Shah Rukh Khan: ਗੌਰੀ ਨਾਲ ਵਿਆਹ ਕਰਨ ਲਈ ਸ਼ਾਹਰੁਖ ਖਾਨ ਬਣ ਗਏ ਸੀ ਹਿੰਦੂ, ਨਾਂ ਬਦਲ ਕੇ ਲਏ ਸੀ ਸੱਤ ਫੇਰੇ
ਸ਼ਾਹਰੁਖ-ਗੌਰੀ ਮਨਾ ਰਹੇ ਵਿਆਹ ਦੀ 35ਵੀਂ ਵਰੇਗੰਢ

By : Annie Khokhar
Shah Rukh Khan Gauri Khan Marriage Anniversary: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਪੂਰੀ ਦੁਨੀਆ ਵਿੱਚ ਮਸ਼ਹੂਰ ਹਨ। ਉਹ ਉਹਨਾਂ ਬਹੁਤ ਘੱਟ ਐਕਟਰਜ਼ ਵਿੱਚੋਂ ਇੱਕ ਹਨ, ਜਿਹੜੇ ਸੰਪੂਰਨ ਜੀਵਨ ਜੀਅ ਰਹੇ ਹਨ। ਇੱਥੇ ਅਸੀਂ ਇਹ ਕਹਿ ਰਹੇ ਹਾਂ ਕਿ ਬਾਲੀਵੁੱਡ ਵਿੱਚ ਕਈ ਹਸਤੀਆਂ ਅਜਿਹੀਆਂ ਹਨ, ਜੋਂ ਆਪਣੇ ਕਰੀਅਰ ਵਿੱਚ ਸਫਲ ਹਨ, ਤਾਂ ਉਹਨਾਂ ਦੇ ਵਿਆਹ ਕਾਮਯਾਬ ਨਹੀਂ ਹੋਏ, ਜਿਹਨਾਂ ਦੇ ਵਿਆਹ ਕਾਮਯਾਬ ਹੋਏ ਉਹਨਾਂ ਦੇ ਕਰੀਅਰ ਬਹੁਤੇ ਸਫਲ ਨਹੀਂ। ਪਰ ਸ਼ਾਹਰੁਖ ਖਾਨ ਪਰਫੈਕਟ ਇਨਸਾਨ ਹਨ। ਉਹ ਆਪਣੇ ਕਰੀਅਰ ਵਿੱਚ ਵੀ ਸਫਲ ਹਨ ਅਤੇ ਉਹਨਾਂ ਦਾ ਪਰਿਵਾਰਕ ਜੀਵਨ ਵੀ ਬਹੁਤ ਵਧੀਆ ਹੈ। ਅੱਜ ਸ਼ਾਹਰੁਖ ਆਪਣੀ ਪਤਨੀ ਗੌਰੀ ਨਾਲ ਆਪਣੇ ਵਿਆਹ ਦੀ 35ਵੀਂ ਵਰੇਗੰਢ ਮਨਾ ਰਹੇ ਹਨ। ਉਹਨਾਂ ਦੀ ਵਰ੍ਹੇਗੰਢ ਤੇ ਅੱਜ ਅਸੀਂ ਤੁਹਾਨੂੰ ਖਾਨ ਦੀ ਜ਼ਿੰਦਗੀ ਨਾਲ ਜੁੜਿਆ ਇੱਕ ਦਿਲਚਸਪ ਕਿੱਸਾ ਦੱਸਣ ਜਾ ਰਹੇ ਹਾਂ, ਜਿਸਨੂੰ ਸੁਣ ਤੁਸੀਂ ਵੀ ਕਹੋਗੇ ਕਿ ਸ਼ਾਹਰੁਖ ਆਪਣੀ ਪਤਨੀ ਨੂੰ ਕਿੰਨਾ ਪਿਆਰ ਕਰਦੇ ਹਨ।
ਸ਼ਾਹਰੁਖ ਖਾਨ ਅਤੇ ਗੌਰੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ। ਇਸ ਜੋੜੇ ਨੇ ਧਰਮ ਦੀ ਰੁਕਾਵਟ ਨੂੰ ਪਾਰ ਕਰਕੇ ਅੰਤਰਜਾਤੀ ਵਿਆਹ ਕੀਤਾ ਸੀ। ਪਰ ਵਿਆਹ ਦੌਰਾਨ ਖਾਨ ਨੂੰ ਆਪਣਾ ਨਾਂ ਬਦਲਣਾ ਪਿਆ। ਦਰਅਸਲ, ਜਦੋਂ ਸ਼ਾਹਰੁਖ ਖਾਨ ਹਿੰਦੂ ਰੀਤੀ-ਰਿਵਾਜਾਂ ਨਾਲ ਗੌਰੀ ਨਾਲ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਸਨ ਤਾਂ ਉਨ੍ਹਾਂ ਨੇ ਆਪਣਾ ਮੁਸਲਿਮ ਨਾਂ ਬਦਲ ਕੇ ਆਪਣਾ ਨਾਂ 'ਜਤਿੰਦਰ ਕੁਮਾਰ ਤੁੱਲੀ' ਰੱਖ ਲਿਆ ਸੀ।
