ਪਾਕਿ ਨੂੰ ਜਾਣਕਾਰੀ ਲੀਕ ਕਰਨ ਵਾਲਾ ਸਾਬਕਾ ਫ਼ੌਜੀ ਗ੍ਰਿਫ਼ਤਾਰ
ਤਰਨਤਾਰਨ, 23 ਸਤੰਬਰ (ਸੁਰਿੰਦਰ ਸਿੰਘ) : ਤਰਨਤਾਰਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਪੁਲਿਸ ਵੱਲੋਂ ਇਕ ਸਾਬਕਾ ਫ਼ੌਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਏ ਜੋ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਨੂੰ ਭਾਰਤੀ ਫ਼ੌਜ ਦੀਆਂ ਜਾਣਕਾਰੀਆਂ ਲੀਕ ਕਰਦਾ ਸੀ। ਪੁਲਿਸ ਨੇ ਉਸ ਕੋਲੋਂ ਸੰਵੇਦਨਸ਼ੀਲ ਥਾਵਾਂ ਦੀਆਂ ਤਸਵੀਰਾਂ ਅਤੇ ਨਕਸ਼ੇ ਬਰਾਮਦ ਕੀਤੇ ਨੇ। ਤਰਨਤਾਰਨ ਪੁਲਿਸ ਵੱਲੋਂ ਪਾਕਿਸਤਾਨੀ […]
By : Hamdard Tv Admin
ਤਰਨਤਾਰਨ, 23 ਸਤੰਬਰ (ਸੁਰਿੰਦਰ ਸਿੰਘ) : ਤਰਨਤਾਰਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਪੁਲਿਸ ਵੱਲੋਂ ਇਕ ਸਾਬਕਾ ਫ਼ੌਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਏ ਜੋ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਨੂੰ ਭਾਰਤੀ ਫ਼ੌਜ ਦੀਆਂ ਜਾਣਕਾਰੀਆਂ ਲੀਕ ਕਰਦਾ ਸੀ। ਪੁਲਿਸ ਨੇ ਉਸ ਕੋਲੋਂ ਸੰਵੇਦਨਸ਼ੀਲ ਥਾਵਾਂ ਦੀਆਂ ਤਸਵੀਰਾਂ ਅਤੇ ਨਕਸ਼ੇ ਬਰਾਮਦ ਕੀਤੇ ਨੇ।
ਤਰਨਤਾਰਨ ਪੁਲਿਸ ਵੱਲੋਂ ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ ਨੂੰ ਭਾਰਤੀ ਫ਼ੌਜ ਦੀਆਂ ਅਹਿਮ ਜਾਣਕਾਰੀਆਂ ਲੀਕ ਕਰਨ ਵਾਲੇ ਸਾਬਕਾ ਫ਼ੌਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਏ, ਜਿਸ ਕੋਲੋਂ ਕਈ ਖ਼ੁਫ਼ੀਆ ਜਾਣਕਾਰੀਆਂ, ਤਸਵੀਰਾਂ ਅਤੇ ਨਕਸ਼ੇ ਬਰਾਮਦ ਕੀਤੇ ਗਏ ਨੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਿਖੀਵਿੰਡ ਦੇ ਡੀਐਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਸਾਬਕਾ ਫ਼ੌਜੀ ਅਮਰਬੀਰ ਸਿੰਘ ਪਿੰਡ ਮਾੜੀ ਗੌੜ ਦਾ ਰਹਿਣ ਵਾਲਾ ਏ ਜੋ ਦੁਸ਼ਮਣ ਨੂੰ ਭਾਰਤੀ ਫ਼ੌਜ ਦੀਆਂ ਜਾਣਕਾਰੀਆਂ ਲੀਕ ਕਰਦਾ ਸੀ।
ਉਸ ਵੱਲੋਂ ਪਾਕਿਸਤਾਨੀ ਸਮੱਗਲਰਾਂ ਤੇ ਪਾਕਿਸਤਾਨ ਦੀਆਂ ਖੁਫੀਆਂ ਏਜੰਸੀਆਂ ਨਾਲ ਵ੍ਹਟਸਐਪ ਰਾਹੀਂ ਰਾਬਤਾ ਕਰ ਕੇ ਉਨ੍ਹਾਂ ਲਈ ਭਾਰਤੀ ਫੌਜ ਦੀਆਂ ਕਾਰਵਾਈਆਂ ਨਾਲ ਸਬੰਧਤ ਖੁਫੀਆ ਜਾਣਕਾਰੀ ਤੇ ਹੋਰ ਮਹੱਤਵਪੂਰਨ ਤੇ ਸੰਵੇਦਨਸ਼ੀਲ ਥਾਵਾਂ ਦੀਆਂ ਤਸਵੀਰਾਂ, ਨਕਸ਼ੇ ਆਦਿ ਸਮੇਤ ਹੋਰ ਜਾਣਕਾਰੀ ਦੁਸ਼ਮਣ ਦੇਸ਼ ਨੂੰ ਦਿੱਤੀ ਜਾ ਰਹੀ ਹੈ।
ਇਹ ਜਾਣਕਾਰੀ ਦੁਸ਼ਮਣ ਦੇਸ਼ ਭਾਰਤ ਦੀ ਸੁਰੱਖਿਆ, ਏਕਤਾ ਤੇ ਅਖੰਡਤਾ ਨੂੰ ਢਾਹ ਲਗਾਉਣ ਲਈ ਵਰਤ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਸੂਚਨਾ ਦੇ ਅਧਾਰ ’ਤੇ ਸਬ ਇੰਸਪੈਕਟਰ ਬਲਬੀਰ ਸਿੰਘ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਟੀਮ ਨੇ ਅਮਰਬੀਰ ਸਿੰਘ ਤੋਤਾ ਨੂੰ ਯੋਜਨਾਬੱਧ ਤਰੀਕੇ ਨਾਲ ਨਾਕੇਬੰਦੀ ਕਰ ਕੇ ਕਾਬੂ ਕਰ ਲਿਆ।
ਦੱਸ ਦਈਏ ਕਿ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਫ਼ੌਜੀ ਅਮਰਬੀਰ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੇ ਮੋਬਾਇਲ ਫ਼ੋਨ ਦੀ ਜਾਂਚ ਕਰਵਾਈ ਜਾ ਰਹੀ ਐ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸ ਨੇ ਕਿਹੜੀਆਂ ਜਾਣਕਾਰੀਆਂ ਲੀਕ ਕੀਤੀਆਂ ਨੇ।