ਕੈਨੇਡਾ ’ਚ 2035 ਤੱਕ ਹਰ ਕਾਰ ਹੋਵੇਗੀ ਧੂੰਆਂ ਮੁਕਤ
ਟੋਰਾਂਟੋ, 18 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ 2035 ਤੱਕ ਹਰ ਕਾਰ ਧੂੰਆਂ ਮੁਕਤ ਹੋਣੀ ਲਾਜ਼ਮੀ ਹੋਵੇਗੀ। ਜੀ ਹਾਂ, ਫੈਡਰਲ ਸਰਕਾਰ ਇਕ-ਦੋ ਦਿਨ ਵਿਚ ਇਸ ਬਾਰੇ ਰਸਮੀ ਐਲਾਨ ਕਰ ਸਕਦੀ ਹੈ। ਧੂੰਆਂ ਮੁਕਤ ਗੱਡੀਆਂ ਵਿਚੋਂ ਜ਼ਿਆਦਾਤਰ ਬੈਟਰੀ ਵਾਲੀਆਂ ਹੀ ਹੋਣਗੀਆਂ ਪਰ ਫਿਰ ਵੀ ਹਾਈਡ੍ਰੋਜਨ ਫਿਊਲ ਨਾਲ ਚੱਲਣ ਵਾਲੀਆਂ ਕਾਰਾਂ ਦੀ ਖੁੱਲ੍ਹ ਵੀ ਹੋਵੇਗੀ। ਫੈਡਰਲ ਸਰਕਾਰ […]
By : Editor Editor
ਟੋਰਾਂਟੋ, 18 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ 2035 ਤੱਕ ਹਰ ਕਾਰ ਧੂੰਆਂ ਮੁਕਤ ਹੋਣੀ ਲਾਜ਼ਮੀ ਹੋਵੇਗੀ। ਜੀ ਹਾਂ, ਫੈਡਰਲ ਸਰਕਾਰ ਇਕ-ਦੋ ਦਿਨ ਵਿਚ ਇਸ ਬਾਰੇ ਰਸਮੀ ਐਲਾਨ ਕਰ ਸਕਦੀ ਹੈ। ਧੂੰਆਂ ਮੁਕਤ ਗੱਡੀਆਂ ਵਿਚੋਂ ਜ਼ਿਆਦਾਤਰ ਬੈਟਰੀ ਵਾਲੀਆਂ ਹੀ ਹੋਣਗੀਆਂ ਪਰ ਫਿਰ ਵੀ ਹਾਈਡ੍ਰੋਜਨ ਫਿਊਲ ਨਾਲ ਚੱਲਣ ਵਾਲੀਆਂ ਕਾਰਾਂ ਦੀ ਖੁੱਲ੍ਹ ਵੀ ਹੋਵੇਗੀ।
ਫੈਡਰਲ ਸਰਕਾਰ ਜਲਦ ਤੈਅ ਕਰੇਗੀ ਨਵਾਂ ਟੀਚਾ
ਦੂਜੇ ਪਾਸੇ ਟਰੱਕਾਂ ਦੇ ਮਾਮਲੇ ਵਿਚ ਫਿਲਹਾਲ ਕੋਈ ਸਖਤ ਫੈਸਲਾ ਆਉਣ ਦੀ ਉਮੀਦ ਨਹੀਂ। ਬੀ.ਸੀ. ਅਤੇ ਕਿਊਬੈਕ ਰਾਜਾਂ ਵਿਚ ਪਹਿਲਾਂ ਹੀ ਪ੍ਰਦੂਸ਼ਣ ਮੁਕਤ ਗੱਡੀਆਂ ਦੀ ਟੀਚੇ ਤੈਅ ਕੀਤੇ ਜਾ ਚੁੱਕੇ ਹਨ ਅਤੇ ਹੁਣ ਫੈਡਰਲ ਸਰਕਾਰ ਨੇ ਵੀ ਤਿਆਰ ਕਰ ਲਈ ਹੈ। ਨਵੇਂ ਨਿਯਮਾਂ ਤਹਿਤ ਇਲੈਕਟ੍ਰਿਕ ਵ੍ਹੀਕਲਜ਼ ਦੀ ਉਪਲਬਧਤਾ ਯਕੀਨੀ ਬਣਾਉਣਾ ਲਾਜ਼ਮੀ ਹੋਵੇਗੀ ਅਤੇ ਉਡੀਕ ਸਮਾਂ ਘੱਟ ਤੋਂ ਘੱਟ ਹੋਣਾ ਚਾਹੀਦਾ ਹੈ। 2026 ਤੱਕ ਕੈਨੇਡਾ ਵਿਚ ਕੁਲ ਗੱਡੀਆਂ ਦੀ ਵਿਕਰੀ ਵਿਚੋਂ 20 ਫੀ ਸਦੀ ਧੂੰਆਂ ਮੁਕਤ ਹੋਣੀਆਂ ਲਾਜ਼ਮੀ ਹੋਣਗੀਆਂ ਅਤੇ 2030 ਤੱਕ ਇਹ ਗਿਣਤੀ ਵਧਾ ਕੇ 60 ਫੀ ਸਦੀ ਕਰ ਦਿਤੀ ਜਾਵੇਗੀ। ਇਸ ਮਗਰੋਂ 2035 ਤੱਕ ਹਰ ਗੱਡੀ ਪ੍ਰਦੂਸ਼ਣ ਮੁਕਤ ਕਰਨ ’ਤੇ ਜ਼ੋਰ ਦਿਤਾ ਜਾ ਰਿਹਾ ਹੈ।