੇ ਵਿੱਚ ਕਰਾਚੀ ਦੀ ਇੱਕ ਬੇਕਰੀ ਦੀ ਦੁਕਾਨ ਵਿੱਚ ਕੰਮ ਕਰਨ ਵਾਲੇ 15 ਕਰਮਚਾਰੀ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ 6 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ […]
By : Editor Editor
ਹੈਦਰਾਬਾਦ, 15 ਦਸੰਬਰ, ਨਿਰਮਲ : ਵੀਰਵਾਰ ਨੂੰ ਹੈਦਰਾਬਾਦ ਦੀ ਇੱਕ ਬੇਕਰੀ ਵਿੱਚ ਗੈਸ ਸਿਲੰਡਰ ਫੱਟ ਗਿਆ। ਇਸ ਹਾਦਸੇ ਵਿੱਚ ਕਰਾਚੀ ਦੀ ਇੱਕ ਬੇਕਰੀ ਦੀ ਦੁਕਾਨ ਵਿੱਚ ਕੰਮ ਕਰਨ ਵਾਲੇ 15 ਕਰਮਚਾਰੀ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ 6 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਧਮਾਕਾ ਸ਼ਹਿਰ ਦੇ ਬਾਹਰਵਾਰ ਰਾਜੇਂਦਰ ਨਗਰ ਪੁਲਿਸ ਸਟੇਸ਼ਨ ਦੀ ਸੀਮਾ ਦੇ ਅਧੀਨ ਗਗਨ ਪਹਾੜ ਖੇਤਰ ਵਿੱਚ ਕਰਾਚੀ ਬੇਕਰੀ ਦੀ ਰਸੋਈ ਵਿੱਚ ਹੋਇਆ। ਅੱਠ ਜ਼ਖ਼ਮੀਆਂ ਨੂੰ ਕੰਚਨਬਾਗ ਦੇ ਅਪੋਲੋ ਡੀਆਰਡੀਓ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮੁੱਖ ਮੰਤਰੀ ਏ ਰੇਵੰਤ ਰੈਡੀ ਨੇ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਅਤੇ ਅਧਿਕਾਰੀਆਂ ਨੂੰ ਜ਼ਖਮੀਆਂ ਦਾ ਚੰਗਾ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਜ਼ਖਮੀਆਂ ’ਚ ਜ਼ਿਆਦਾਤਰ ਉੱਤਰ ਪ੍ਰਦੇਸ਼ ਦੇ ਮਜ਼ਦੂਰ ਹਨ।