ਭਾਰਤ-ਪਾਕਿਸਤਾਨ ਸਰਹੱਦ ’ਤੇ 2 ਥਾਵਾਂ ’ਤੇ ਡਰੋਨ ਦੀ ਐਂਟਰੀ
ਗੁਰਦਾਸਪੁਰ, 11 ਅਕਤੂਬਰ, ਨਿਰਮਲ : ਭਾਰਤ-ਪਾਕਿਸਤਾਨ ਸਰਹੱਦ ’ਤੇ ਦੋ ਥਾਵਾਂ ’ਤੇ ਡਰੋਨ ਵਲੋਂ ਐਂਟਰੀ ਕੀਤੀ ਗਈ। ਸੋਮਵਾਰ ਦੇਰ ਰਾਤ ਭਾਰਤ-ਪਾਕਿਸਤਾਨ ਸਰਹੱਦ ’ਤੇ ਬੀਓਪੀ ਚੌਤਰਾ ਅਤੇ ਕਸੌਵਾਲ ਚੌਕੀਆਂ ’ਤੇ ਪਾਕਿਸਤਾਨੀ ਡਰੋਨ ਗਤੀਵਿਧੀ ਦਰਜ ਕੀਤੀ ਗਈ। ਜਦੋਂ ਸੈਨਿਕਾਂ ਨੂੰ ਡਰੋਨ ਬਾਰੇ ਪਤਾ ਚਲਿਆ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਡਰੋਨ ’ਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਡਰੋਨ […]
By : Hamdard Tv Admin
ਗੁਰਦਾਸਪੁਰ, 11 ਅਕਤੂਬਰ, ਨਿਰਮਲ : ਭਾਰਤ-ਪਾਕਿਸਤਾਨ ਸਰਹੱਦ ’ਤੇ ਦੋ ਥਾਵਾਂ ’ਤੇ ਡਰੋਨ ਵਲੋਂ ਐਂਟਰੀ ਕੀਤੀ ਗਈ। ਸੋਮਵਾਰ ਦੇਰ ਰਾਤ ਭਾਰਤ-ਪਾਕਿਸਤਾਨ ਸਰਹੱਦ ’ਤੇ ਬੀਓਪੀ ਚੌਤਰਾ ਅਤੇ ਕਸੌਵਾਲ ਚੌਕੀਆਂ ’ਤੇ ਪਾਕਿਸਤਾਨੀ ਡਰੋਨ ਗਤੀਵਿਧੀ ਦਰਜ ਕੀਤੀ ਗਈ। ਜਦੋਂ ਸੈਨਿਕਾਂ ਨੂੰ ਡਰੋਨ ਬਾਰੇ ਪਤਾ ਚਲਿਆ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਡਰੋਨ ’ਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਵਾਪਸ ਚਲਾ ਗਿਆ।
ਇਸ ਸਬੰਧੀ ਬੀਐਸਐਫ ਅਤੇ ਪੁਲਸ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਰਾਤ 9:30 ਵਜੇ 58 ਬਟਾਲੀਅਨ ਦੇ ਜਵਾਨਾਂ ਨੇ ਚੌਤਰਾ ਚੌਕੀ ’ਤੇ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਵਾਲੇ ਡਰੋਨ ਦੀ ਗਤੀਵਿਧੀ ਦਾ ਪਤਾ ਲਾਇਆ। ਜਿਸ ਦੀ ਉਚਾਈ 800 ਮੀਟਰ ਤੋਂ 900 ਮੀਟਰ ਦੇ ਵਿਚਕਾਰ ਸੀ। ਇਸ ਦੌਰਾਨ ਜਵਾਨਾਂ ਨੇ ਉਸ ’ਤੇ ਤਿੰਨ ਰਾਉਂਡ ਫਾਇਰ ਕੀਤੇ ਅਤੇ ਇੱਕ ਹਲਕਾ ਬੰਬ ਵੀ ਚਲਾਇਆ। ਇਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਪਰਤਿਆ।
ਇਸੇ ਤਰ੍ਹਾਂ ਸੋਮਵਾਰ ਦੇਰ ਰਾਤ ਬੀਐਸਐਫ ਦੀ ਕਸੌਵਾਲ ਚੌਕੀ ’ਤੇ ਤਾਇਨਾਤ 113 ਬਟਾਲੀਅਨ ਦੇ ਜਵਾਨਾਂ ਨੇ ਸਰਹੱਦ ਨੇੜੇ 150 ਮੀਟਰ ਦੀ ਉਚਾਈ ’ਤੇ ਪਾਕਿਸਤਾਨੀ ਡਰੋਨ ਉਡਾਣ ਦੀ ਗਤੀਵਿਧੀ ਨੋਟ ਕੀਤੀ। ਡਰੋਨ ਤੋਂ ਨਿਕਲਦੀ ਰੌਸ਼ਨੀ ਨੂੰ ਦੇਖ ਕੇ ਇਸ ’ਤੇ 2 ਰੋਸ਼ਨੀ ਵਾਲੇ ਬੰਬ ਅਤੇ 5.56 ਐਮਐਮ ਦੀ ਇੰਸਾਸ ਰਾਈਫਲ ਤੋਂ 23 ਰਾਉਂਡ ਦਾਗੇ ਗਏ। ਇਸ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਮੁੜ ਗਿਆ।