Begin typing your search above and press return to search.

ਦਿੱਲੀ ’ਚ ਓਲਾ-ਉਬਰ ਟੈਕਸੀਆਂ ਦੀ ਐਂਟਰੀ ਹੋਈ ਬੈਨ

ਨਵੀਂ ਦਿੱਲੀ, (ਹਮਦਰਦ ਨਿਊਜ਼ ਸਰਵਿਸ) : ਹੁਣ ਦੂਜੇ ਰਾਜਾਂ ਤੋਂ ਆਉਣ ਵਾਲੀਆਂ ਓਲਾ ਤੇ ਉਬਰ ਜਿਹੀਆਂ ਟੈਕਸੀਆਂ ਦਿੱਲੀ ਵਿੱਚ ਦਾਖ਼ਲ ਨਹੀਂ ਹੋ ਸਕਦੀਆਂ, ਕਿਉਂਕਿ ਕੇਜਰੀਵਾਲ ਸਰਕਾਰ ਨੇ ਪ੍ਰਦੂਸ਼ਣ ਨੂੰ ਰੋਕਣ ਲਈ ਵੱਡਾ ਕਦਮ ਚੁੱਕਦੇ ਹੋਏ ਦੂਜੇ ਰਾਜਾਂ ਤੋਂ ਆਉਣ ਵਾਲੀਆਂ ਐਪ ਬੇਸਡ ਟੈਕਸੀਆਂ ’ਤੇ ਰੋਕ ਲਗਾ ਦਿੱਤੀ। ਕੇਜਰੀਵਾਲ ਸਰਕਾਰ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ […]

ਦਿੱਲੀ ’ਚ ਓਲਾ-ਉਬਰ ਟੈਕਸੀਆਂ ਦੀ ਐਂਟਰੀ ਹੋਈ ਬੈਨ

Editor EditorBy : Editor Editor

  |  10 Nov 2023 8:10 AM GMT

  • whatsapp
  • Telegram

ਨਵੀਂ ਦਿੱਲੀ, (ਹਮਦਰਦ ਨਿਊਜ਼ ਸਰਵਿਸ) : ਹੁਣ ਦੂਜੇ ਰਾਜਾਂ ਤੋਂ ਆਉਣ ਵਾਲੀਆਂ ਓਲਾ ਤੇ ਉਬਰ ਜਿਹੀਆਂ ਟੈਕਸੀਆਂ ਦਿੱਲੀ ਵਿੱਚ ਦਾਖ਼ਲ ਨਹੀਂ ਹੋ ਸਕਦੀਆਂ, ਕਿਉਂਕਿ ਕੇਜਰੀਵਾਲ ਸਰਕਾਰ ਨੇ ਪ੍ਰਦੂਸ਼ਣ ਨੂੰ ਰੋਕਣ ਲਈ ਵੱਡਾ ਕਦਮ ਚੁੱਕਦੇ ਹੋਏ ਦੂਜੇ ਰਾਜਾਂ ਤੋਂ ਆਉਣ ਵਾਲੀਆਂ ਐਪ ਬੇਸਡ ਟੈਕਸੀਆਂ ’ਤੇ ਰੋਕ ਲਗਾ ਦਿੱਤੀ।


ਕੇਜਰੀਵਾਲ ਸਰਕਾਰ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮ ’ਤੇ ਦਿੱਲੀ ਤੋਂ ਬਾਹਰ ਰਜਿਸਟਰਡ ਓਲਾ-ਉਬਰ ਸਣੇ ਐਪ ਬੇਸਡ ਦੂਜੀਆਂ ਟੈਕਸੀਆਂ ਦੀ ਐਂਟਰੀ ’ਤੇ ਬੈਨ ਲਗਾ ਦਿੱਤਾ ਗਿਆ ਹੈ। ਸ਼ਹਿਰ ਵਿੱਚ ਸਿਰਫ਼ ਦਿੱਲੀ ’ਚ ਰਜਿਸਟਰਡ ਐਪ ਬੇਸਡ ਟੈਕਸੀਆਂ ਹੀ ਚੱਲਣਗੀਆਂ।
ਮਿਨਿਸਟਰੀ ਆਫ਼ ਅਰਥ ਸਾਇੰਸ ਦਾ ਕਹਿਣਾ ਹੈ ਕਿ ਦਿੱਲੀ ਐਨਸੀਆਰ ਵਿੱਚ ਅਗਲੇ 5 ਤੋਂ 6 ਦਿਨਾਂ ਤੱਕ ਏਅਰ ਕਵਾਲਟੀ ਗੰਭੀਰ ਰਹੇਗੀ। ਪ੍ਰਦੂਸ਼ਣ ਤੋਂ ਰਾਹਤ ਦੀ ਕੋਈ ਸੰਭਾਵਨਾ ਨਹੀਂ ਹੈ। ਅੱਜ ਦਿੱਲੀ ਵਿੱਚ ਏਕਿਊਆਈ ਭਾਵ ਏਅਰ ਕਵਾਲਟੀ ਇੰਡੈਕਸ 440 ਦਰਜ ਕੀਤਾ ਗਿਆ।
ਸੈਂਟਰਲ ਪੌਲਿਉਸ਼ਨ ਕੰਟਰੋਲ ਬੋਰਡ ਮੁਤਾਬਕ ਦਿੱਲੀ ਨਾਲ ਲਗਦੇ ਹੋਰ ਸ਼ਹਿਰਾਂ ਦੀ ਹਵਾ ਵੀ ਜ਼ਹਿਰੀਲੀ ਹੋ ਚੁੱਕੀ ਹੈ। ਗਰੇਟਰ ਨੋਇਡਾ ਵਿੱਚ ਅੱਜ ਏਅਰ ਕਵਾਲਟੀ ਇੰਡੈਕਸ 450, ਫਰੀਦਾਬਾਦ ਵਿੱਚ 413, ਗਾਜ਼ੀਆਬਾਦ ਵਿੱਚ 369, ਗੁਰੂਗ੍ਰਾਮ ਵਿੱਚ 396 ਅਤੇ ਨੋਇਡਾ ਵਿੱਚ 394 ਰਿਹਾ।


