ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ, ਪੰਜਾਬ ਵੱਲੋਂ ਮੋਹਾਲੀ ਰੈਲੀ ’ਚ ਭਰਵੀਂ ਸ਼ਮੂਲੀਅਤ
ਚੰਡੀਗੜ, (ਹਮਦਰਦ ਨਿਊਜ਼ ਸਰਵਿਸ) : ਕੰਟਰੀਬਿਊਟਰੀ ਪੈਨਸ਼ਨ ਫੈਡਰੇਸ਼ਨ ਆਫ ਇੰਪਲਾਈਜ਼ ਯੂਨੀਅਨ (ਸੀ.ਪੀ.ਐਫ.ਈ.ਯੂ.) ਵੱਲੋਂ ਪੁਰਾਣੀ ਪੈਨਸ਼ਨ ਸਕੀਮ (ੳ.ਪੀ.ਐਸ.) ਦੀ ਬਹਾਲੀ ਲਈ ਉਲੀਕੀ ਮਹਾਂਰੈਲੀ ਵਿੱਚ ਲਗਭਗ 50 ਤੋਂ ਵੱਧ ਜਥੇਬੰਦੀਆਂ ਨੇ ਵਾਈ.ਪੀ.ਐਸ. ਚੌਂਕ ਮੁਹਾਲੀ ਵਿਖੇ ਸਮੂਲੀਅਤ ਕੀਤੀ। ਇਸ ਮੌਕੇ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਕਲਮਛੋੜ/ਕੰਪਿਊਟਰ ਬੰਦ ਹੜਤਾਲ ਕਰਕੇ ਰੋਸ਼ ਤੇ ਬੈਠੀ ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ ਵੱਲੋਂ ਜਥੇਬੰਦੀ […]
By : Editor Editor
ਚੰਡੀਗੜ, (ਹਮਦਰਦ ਨਿਊਜ਼ ਸਰਵਿਸ) : ਕੰਟਰੀਬਿਊਟਰੀ ਪੈਨਸ਼ਨ ਫੈਡਰੇਸ਼ਨ ਆਫ ਇੰਪਲਾਈਜ਼ ਯੂਨੀਅਨ (ਸੀ.ਪੀ.ਐਫ.ਈ.ਯੂ.) ਵੱਲੋਂ ਪੁਰਾਣੀ ਪੈਨਸ਼ਨ ਸਕੀਮ (ੳ.ਪੀ.ਐਸ.) ਦੀ ਬਹਾਲੀ ਲਈ ਉਲੀਕੀ ਮਹਾਂਰੈਲੀ ਵਿੱਚ ਲਗਭਗ 50 ਤੋਂ ਵੱਧ ਜਥੇਬੰਦੀਆਂ ਨੇ ਵਾਈ.ਪੀ.ਐਸ. ਚੌਂਕ ਮੁਹਾਲੀ ਵਿਖੇ ਸਮੂਲੀਅਤ ਕੀਤੀ। ਇਸ ਮੌਕੇ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਕਲਮਛੋੜ/ਕੰਪਿਊਟਰ ਬੰਦ ਹੜਤਾਲ ਕਰਕੇ ਰੋਸ਼ ਤੇ ਬੈਠੀ ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ ਵੱਲੋਂ ਜਥੇਬੰਦੀ ਦੇ ਚੇਅਰਮੈਨ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਸਮੇਤ ਜਥੇਬੰਦੀ ਦੇ ਅਹੁਦੇਦਾਰਾਂ ਅਤੇ ਕਰਮਚਾਰੀ ਸਾਥੀਆਂ ਸਮੇਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ।
ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਹੋਈ ਵੱਡੀ ਰੈਲੀ
ਸੀ.ਪੀ.ਐਫ.ਈ.ਯੂ. ਦੇ ਮੰਚ ਤੋਂ ਇੱਕਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਕਨਵੀਨਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਕ ਪਾਸੇ ਪੰਜਾਬ ਦੀ ਸੱਤਾ ਤੇ ਕਾਬਜ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਮੁਲਾਜਮਾਂ ਨਾਲ ਪਹਿਲਾ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ, ਪ੍ਰੰਤੂ ਇਸ ਵਾਅਦੇ ਨੂੰ ਅਜੇ ਤੱਕ ਬੂਰ ਨਹੀਂ ਪਿਆ। ਉਥੇ ਹੀ ਦੂਜੇ ਪਾਸੇ ਇਨ੍ਹਾਂ ਤੋਂ ਬਾਅਦ ਸੱਤਾ ਵਿੱਚ ਆਈ ਹਿਮਾਚਲ ਸਰਕਾਰ ਨੇ ਸਾਫ ਨਿਯਤ ਸਦਕਾ 01.01.2004 ਤੋਂ ਬਾਅਦ ਭਰਤੀ ਹੋਏ ਆਪਣੇ ਲਗਭੱਗ 01 ਲੱਖ 36 ਹਜ਼ਾਰ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਹੈ। ਸੁਖਵਿੰਦਰ ਸਿੰਘ ਨੇ ਸਾਂਝੇ ਮੰਚ ਤੋਂ ਇੱਕਠ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਨ੍ਹਾਂ ਦੇ ਵਾਅਦੇ ਯਾਦ ਕਰਵਾਉਣ ਲਈ ਰੋਸ਼ ਪ੍ਰਦਰਸ਼ਨ ਧਰਨੇ, ਰੈਲੀਆਂ ਰਾਹੀਂ ਲਾਮਬੰਦ ਹੋਇਆ ਜਾਵੇ।
ਰੋਸ ਪ੍ਰਦਰਸ਼ਨ ਉਪਰੰਤ ਜੱਥੇਬੰਦੀਆਂ ਨੇ ਚੰਡੀਗੜ੍ਹ ਵੱਲ ਕੂਚ ਕੀਤਾ ਤੇ ਸਰਕਾਰ ਵੱਲੋਂ ਜੱਥੇਬੰਦੀਆਂ ਨੂੰ ਮੀਟਿੰਗ ਲਈ 04 ਜਨਵਰੀ ਦਾ ਸੱਦਾ ਮਿਲਣ ਉਪਰੰਤ ਰੋਸ਼ ਮਾਰਚ ਸਮਾਪਤ ਹੋਇਆ।