ਕੈਨੇਡਾ ਵਾਸੀਆਂ ਨੂੰ ਮਹਿੰਗਾਈ ਤੋਂ ਰਾਹਤ ਮਿਲਣ ਦੇ ਆਸਾਰ ਮੁੜ ਮੱਧਮ
ਔਟਵਾ, 14 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਾਸੀਆਂ ਨੂੰ ਅਸਮਾਨ ਚੜ੍ਹੀਆਂ ਗਰੌਸਰੀ ਕੀਮਤਾਂ ਤੋਂ ਰਾਹਤ ਮਿਲਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਜੀ ਹਾਂ, ਦੋ ਵੱਡੀਆਂ ਕੰਪਨੀਆਂ ਲੌਬਲਾਅ ਅਤੇ ਵਾਲਮਾਰਟ ਨੇ ਕੋਡ ਆਫ਼ ਕੰਡਕਟ ਵਿਚ ਸ਼ਾਮਲ ਹੋਣ ਤੋਂ ਨਾਂਹ ਕਰ ਦਿਤੀ ਹੈ ਪਰ ਉਦਯੋਗ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੇਨ ਨੇ ਕਿਹਾ ਹੈ ਕਿ ਦੋਹਾਂ ਕੰਪਨੀਆਂ ਤੋਂ ਬਗੈਰ […]
By : Editor Editor
ਔਟਵਾ, 14 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਾਸੀਆਂ ਨੂੰ ਅਸਮਾਨ ਚੜ੍ਹੀਆਂ ਗਰੌਸਰੀ ਕੀਮਤਾਂ ਤੋਂ ਰਾਹਤ ਮਿਲਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਜੀ ਹਾਂ, ਦੋ ਵੱਡੀਆਂ ਕੰਪਨੀਆਂ ਲੌਬਲਾਅ ਅਤੇ ਵਾਲਮਾਰਟ ਨੇ ਕੋਡ ਆਫ਼ ਕੰਡਕਟ ਵਿਚ ਸ਼ਾਮਲ ਹੋਣ ਤੋਂ ਨਾਂਹ ਕਰ ਦਿਤੀ ਹੈ ਪਰ ਉਦਯੋਗ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੇਨ ਨੇ ਕਿਹਾ ਹੈ ਕਿ ਦੋਹਾਂ ਕੰਪਨੀਆਂ ਤੋਂ ਬਗੈਰ ਜ਼ਾਬਤਾ ਲਾਗੂ ਕੀਤਾ ਜਾਵੇਗਾ।
ਲੌਬਲਾਜ਼ ਅਤੇ ਵਾਲਮਾਰਟ ਵੱਲੋਂ ਕੋਡ ਆਫ਼ ਕੰਡਕਟ ਵਿਚ ਸ਼ਾਮਲ ਹੋਣ ਤੋਂ ਨਾਂਹ
ਦੂਜੇ ਪਾਸੇ ਕੋਡ ਆਫ਼ ਕੰਡਕਟ ਬਾਰੇ ਕਾਇਮ ਬੋਰਡ ਦੇ ਚੇਅਰਮੈਨ ਮਾਈਕਲ ਗਰੇਡਨ ਦਾ ਕਹਿਣਾ ਹੈ ਕਿ ਅਸੀਂ ਕਸੂਤੇ ਫਸੇ ਹੋਏ ਹਾਂ। ਬੋਰਡ ਵੱਲੋਂ ਫੈਡਰਲ ਅਤੇ ਪ੍ਰੌਵਿਨਸ਼ੀਅਲ ਖੇਤੀ ਮੰਤਰੀਆਂ ਨੂੰ ਭੇਜੀ ਰਿਪੋਰਟ ਕਹਿੰਦੀ ਹੈ ਕਿ ਲੌਬਲਾਅ ਅਤੇ ਵਾਲਮਾਰਟ ਦੀ ਸ਼ਮੂਲੀਅਤ ਤੋਂ ਬਗੈਰ ਮਹਿੰਗਾਈ ਕੰਟਰੋਲ ਕਰਨ ਵਾਲਾ ਜ਼ਾਬਤਾ ਕਾਰਗਰ ਸਾਬਤ ਨਹੀਂ ਹੋਵੇਗਾ। ਕੋਈ ਆਮ ਸਹਿਮਤੀ ਅਤੇ ਸਰਕਾਰ ਦੇ ਦਖਲ ਤੋਂ ਬਗੈਰ ਟੀਚਾ ਹਾਸਲ ਕਰਨਾ ਮੁਸ਼ਕਲ ਹੈ।