ਸ਼ਾਹਰੁਖ ਦੇ ਜੀਵਨ 'ਤੇ ਆਧਾਰਿਤ ਮੁਸਤਾਕ ਸ਼ੇਖ ਦੀ ਕਿਤਾਬ ਮੁਤਾਬਕ ਕਿੰਗ ਖਾਨ ਨੇ ਆਪਣੇ ਵਿਆਹ ਦੌਰਾਨ ਆਪਣਾ ਨਾਂ ਜਤਿੰਦਰ ਕੁਮਾਰ ਤੁੱਲੀ ਰੱਖਿਆ ਸੀ ਅਤੇ ਉਹ ਇਸ ਨਾਂ ਨਾਲ ਦੋ ਪੁਰਾਣੇ ਸਿਤਾਰਿਆਂ ਜੀਤੇਂਦਰ ਅਤੇ ਰਾਜੇਂਦਰ ਕੁਮਾਰ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਸਨ।
ਦੱਸ ਦੇਈਏ ਕਿ ਰਾਜਿੰਦਰ ਕੁਮਾਰ ਦਾ ਪੂਰਾ ਨਾਮ ਰਾਜੇਂਦਰ ਕੁਮਾਰ ਤੁਲੀ ਸੀ। ਦੂਜੇ ਪਾਸੇ ਸ਼ਾਹਰੁਖ ਨੇ ਜਤਿੰਦਰ ਦਾ ਨਾਂ ਇਸ ਲਈ ਚੁਣਿਆ ਕਿਉਂਕਿ ਉਸ ਦੀ ਦਾਦੀ ਨੂੰ ਜਤਿੰਦਰ ਕਪੂਰ ਬੁਹਤ ਪਸੰਦ ਸੀ।
ਗੌਰੀ ਖਾਨ ਨੇ ਵੀ ਸ਼ਾਹਰੁਖ ਨਾਲ ਵਿਆਹ ਕਰਨ ਲਈ ਬਦਲ ਲਿਆ ਸੀ ਆਪਣਾ ਨਾਂ
ਸਿਰਫ ਸ਼ਾਹਰੁਖ ਹੀ ਨਹੀਂ, ਸਗੋਂ ਉਨ੍ਹਾਂ ਦੀ ਪਤਨੀ ਗੌਰੀ ਨੂੰ ਵੀ ਆਪਣੇ ਵਿਆਹ ਲਈ ਆਪਣਾ ਨਾਂ ਬਦਲਣਾ ਪਿਆ ਸੀ। ਕਿਤਾਬ ਮੁਤਾਬਕ ਸ਼ਾਹਰੁਖ ਨਾਲ ਵਿਆਹ ਲਈ ਉਸ ਨੇ ਆਪਣਾ ਨਾਂ ਗੌਰੀ ਤੋਂ ਬਦਲ ਕੇ ਆਇਸ਼ਾ ਖਾਨ ਰੱਖ ਲਿਆ ਸੀ। ਸ਼ਾਹਰੁਖ ਖਾਨ ਨੇ ਕਿਤਾਬ 'ਚ ਕਿਹਾ, ''ਅਸੀਂ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਦੱਸਿਆ ਹੈ।'' ਹਿੰਦੂ ਅਤੇ ਮੁਸਲਿਮ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕਰਵਾਉਣ ਤੋਂ ਇਲਾਵਾ ਇਸ ਜੋੜੇ ਨੇ ਕੋਰਟ ਮੈਰਿਜ ਕਰਕੇ ਆਪਣੇ ਰਿਸ਼ਤੇ ਨੂੰ ਕਾਨੂੰਨੀ ਰੂਪ ਵੀ ਦਿੱਤਾ ਸੀ।
ਗੌਰੀ ਨੇ ਆਪਣੇ ਪਰਿਵਾਰ 'ਚ ਦੱਸਿਆ ਸੀ ਸ਼ਾਹਰੁਖ ਦਾ ਹਿੰਦੂ ਨਾਂ
