Begin typing your search above and press return to search.

ਅਨੰਤ-ਰਾਧਿਕਾ ਦੇ 5000 ਕਰੋੜ ਦੇ ਵਿਆਹ 'ਚ ਜਾਣੋ ਹੋਏ ਹੋਰ ਕਿਹੜੇ ਖਰਚੇ ?

ਮੀਡੀਆ ਰਿਪੋਰਟਾਂ ਮੁਤਾਬਕ ਅੰਬਾਨੀ ਦੇ ਵਿਆਹ ਦਾ ਖਰਚਾ ਰਾਜਕੁਮਾਰੀ ਡਾਇਨਾ ਅਤੇ ਪ੍ਰਿੰਸ ਚਾਰਲਸ ਦੇ ਵਿਆਹ ਦੀ ਲਾਗਤ ਤੋਂ ਵੀ ਵੱਧ ਗਿਆ ਹੈ ।

ਅਨੰਤ-ਰਾਧਿਕਾ ਦੇ 5000 ਕਰੋੜ ਦੇ ਵਿਆਹ ਚ ਜਾਣੋ ਹੋਏ ਹੋਰ ਕਿਹੜੇ ਖਰਚੇ ?
X

lokeshbhardwajBy : lokeshbhardwaj

  |  16 July 2024 4:11 AM GMT

  • whatsapp
  • Telegram

ਮੁੰਬਾਈ : ਕਈ ਮਹੀਨਿਆਂ ਤੋਂ ਚੱਲਦੀ ਆ ਰਹੀ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ ਵੈਡਿੰਗ ਤੋਂ ਬਾਅਦ ਆਖਿਰਕਾਰ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਗਈਆਂ ਨੇ । ਜੇਕਰ ਵਿਆਹ ਦੀਆਂ ਤਿਆਰੀਆਂ ਅਤੇ ਰਸਮਾਂ ਦੀ ਗੱਲ ਕਰੀਏ ਤਾਂ ਇਹ ਸ਼ਾਹੀ ਵਿਆਹ ਪੀੜ੍ਹੀ ਦਰ ਪੀੜ੍ਹੀ ਯਾਦ ਰਿਹਣ ਵਾਲਾ ਹੈ । ਮੁਕੇਸ਼ ਅੰਬਾਨੀ ਨੇ ਅਨੰਤ ਅਤੇ ਰਾਧਿਕਾ ਦੇ ਸ਼ਾਹੀ ਵਿਆਹ ਵਿੱਚ ਦੇਸ਼-ਵਿਦੇਸ਼ ਤੋਂ ਆਏ ਮਹਿਮਾਨਾਂ ਦੀ ਖਾਤਿਰਦਾਰੀ ਤੇ ਪਾਣੀ ਵਾਂਗ ਪੈਸਾ ਖਰਚ ਕੀਤਾ ਹੈ ਉੱਥੇ ਹੀ ਅਨੰਤ ਅਤੇ ਰਾਧਿਕਾ ਦੇ ਇਸ ਸ਼ਾਹੀ ਵਿਆਹ ਦੀਆਂ ਕੁਝ ਹੋਰ ਚੀਜ਼ਾਂ ਵੀ ਚਰਚਾ ਦਾ ਵਿਸ਼ਾ ਬਣਿਆ ਨੇ ਜੋ ਵਿਆਹ 'ਚ ਸਭ ਤੋਂ ਮਹਿੰਗੀਆਂ ਚੀਜ਼ਾਂ ਦੀ ਲਿਸਟ ਚ ਐਡ ਹੋਇਆਂ ਨੇ ।

ਵਿਆਹ ਮੌਕੇ ਨੀਤਾ ਅੰਬਾਨੀ ਨੇ ਪਹਿਨਿਆ 400-500 ਕਰੋੜ ਰੁਪਏ ਦੇ ਹੀਰਿਆਂ ਦਾ ਹਾਰ

ਅਨੰਤ ਅਤੇ ਰਾਧਿਕਾ ਦੇ ਸ਼ਾਹੀ ਵਿਆਹ ਅੰਬਾਨੀ ਪਰਿਵਾਰ ਦੀਆਂ ਔਰਤਾਂ ਨੇ ਇਸ ਦੌਰਾਨ ਕੀਮਤੀ ਗਹਿਣੇ ਅਤੇ ਕੱਪੜੇ ਪਹਿਨੇ ਸਨ । ਨੀਤਾ ਅੰਬਾਨੀ ਨੇ 400 ਤੋਂ 500 ਕਰੋੜ ਰੁਪਏ ਦਾ ਏਮਰਲਡ ਸਟੈਡਡ ਡਾਇਮੰਡ ਨੇਕਲੈੱਸ ਪਹਿਨਿਆ ਸੀ । ਇਸ ਹੀਰਿਆਂ ਦੇ ਹਾਰ ਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਹਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ।

ਅਨੰਤ ਨੇ ਆਪਣੇ ਇੰਡਸਟਰੀ ਦੇ ਦੋਸਤਾਂ ਨੂੰ ਦਿੱਤੀ 2 ਕਰੋੜ ਰੁਪਏ ਦੀ ਘੜੀ

ਵਿਆਹ ਦੌਰਾਨ ਅਨੰਤ ਪਾਟੇਕ ਫਿਲਿਪ ਘੜੀ ਪਹਿਨੇ ਦਿਖਾਈ ਦਿੱਤੇ, ਜਿਸ ਦੀ ਕੀਮਤ 67.5 ਕਰੋੜ ਰੁਪਏ ਦੱਸੀ ਜਾ ਰਹੀ ਹੈ । ਅਨੰਤ ਨੇ ਸ਼ਾਹਰੁਖ ਖਾਨ, ਰਣਵੀਰ ਸਿੰਘ, ਵਿੱਕੀ ਕੌਸ਼ਲ ਅਤੇ ਹੋਰਾਂ ਸਮੇਤ ਇੰਡਸਟਰੀ ਦੇ ਆਪਣੇ ਸਾਰੇ ਨਜ਼ਦੀਕੀ ਦੋਸਤਾਂ ਨੂੰ 2 ਕਰੋੜ ਰੁਪਏ ਦੀ ਘੜੀ ਗਿਫਟ ਕੀਤੀ ।

ਅਨੰਤ-ਰਾਧਿਕਾ ਦੇ ਵਿਆਹ 'ਤੇ ਖਰਚ ਹੋਏ 5000 ਕਰੋੜ ਰੁਪਏ

ਮੀਡੀਆ ਰਿਪੋਰਟਾਂ ਮੁਤਾਬਕ ਅਨੰਤ ਅੰਬਾਨੀ ਦੇ ਵਿਆਹ ਦਾ ਖਰਚਾ ਰਾਜਕੁਮਾਰੀ ਡਾਇਨਾ ਅਤੇ ਪ੍ਰਿੰਸ ਚਾਰਲਸ ਦੇ ਵਿਆਹ ਦੀ ਲਾਗਤ ਤੋਂ ਵੀ ਵੱਧ ਗਿਆ ਹੈ ਜਿਸ ਦਾ ਲਗਭਗ 163 ਮਿਲੀਅਨ ਡਾਲਰ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ । ਕਿਹਾ ਜਾ ਰਿਹਾ ਹੈ ਅਨੰਤ ਅਤੇ ਰਾਧਿਕਾ ਦੇ ਵਿਆਹ 'ਤੇ ਕਰੀਬ 5000 ਕਰੋੜ ਰੁਪਏ ਦਾ ਖਰਚ ਆਇਆ ਸੀ।

Next Story
ਤਾਜ਼ਾ ਖਬਰਾਂ
Share it