ਦਿੱਲੀ ਦੇ ਇੱਕ ਮਸ਼ਹੂਰ ਡਾਕਟਰ ਦਾ ਕਹਿਣਾ ਹੈ ਕਿ ਦਿੱਲੀ ਤੇ ਐਨਸੀਆਰ ਵਿੱਚ ਸਾਹ ਲੈਣਾ ਇੱਕ ਦਿਨ ਵਿੱਚ 10 ਸਿਗਰਟਾਂ ਪੀਣ ਦੇ ਬਰਾਬਰ ਹੈ। ਖਰਾਬ ਹਵਾ ਵਿੱਚ ਜ਼ਿਆਦਾ ਦੇਰ ਰਹਿਣ ਨਾਲ ਅਸਥਮਾ ਅਤੇ ਬਰੋਂਕਾਇਟਿਸ ਜਿਹੀਆਂ ਸਾਹ ਸਬੰਧੀ ਬਿਮਾਰੀਆਂ ਹੋ ਸਕਦੀਆਂ ਹਨ।
ਦਿੱਲੀ ਸਰਕਾਰ ਨੇ 9 ਤੋਂ 18 ਨਵੰਬਰ ਤੱਕ ਸਕੂਲਾਂ ਵਿੱਚ ਸਰਦੀ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਹਰ ਸਾਲ ਦਸੰਬਰ ਤੋਂ ਜਨਵਰੀ ਵਿਚਾਲੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਹੁੰਦੀਆਂ ਹਨ, ਪਰ ਇਸ ਵਾਰ ਪ੍ਰਦਰਸ਼ਨ ਕਾਰਨ ਨਵੰਬਰ ਵਿੱਚ ਹੀ ਇਹ ਛੁੱਟੀਆਂ ਕਰ ਦਿੱਤੀਆਂ ਗਈਆਂ। ਦਿੱਲੀ ਦੇ ਸਿੱਖਿਆ ਵਿਭਾਗ ਨੇ ਬੀਤੇ ਦਿਨ ਇਹ ਐਲਾਨ ਕੀਤਾ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਸਿਰਫ਼ ਪ੍ਰਾਇਮਰੀ ਸਕੂਲਾ ਨੂੰ 10 ਨਵੰਬਰ ਤੱਕ ਬੰਦ ਰੱਖਣ ਦਾ ਹੁਕਮ ਦਿੱਤਾ ਸੀ।


ਦਿੱਲੀ ਵਿੱਚ ਪ੍ਰਦੂਸ਼ਣ ਸਭ ਤੋਂ ਬੁਰਾ ਅਸਰ ਛੋਟੇ ਬੱਚਿਆਂ ’ਤੇ ਪਾ ਰਿਹਾ ਹੈ। ਸਾਹ ਲੈਣ ਵਿੱਚ ਦਿੱਕਤ ਹੋਣ ’ਤੇ ਕਈ ਬੱਚਿਆਂ ਨੂੰ ਹਸਪਤਾਲਾਂ ਵਿੱਚ ਆਕਸੀਜ਼ਨ ਸਪੋਰਟ ’ਤੇ ਰੱਖਿਆ ਗਿਆ ਹੈ। 2021 ’ਚ ਪਬਲਿਸ਼ ਹੋਈ ਇੱਕ ਸਟੱਡੀ ਵਿੱਚ ਦੱਸਿਆ ਗਿਆ ਕਿ ਦਿੱਲੀ ’ਚ ਸਕੂਲ ਜਾਣ ਵਾਲੇ ਹਰ ਤਿੰਨ ਵਿੱਚੋਂ ਇੱਕ ਬੱਚਾ ਅਸਥਮਾ ਦਾ ਸ਼ਿਕਾਰ ਹੈ।


Next Story
ਤਾਜ਼ਾ ਖਬਰਾਂ
Share it