ਤੁਹਾਨੂੰ ਦੱਸ ਦੇਈਏ ਕਿ ਆਪਣੇ ਵਿਆਹ ਤੋਂ ਪਹਿਲਾਂ ਸ਼ਾਹਰੁਖ ਅਤੇ ਗੌਰੀ ਨੂੰ ਵੱਖੋ-ਵੱਖ ਧਰਮਾਂ ਕਾਰਨ ਪਰਿਵਾਰ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।
ਗੌਰੀ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਸ ਦਾ ਪਰਿਵਾਰ ਉਸ ਦੇ ਵਿਆਹ ਲਈ ਤਿਆਰ ਨਹੀਂ ਸੀ। ਉਨ੍ਹਾਂ ਨੇ ਸ਼ਾਹਰੁਖ ਨੂੰ ਅਭਿਨਵ ਦੇ ਨਾਂ ਨਾਲ ਆਪਣੇ ਪਰਿਵਾਰ ਨਾਲ ਮਿਲਵਾਇਆ ਸੀ। ਪਰ ਗੌਰੀ ਦੇ ਮਾਤਾ-ਪਿਤਾ ਉਨ੍ਹਾਂ ਦੇ ਵਿਆਹ ਦੇ ਵਿਰੁੱਧ ਸਨ ਕਿਉਂਕਿ ਉਹ ਬਹੁਤ ਛੋਟੀ ਸੀ, ਉਹ 21 ਸਾਲ ਦੀ ਸੀ, ਜਦਕਿ ਸ਼ਾਹਰੁਖ ਦੀ ਉਮਰ 26 ਸਾਲ ਸੀ।
ਗੌਰੀ ਨੇ ਅੱਗੇ ਕਿਹਾ ਸੀ ਕਿ ਇਸ ਤੋਂ ਇਲਾਵਾ ਉਹ ਫਿਲਮਾਂ 'ਚ ਆਪਣਾ ਕਰੀਅਰ ਸ਼ੁਰੂ ਕਰਨ ਜਾ ਰਹੇ ਸੀ। ਇਸ ਦੇ ਨਾਲ ਨਾਲ ਉਹ ਇੱਕ ਅਲੱਗ ਧਰਮ ਤੋਂ ਵੀ ਸੀ। ਹਾਲਾਤ ਇੱਥੇ ਤੱਕ ਪਹੁੰਚ ਗਏ ਸੀ ਕਿ ਗੌਰੀ ਦੀ ਮਾਂ ਨੇ ਨੀਂਦ ਦੀਆ ਗੋਲੀਆਂ ਖਾ ਲਈਆਂ ਸੀ, ਹਾਲਾਂਕਿ ਉਹ ਬਚ ਵੀ ਗਈ ਸੀ।
ਸ਼ਾਹਰੁਖ-ਗੌਰੀ ਨੇ ਪਰਿਵਾਰ ਨਾਲ ਬੋਲਿਆ ਸੀ ਝੂਠ
ਇਸ ਤੋਂ ਬਾਅਦ ਸ਼ਾਹਰੁਖ ਅਤੇ ਗੌਰੀ ਨੇ ਝੂਠ ਬੋਲਿਆ ਕਿ ਉਹਨਾਂ ਨੇ ਪਹਿਲਾਂ ਹੀ ਮੰਦਿਰ ਵਿੱਚ ਵਿਆਹ ਕਰਵਾ ਲਿਆ ਹੈ, ਜਦੋਂ ਕਿ ਉਨ੍ਹਾਂ ਨੇ ਸਿਰਫ ਕੋਰਟ ਮੈਰਿਜ ਲਈ ਰਜਿਸਟ੍ਰੇਸ਼ਨ ਕਰਵਾਈ ਸੀ। ਬਾਅਦ ਵਿੱਚ, ਆਪਣੀ ਬੇਟੀ ਲਈ ਸ਼ਾਹਰੁਖ ਦੇ ਪਿਆਰ ਨੂੰ ਮਹਿਸੂਸ ਕਰਦੇ ਹੋਏ, ਗੌਰੀ ਦੇ ਮਾਤਾ-ਪਿਤਾ ਨੇ ਵੀ ਹਾਰ ਮੰਨ ਲਈ। ਦੱਸ ਦਈਏ ਕਿ ਸ਼ਾਹਰੁਖ ਖਾਨ ਅਤੇ ਗੌਰੀ ਦਾ ਵਿਆਹ 25 ਅਕਤੂਬਰ 1991 ਵਿੱਚ ਹੋਇਆ ਸੀ। ਉਦੋਂ ਤੋਂ ਇਹ ਜੋੜਾ ਖੁਸ਼ੀ-ਖੁਸ਼ੀ ਇਕੱਠੇ ਰਹਿ ਰਿਹਾ ਹੈ। ਉਨ੍ਹਾਂ ਦੇ ਤਿੰਨ ਬੱਚੇ ਹਨ, ਆਰੀਅਨ, ਸੁਹਾਨਾ ਅਤੇ ਅਬਰਾਮ ਖਾਨ।


